ਚੰਡੀਗੜ੍ਹ, 6 ਅਪ੍ਰੈਲ -ਮਹਿਲਾਵਾਂ ਦੇ ਹੈਲਮਟ ਨਾ ਪਹਿਣਨ ਕਾਰਨ ਹਾਦਸਿਆਂ ਵਿਚ ਜ਼ਖਮੀ ਹੋਣ ਤੇ ਮਰਨ ਦੀਆਂ ਘਟਨਾਵਾਂ ਨੂੰ ਲੈ ਕੇ ਦਾਇਰ ਪਟੀਸ਼ਨ ਵਿਚ ਹਾਈਕੋਰਟ ਨੇ ਪੰਜਾਬ ਤੇ ਹਰਿਆਣਾ ਨੂੰ ਟ੍ਰਿਪਲ ਰਾਈਡਿੰਗ ਅਤੇ ਹੈਲਮਟ ਨਾਲ ਜੁੜੇ ਹੋਰ ਮਾਮਲਿਆਂ ਨੂੰ ਲੈ ਕੇ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ|
ਉਥੇ ਚੰਡੀਗੜ੍ਹ ਪ੍ਰਸਾਸਨ ਨੇ ਮੌਖਿਕ ਜਵਾਬ ਪੇਸ਼ ਕਰਦਿਆਂ ਕਿਹਾ ਕਿ ਪ੍ਰਸਤਾਵ ਉਤੇ ਕੰਮ ਕਰ ਰਹੇ ਹਨ ਕਿ ਮਹਿਲਾਵਾਂ ਨੂੰ ਕਿਸ ਹੱਦ ਤੱਕ ਹੈਲਮਟ ਪਹਿਨਣ ਵਿਚ ਛੋਟ ਦਿੱਤੀ ਜਾਵੇ| ਇਸ ਤੋਂ ਇਲਾਵਾ ਹਰਿਆਣਾ ਸਰਕਾਰ ਨੇ ਜਾਗਰੂਕਤਾ ਲਿਆਉਣ ਸਮੇਤ ਹੈਲਮਟ ਨਾ ਪਹਿਨਣ ਵਾਲਿਆਂ ਖਿਲਾਫ ਚਲਾਣਾਂ ਦੀ ਜਾਣਕਾਰੀ ਦਿੱਤੀ|
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ
ਲੋਕ ਸਭਾ ਚੋਣਾਂ ਵਿਚਾਲੇ ਪੰਜਾਬ ਦੇ ਸਿਵਲ ਪ੍ਰਸ਼ਾਸਨ ਵਿੱਚ ਫੇਰਬਦਲ 2 ਪੀ.ਸੀ.ਐਸ. ਅਧਿਕਾਰੀ ਕੀਤੇ ਇੱਧਰੋਂ-ਉੱਧਰ ਚੰਡੀਗੜ੍ਹ, 05...