ਚੰਡੀਗੜ੍ਹ ‘ਚ ਇੱਕ ਦਿਨ ਵਿੱਚ ਰਿਕਾਰਡ ਹੋਏ ਕੋਰੋਨਾ ਦੇ ਨਵੇਂ ਕੇਸ
ਲੋਕਾਂ ‘ਚ ਕੋਰੋਨਾ ਕਾਰਨ ਡਰ ਦਾ ਮਾਹੌਲ
ਚੰਡੀਗੜ੍ਹ, 15 ਜਨਵਰੀ (ਵਿਸ਼ਵ ਵਾਰਤਾ) ਸ਼ਹਿਰ ਵਿਚ ਹਰ ਰੋਜ਼ ਨਵੇਂ ਕੋਰੋਨਾ ਮਰੀਜ਼ਾਂ ਦੇ ਨਵੇਂ ਰਿਕਾਰਡ ਬਣ ਰਹੇ ਹਨ। ਸ਼ਹਿਰ ‘ਚ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ‘ਚ ਇੰਨੇ ਜ਼ਿਆਦਾ ਕੋਰੋਨਾ ਮਰੀਜ਼ ਆ ਰਹੇ ਹਨ, ਜੋ ਲੋਕਾਂ ਨੂੰ ਡਰਾ ਰਹੇ ਹਨ। ਸ਼ਹਿਰ ਵਿੱਚ ਪਿਛਲੇ 24 ਘੰਟਿਆਂ ਵਿੱਚ ਹੁਣ ਤੱਕ ਸਾਰੇ ਪੁਰਾਣੇ ਰਿਕਾਰਡ ਟੁੱਟ ਗਏ ਹਨ ਅਤੇ ਇੱਕ ਦਿਨ ਵਿੱਚ 1834 ਨਵੇਂ ਕਰੋਨਾ ਸੰਕਰਮਿਤ ਮਾਮਲੇ ਸਾਹਮਣੇ ਆਏ ਹਨ। ਅਜਿਹੇ ‘ਚ ਸ਼ਹਿਰ ‘ਚ ਕੋਵਿਡ ਐਕਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 7257 ਹੋ ਗਈ ਹੈ। ਇਸ ਦੇ ਨਾਲ ਹੀ ਅੱਜ ਸ਼ਹਿਰ ਵਿੱਚ ਕੋਵਿਡ ਇਨਫੈਕਸ਼ਨ ਕਾਰਨ ਦੋ ਮਰੀਜ਼ਾਂ ਦੀ ਮੌਤ ਹੋ ਗਈ।






















