ਚੰਡੀਗੜ੍ਹ,23ਫਰਵਰੀ(ਵਿਸ਼ਵ ਵਾਰਤਾ)- ਚੰਡੀਗੜ੍ਹ ਵਿੱਚ ਅੱਜ ਤੋਂ 52ਵਾਂ ਰੋਜ਼ ਫੈਸਟੀਵਲ ਸ਼ੁਰੂ ਹੋ ਰਿਹਾ ਹੈ। ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਸਵੇਰੇ 11:00 ਵਜੇ ਇਸ ਦਾ ਉਦਘਾਟਨ ਕਰਨਗੇ। ਇੱਥੇ ਆਉਣ ਵਾਲੇ ਲੋਕਾਂ ਨੂੰ 829 ਕਿਸਮ ਦੇ ਗੁਲਾਬ ਦੇਖਣ ਨੂੰ ਮਿਲਣਗੇ। ਪੰਜਾਬੀ ਤੇ ਬਾਲੀਵੁੱਡ ਗਾਇਕ ਇੱਥੇ ਆਉਣ ਵਾਲੇ ਲੋਕਾਂ ਦਾ ਮਨੋਰੰਜਨ ਕਰਨਗੇ। ਰੋਜ਼ ਫੈਸਟੀਵਲ ਵਿੱਚ ਹਰ ਸਾਲ ਵੱਡੀ ਗਿਣਤੀ ਵਿੱਚ ਲੋਕ ਪਹੁੰਚਦੇ ਹਨ। ਇਸ ਦੇ ਮੱਦੇਨਜ਼ਰ ਚੰਡੀਗੜ੍ਹ ਟਰੈਫਿਕ ਪੁਲੀਸ ਨੇ ਇਸ ਸਬੰਧੀ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਪੁਲਿਸ ਨੇ ਆਮ ਲੋਕਾਂ ਨੂੰ ਜਨਤਕ ਵਾਹਨਾਂ ਅਤੇ ਕਾਰ ਪੂਲਿੰਗ ਰਾਹੀਂ ਰੋਜ਼ ਫੈਸਟੀਵਲ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।ਰੋਜ਼ ਫੈਸਟੀਵਲ ਦੇ ਤਿੰਨੋਂ ਦਿਨ ਸੰਗੀਤਕ ਰਾਤਾਂ ਦਾ ਆਯੋਜਨ ਕੀਤਾ ਜਾਵੇਗਾ। ਇਸ ਵਿੱਚ ਪੰਜਾਬੀ ਅਤੇ ਬਾਲੀਵੁੱਡ ਗਾਇਕ ਲੋਕਾਂ ਦਾ ਮਨੋਰੰਜਨ ਕਰਨਗੇ। ਅੱਜ ਸ਼ਾਮ 5:30 ਵਜੇ ਗ਼ਜ਼ਲ ਪਾਠ ਕਰਵਾਇਆ ਜਾਵੇਗਾ। ਗਾਇਕ ਸੁਨੀਲ ਸਿੰਘ ਡੋਗਰਾ ਪਹੁੰਚਣਗੇ। ਕੱਲ 24 ਫਰਵਰੀ ਨੂੰ ਪੰਜਾਬੀ ਸੂਫੀ ਗਾਇਕ ਕੰਵਰ ਗਰੇਵਾਲ ਦੀ ਸੂਫੀ ਨਾਈਟ ਹੋਵੇਗੀ ਅਤੇ 25 ਫਰਵਰੀ ਨੂੰ ਪ੍ਰਸਿੱਧ ਗਾਇਕ ਅਭਿਲਿਪਸਾ ਪਾਂਡਾ ਦੀ ਮਿਊਜ਼ੀਕਲ ਨਾਈਟ ਹੋਵੇਗੀ। ਇਹ ਤਿੰਨੋਂ ਪ੍ਰੋਗਰਾਮ ਸੈਕਟਰ 16 ਸਥਿਤ ਰੋਜ਼ ਗਾਰਡਨ ਦੇ ਅੰਦਰ ਹੋਣਗੇ। ਇਸ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ 24 ਫਰਵਰੀ ਨੂੰ ਸ਼ਾਮ 6:30 ਵਜੇ ਲੇਜ਼ਰ ਵੈਲੀ ਵਿਖੇ ਅਤੇ 25 ਫਰਵਰੀ ਨੂੰ ਰੋਜ਼ ਫੈਸਟੀਵਲ ਦੇ ਆਖਰੀ ਦਿਨ ਬਾਲੀਵੁੱਡ ਗਾਇਕ ਅੰਕਿਤ ਤਿਵਾੜੀ ਆਪਣੇ ਗੀਤਾਂ ਨਾਲ ਰੰਗ ਬੰਨਣਗੇ।
ਭਗਵੰਤ ਮਾਨ ਨੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਲਈ ਜਗਰਾਉਂ ਵਿਖੇ ਕੀਤਾ ਚੋਣ ਪ੍ਰਚਾਰ
ਭਗਵੰਤ ਮਾਨ ਨੇ ਕਿਹਾ-ਮੈਂ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਹਾਂ, ਜਿਸ ਨੂੰ ਲੋਕ 'ਬਾਈ ਜੀ' ਕਹਿ ਕੇ ਬੁਲਾਉਂਦੇ ਹਨ, ਪਹਿਲਾਂ...