ਚੰਡੀਗਡ਼੍ਹ ਮਾਰਕਾ ਨਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
ਹੁਸ਼ਿਆਰਪੁਰ, 20 ਅਪ੍ਰੈਲ (ਵਿਸ਼ਵ ਵਾਰਤਾ/ਤਰਸੇਮ ਦੀਵਾਨਾ)- ਥਾਣਾ ਮੇਹਟੀਆਣਾ ਪੁਲਿਸ ਵਲੋਂ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਸਬ ਇੰਸਪੈਕਟਰ ਦੇਸ ਰਾਜ ਮੁੱਖ ਅਫਸਰ ਥਾਣਾ ਮੇਹਟੀਆਣਾ ਨੇ ਦੱਸਿਆ ਕਿ ਏ.ਐਸ.ਆਈ. ਸੁਰਿੰਦਰ ਪਾਲ ਸਮੇਤ ਪੁਲਿਸ ਪਾਰਟੀ ਦੇ ਗਸ਼ਤ ਤੇ ਚੈਕਿੰਗ ਸ਼ੱਕੀ ਪੁਰਸ਼ਾ ਅਤੇ ਸ਼ਿਫਟਿੰਗ ਨਾਕਾਬੰਦੀ ਦੇ ਸੰਬੰਧ ਵਿਚ ਪਿੰਡ ਪੰਡੋਰੀ ਕੱਦ ਤੋਂ ਰਾਜਪੁਰ ਭਾਈਆਂ ਨੂੰ ਜਾਂਦੀ ਸੜਕ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਇਕ ਨੋਜਵਾਨ ਹੱਥ ਵਿਚ ਇਕ ਵਜਨਦਾਰ ਬੋਰਾ ਪਲਾਸਟਿਕ ਚੁੱਕੀ ਪੈਦਲ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਪਿੱਛੇ ਮੁੜਨ ਲੱਗਾ ਜਿਸ ਨੂੰ ਸ਼ੱਕ ਦੇ ਅਧਾਰ ਤੇ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਨਜੋਤ ਮਾਡਲਾ ਪੁੱਤਰ ਜੁਗਿੰਦਰ ਪਾਲ ਵਾਸੀ ਪੰਡੋਰੀ ਕੱਦ ਥਾਣਾ ਮੇਹਟੀਆਣਾ ਦੱਸਿਆ ਅਤੇ ਬੋਰਾ ਪਲਾਸਟਿਕ ਦੀ ਤਲਾਸ਼ੀ ਕਰਨ ਤੇ 13 ਬੋਤਲਾਂ ਸ਼ਰਾਬ ਚੰਡੀਗੜ੍ਹ ਮਾਰਕਾ ਬਰਾਮਦ ਹੋਈਆਂ। ਜਿਸ ਤੇ ਉਕਤ ਮਨਜੋਤ ਮਾਡਲਾ ਪੁੱਤਰ ਜੁਗਿੰਦਰ ਪਾਲ ਵਾਸੀ ਪੰਡੋਰੀ ਕੱਦ ਥਾਣਾ ਮੇਹਟੀਆਣਾ ਦੇ ਖਿਲਾਫ ਐਕਸਾਇਜ ਐਕਟ ਤਹਿਤ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ।