
ਪਟਿਆਲਾ, 16 ਫਰਵਰੀ, 2021( ਵਿਸ਼ਵ ਵਾਰਤਾ )-: ਚੜ੍ਹਦੀਕਲਾ ਅਖ਼ਬਾਰ ਤੇ ਟੀ ਵੀ ਸਮੂਹ ਦੇ ਮੁੱਖ ਸੰਪਦਾਕ ਜਗਜੀਤ ਸਿੰਘ ਦਰਦੀ ਨੂੰ ਉਸ ਵੇਲੇ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਛੋਟੇ ਸਪੁੱਤਰ ਸਤਿਬੀਰ ਸਿੰਘ ਦਰਦੀ ਦਾ ਦਿਹਾਂਤ ਹੋ ਗਿਆ।
ਉਹਨਾਂ ਨੂੰ ਅੱਜ ਸਵੇਰੇ ਅਧਰੰਗ ਦਾਦੌਰਾ ਪਿਆ ਤੇ ਕੁਝ ਪਲਾਂ ਵਿਚ ਹੀ ਉਹ ਸਦੀਵੀਂ ਵਿਛੋੜਾ ਦੇ ਗਏ।
ਉਹਨਾਂ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਅੱਜ ਮਿਤੀ 16 ਫਰਵਰੀ ਨੂੰ ਸ਼ਾਮ 4.00 ਵਜੇ ਰਾਜਪੁਰਾ ਰੋਡ ਸਥਿਤ ਬੀਰ ਦਸੌਂਧੀ ਰਾਮ ਸ਼ਮਸ਼ਾਨ ਘਾਟ ਵਿਚ ਕੀਤਾ ਜਾਵੇਗਾ।






















