ਚੋਣ ਪ੍ਰਚਾਰ ਦੇ ਆਖ਼ਰੀ ਦਿਨ ਗੁਰਮੇਲ ਸਿੰਘ ਨੇ ਗੁਰਦੁਆਰੇ ਸਾਹਿਬ ਵਿੱਚ ਮੱਥਾ ਟੇਕ ਕੇ ਆਪਣੇ ਪਿੰਡ ਘਰਾਚੋਂ ’ਚ ਕੀਤਾ ਚੋਣ ਪ੍ਰਚਾਰ
-ਲੋਕਾਂ ਨੇ ਕਿਹਾ ਕਿ ਅਸੀਂ ‘ਆਪ’ ਸਰਕਾਰ ਨਾਲ ਅਤੇ ਮੁੱਖ ਮੰਤਰੀ ਮਾਨ ’ਤੇ ਸਾਨੂੰ ਮਾਣ: ਗੁਰਮੇਲ ਸਿੰਘ
-ਸੰਗਰੂਰ ਦੇ ਲੋਕਾਂ ਨੂੰ ਆਪਣੇ ਪੁੱਤ ’ਤੇ ਪੂਰਾ ਭਰੋਸਾ: ਗੁਰਮੇਲ ਸਿੰਘ

ਸੰਗਰੂਰ/ ਘਰਾਚੋਂ, 21 ਜੂਨ 2022 : ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਮੇਲ ਸਿੰਘ ਨੇ ਆਪਣੇ ਪਿੰਡ ਘਰਾਚੋਂ ’ਚ ਘਰ ਘਰ ਜਾ ਕੇ ਚੋਣ ਪ੍ਰਚਾਰ ਕੀਤਾ ਅਤੇ ਪਿੰਡ ਵਾਸੀਆਂ ਨੂੰ ‘ਝਾੜੂ’ ਨਿਸ਼ਾਨ ’ਤੇ ਵੋਟਾਂ ਪਾਉਣ ਦੀ ਅਪੀਲ ਕੀਤੀ। ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾ ਗੁਰਮੇਲ ਸਿੰਘ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕ ਕੇ ਗੁਰੂਘਰ ਤੋਂ ਅਸ਼ੀਰਵਾਦ ਪ੍ਰਾਪਤ ਕੀਤਾ।
ਗੁਰਮੇਲ ਸਿੰਘ ਨੇ ਦਾਅਵਾ ਕੀਤਾ ਕਿ ਸੰਗਰੂਰ ਹਲਕੇ ਦੇ ਲੋਕ ਦਾ ਕਹਿਣਾ ਹੈ ਕਿ ਉਹ ‘ਆਪ’ ਸਰਕਾਰ ਨਾਲ ਹਨ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ’ਤੇ ਮਾਣ ਹੈ। ਇਸ ਲਈ ਸੰਗਰੂਰ ਹਲਕੇ ਦੇ ਲੋਕ ਪੰਜਾਬ ਦੀ ਆਵਾਜ਼ ਸੰਸਦ ’ਚ ਪਹੁੰਚਾਉਣ ਲਈ ਆਪਣੇ ਪੁੱਤ (ਗੁਰਮੇਲ ਸਿੰਘ) ’ਤੇ ਪੂਰਾ ਭਰੋਸਾ ਪ੍ਰਗਟ ਕਰਨਗੇ।























