ਚੋਣ ਕਮਿਸ਼ਨ ਦਾ ਐਕਸ਼ਨ : ਪੈ ਗਿਆ ਭੜਥੂ, ਸਿਆਸੀ ਮੀਟਿੰਗ ਵਿੱਚ ਸ਼ਾਮਲ ਹੋਣ ਆਏ 106 ਸਰਕਾਰੀ ਮੁਲਾਜ਼ਮਾਂ ਮੁਅੱਤਲ
ਹੈਦਰਾਬਾਦ, 10 ਅਪ੍ਰੈਲ : ਚੋਣ ਕਮਿਸ਼ਨ ਨੇ ਤੇਲੰਗਾਨਾ ਦੇ ਸਿੱਦੀਪੇਟ ਜ਼ਿਲ੍ਹੇ ਵਿੱਚ ਬੀਆਰਐਸ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ 106 ਸਰਕਾਰੀ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਸਰਕਾਰੀ ਮੁਲਾਜ਼ਮਾਂ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਦੋਸ਼ ਹੈ।ਅਧਿਕਾਰਤ ਸੂਤਰਾਂ ਨੇ ਮੰਗਲਵਾਰ ਨੂੰ ਦੱਸਿਆ ਕਿ 7 ਅਪ੍ਰੈਲ ਦੀ ਰਾਤ ਨੂੰ ਇੱਕ ਸਮਾਗਮ ਹਾਲ ‘ਚ ਹੋਈ ਬੀ.ਆਰ.ਐੱਸ. ਦੀ ਬੈਠਕ ‘ਚ ਵੱਡੀ ਗਿਣਤੀ ‘ਚ ਸਰਕਾਰੀ ਕਰਮਚਾਰੀ ਸ਼ਾਮਲ ਹੋਏ ਸਨ। ਇਸ ਸਬੰਧੀ ਭਾਜਪਾ ਨੇ ਸ਼ਿਕਾਇਤ ਦਰਜ ਕਰਵਾਈ ਸੀ।
ਇਸ ਤੋਂ ਬਾਅਦ ਚੋਣ ਅਧਿਕਾਰੀਆਂ ਦਾ ਫਲਾਇੰਗ ਸਕੁਐਡ ਘਟਨਾ ਸਥਾਨ ਦਾ ਦੌਰਾ ਕਰਨ ਲਈ ਗਿਆ ਤਾਂ ਉਡਣ ਦਸਤੇ ਨੂੰ ਦੇਖ ਕੇ ਕਈ ਕਰਮਚਾਰੀ ਵੀ ਉਥੋਂ ਭੱਜ ਗਏ। ਪਰ ਬਾਅਦ ਵਿੱਚ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਤੋਂ ਉਸ ਦੀ ਪਛਾਣ ਹੋ ਗਈ। ਜ਼ਿਲ੍ਹਾ ਕੁਲੈਕਟਰ ਅਤੇ ਜ਼ਿਲ੍ਹਾ ਚੋਣ ਅਫ਼ਸਰ ਐੱਮ.ਮਨੂੰ ਚੌਧਰੀ ਨੇ ਸੋਮਵਾਰ ਰਾਤ 106 ਸਰਕਾਰੀ ਮੁਲਾਜ਼ਮਾਂ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਹਨ।