ਚੰਡੀਗੜ•, 19 ਮਾਰਚ : ਚੋਣ ਕਮਿਸ਼ਨ ਭਾਰਤ ਵਲੋਂ ਲੋਕ ਸਭਾ ਚੋਣਾਂ ਦੇ ਮੱਦੇਨਜਰ ਪੰਜਾਬ ਪੁਲਿਸ ਦੇ ਆਈ.ਪੀ.ਐਸ. ਅਧਿਕਾਰੀ ਸ਼੍ਰੀ ਆਰ.ਐਨ ਢੋਕੇ ਏ.ਡੀ.ਜੀ.ਪੀ. ਨੂੰ ਚੋਣਾਂ ਸਬੰਧੀ ਪੰਜਾਬ ਪੁਲਿਸ ਦਾ ਨੋਡਲ ਅਫਸਰ ਨਿਯੁਕਤ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸ਼੍ਰੀ ਢੋਕੇ ਦੀ ਨਿਯੁਕਤੀ ਸਬੰਧੀ ਚੋਣ ਕਮਿਸ਼ਨ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਸਬੰਧੀ ਸੂਬਾ ਸਰਕਾਰ ਨੂੰ ਪੱਤਰ ਭੇਜ ਦਿੱਤਾ ਗਿਆ ਹੈ।
ਇਥੇ ਇਹ ਦਸਣਯੋਗ ਹੈ ਕਿ ਪੰਜਾਬ ਪੁਲਿਸ ਨੋਡਲ ਅਫ਼ਸਰ (ਚੋਣਾਂ) ਵਜੋਂ ਪਹਿਲਾਂ ਸ਼੍ਰੀ ਵੀ.ਕੇ ਭਾਵਰਾ ਸੇਵਾ ਨਿਭਾਅ ਰਹੇ ਸਨ।
ਕਾਂਗਰਸ ਨੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੂੰ Ex-serviceman ਵਿਭਾਗ ਦਾ ਚੇਅਰਮੈਨ ਕੀਤਾ ਨਿਯੁਕਤ
ਕਾਂਗਰਸ ਨੇ ਸਾਬਕਾ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਨੂੰ Ex-serviceman ਵਿਭਾਗ ਦਾ ਚੇਅਰਮੈਨ ਕੀਤਾ ਨਿਯੁਕਤ ਚੰਡੀਗੜ੍ਹ, 9 ਮਈ (ਵਿਸ਼ਵ ਵਾਰਤਾ) ਕਾਂਗਰਸ...