
ਭਾਜਪਾ ਨੇ ਕੀਤੀ ਪਟਿਆਲਾ, ਘਾਗਾ ਵਿਚ ਦੁਬਾਰਾ ਚੋਣ ਕਰਾਏ ਜਾਣ ਦੀ ਮੰਗ
ਪੁਲੀਸ ਨੇ ਕਾਂਗਰਸ ਦੇ ਨਾਲ ਮਿਲਕੇ ਬੂਥ ਕੈਪਚਰਿੰਗ ਨੂੰ ਦਿੱਤਾ ਅੰਜਾਮ, ਅਕਾਲੀ-ਭਾਜਪਾ ਆਗੂਆਂ ਨੂੰ ਡਰਾਇਆ : ਭਾਜਪਾ
ਚੰਡੀਗੜ•, 17 ਦਸੰਬਰ (ਵਿਸ਼ਵ ਵਾਰਤਾ)- ਭਾਰਤੀ ਜਨਤਾ ਪਾਰਟੀ ਨੇ ਸੂਬੇ ਵਿਚ ਮਿÀਂਸੀਪਲ ਚੋਣਾਂ ਦੇ ਦੌਰਾਨ ਹੋਈ ਹਿੰਸਾ, ਬੂਥ ਕੈਪਚਰਿੰਗ ਅਤੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਡਰਾਉਣ-ਧਮਕਾਉਣ ਦੀ ਘਟਨਾਵਾਂ ‘ਤੇ ਰੋਸ ਜ਼ਾਹਿਰ ਕਰਦੇ ਹੋਏ ਪਟਿਆਲਾ, ਘਾਗਾ ਅਤੇ ਮੁੱਲਾਂਪੁਰ ਦਾਖਾ ਅਤੇ ਜਲੰਧਰ ਦੇ ਕੁੱਝ ਵਾਰਡਾਂ ਵਿਚ ਦੁਬਾਰਾ ਪੋਲਿੰਗ ਕਰਵਾਉਣ ਦੀ ਮੰਗ ਕੀਤੀ ਹੈ।
ਪੰਜਾਬ ਭਾਜਪਾ ਮੀਤ ਪ੍ਰਧਾਨ ਅਨਿਲ ਸਰੀਨ ਅਤੇ ਪਾਰਟੀ ਸਕੱਤਰ ਵਿਨੀਤ ਜੋਸ਼ੀ ਨੇ ਸਟੇਟ ਇਲੇਕਸ਼ਨ ਕਮਿਸ਼ਨਰ ਨੂੰ ਇਸ ਬਾਰੇ ਸ਼ਿਕਾਇਤ ਪੱਤਰ ਲਿਖਿਆ ਹੈ, ਜਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੁਲੀਸ ਨੇ ਕਾਂਗਰਸ ਦੇ ਨਾਲ ਮਿਲਕੇ ਇਨ•ਾਂ ਘਟਨਾਵਾਂ ਨੂੰ ਅੰਜਾਮ ਦਿੱਤਾ।
ਭਾਜਪਾ ਨੇ ਅਪਣੀ ਸ਼ਿਕਾਇਤ ਵਿਚ ਕਿਹਾ ਹੈ ਕਿ ਪਟਿਆਲਾ ਵਿਚ ਪੰਜਾਬ ਪੁਲੀਸ ਨੂੰ ਸਵੰਤਤਰ ਅਤੇ ਨਿਰਪੱਖ ਚੋਣ ਕਰਾਉਣ ਦੇ ਲਈ ਤੈਨਾਤ ਕੀਤਾ ਗਿਆ ਸੀ, ਪਰ ਉਨ•ਾਂ ਨੇ ਕਾਂਗਰਸ ਦਾ ਏਜੈਂਟ ਬਣਕੇ ਕੰਮ ਕੀਤਾ ਅਤੇ ਕਈ ਵਾਰਡਾਂ ਵਿਚ ਬੂਥ ਕੈਪਚਰਿੰਗ ਨੂੰ ਅੰਜਾਮ ਦਿੱਤਾ।
ਸਰੀਨ ਅਤੇ ਜੋਸ਼ੀ ਨੇ ਕਿਹਾ ਕਿ ਪਟਿਆਲਾ ਵਿਚ ਪੁਲੀਸ ਨੇ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਡਰਾਇਆ ਧਮਕਾਇਆ ਅਤੇ ਪਾਰਟੀ ਦੇ ਵਰਕਰਾਂ ਅਤੇ ਪੋਲ ਏਜੈਂਟਸ ਦੇ ਨਾਲ ਮਾਰਕੂਟ ਕੀਤੀ। ਕਈ ਥਾਵਾਂ ‘ਤੇ ਪੁਲੀਸ ਨੇ ਵੋਟਰਾਂ ਨੂੰ ਪੋਲਿੰਗ ਬੂਥ ਤੋਂ ਦੌੜਾ ਦਿੱਤਾ ਅਤੇ ਕਈ ਜਗ•ਾਂ ਲਾਈਨਾਂ ਵਿਚ ਖੜੇ ਵੋਟਰਾਂ ‘ਤੇ ਲਾਠੀਚਾਰਜ਼ ਤੱਕ ਕੀਤਾ।
ਪੰਜਾਬ ਭਾਜਪਾ ਦੇ ਚੋਣ ਆਬਜਰਵਰਾਂ ਦੀ ਗੈਰ ਹਾਜ਼ਰੀ ‘ਤੇ ਰੋਸ ਜਾਹਿਰ ਕਰਦੇ ਹੋਏ ਚੋਣ ਕਮਿਸ਼ਨਰ ਨੂੰ ਅਪਣੀ ਪਿੱਛਲੀ ਸ਼ਿਕਾਇਤ ਵੀ ਯਾਦ ਦਿਲਾਈ, ਜਿਸ ਵਿਚ ਪਾਰਟੀ ਨੇ ਪੈਰਾ ਮਿਲਟਰੀ ਫੋਰਸ ਅਤੇ ਨੇੜਲੇ ਸੂਬਿਆਂ ਦੇ ਚੋਣ ਆਬਜਰਵਰਾਂ ਨੂੰ ਤੈਨਾਤ ਕਰਨ ਦੀ ਮੰਗ ਕੀਤੀ ਸੀ। ਨਾਲ ਹੀ ਭਾਜਪਾ ਨੇ ਕਿਹਾ ਕਿ ਪੋਲਿੰਗ ਬੂਥ ‘ਤੇ ਲਗਾਏ ਗਏ ਚੋਣ ਕਮੀਸ਼ਨ ਦੇ ਕੈਮਰੇ ਵੀ ਬੰਦ ਪਏ ਸਨ।
ਭਾਜਪਾ ਆਗੂਆਂ ਨੇ ਕਿਹਾ ਕਿ ਘਾਗਾ ਵਿਚ ਪੁਲੀਸ ਨੇ ਕਾਂਗਰਸ ਦੇ ਨਾਲ ਮਿਲਕੇ ਸਾਰੀਆਂ ਪੋਲਿੰਗ ਬੂਥ ਕੈਪਚਰ ਕਰ ਲਏ। ਇਸੇ ਤਰ•ਾਂ ਮੁਲਾਂਪੁਰ ਦਾਖਾ ਵਿਚ ਵਾਰਡ ਨੰਬਰ 5 ਦੇ ਪੋਲਿੰਗ ਬੂਥ ਨੂੰ ਕੈਪਚਰ ਕੀਤੇ ਗਏ। ਜਲੰਧਰ ਵਿਚ ਸਥਾਨਕ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਆਉਣ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਵੋਟਿੰਗ ਦੀ ਪ੍ਰਕਿਰਿਆ ਹੋਲੀ ਕਰ ਦਿੱਤੀ।
ਉਥੇ ਹੀ ਅਮ੍ਰਿਤਸਰ ਵਿਚ ਕਾਂਗਰਸ ਵਰਕਰ ਚੋਣ ਜਾਬਤੇ ਦਾ ਉਲੰਘਨ ਕਰਦੇ ਨਜ਼ਰ ਆਏ ਅਤੇ ਉਨ•ਾਂ ਵਾਰਡ ਨੰਬਰ 9 ਅਤੇ 22 ਵਿਚ ਅਪਣੇ ਉਮੀਦਵਾਰਾਂ ਦੇ ਲਈ ਖੁੱਲੇਆਮ ਚੋਣ ਪ੍ਰਚਾਰ ਕੀਤਾ।
ਦੁਬਾਰਾ ਚੋਣ ਕਰਾਏ ਜਾਣ ਦੀ ਮੰਗ ਕਰਦੇ ਹੋਏ ਭਾਜਪਾ ਆਗੂਆਂ ਨੇ ਕਿਹਾ ਕਿ ਇਸਦੇ ਲਈ ਕੇਂਦਰੀ ਸੁਰਖਿਆ ਬਲ ਅਤੇ ਦੂਜੇ ਸੂਬਿਆਂ ਦੇ ਚੋਣ ਆਬਜਰਵਰ ਤੈਨਾਤ ਕੀਤੇ ਜਾਣ। ਨਾਲ ਹੀ ਭਾਜਪਾ ਨੇ ਦੋਸ਼ੀ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਖਿਲਾਫ ਜਲਦ ਅਤੇ ਸਖਤ ਕਾਰਵਾਈ ਦੀ ਵੀ ਮੰਗ ਕੀਤੀ।
ਪ੍ਰਧਾਨ ਮੰਤਰੀ ਮੋਦੀ ਦਿੱਲੀ ਵਿੱਚ ‘Kisan Tak Bharat Agriculture Conference 2026’ ਨੂੰ ਕਰਨਗੇ ਸੰਬੋਧਨ
ਨਵੀਂ ਦਿੱਲੀ, 9 ਨਵੰਬਰ (ਵਿਸ਼ਵ ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਧਾਨੀ ਦਿੱਲੀ ਦੇ 'ਭਾਰਤ ਮੰਡਪਮ' ਵਿਖੇ 11 ਤੋਂ...






















