ਚੋਣਾਂ ਦੇ ਪੰਜਵੇਂ ਪੜਾਅ ਵਿੱਚ 57% ਤੋਂ ਵੱਧ ਮਤਦਾਨ ਕੀਤਾ ਗਿਆ ਦਰਜ
ਚੰਡੀਗੜ੍ਹ, 20ਮਈ(ਵਿਸ਼ਵ ਵਾਰਤਾ)- ਲੋਕ ਸਭਾ ਚੋਣਾਂ 2024 ਦੇ ਪੰਜਵੇਂ ਪੜਾਅ ਲਈ 57% ਤੋਂ ਵਧ ਮਤਦਾਨ ਦਰਜ ਕੀਤਾ ਗਿਆ ਹੈ। ਅੱਜ ਦੇਸ਼ ਦੇ ਅੱਠ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਕੁੱਲ 49 ਸੀਟਾਂ ‘ਤੇ ਮਤਦਾਨ ਹੋਇਆ । ਇਨ੍ਹਾਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ, ਮਹਾਰਾਸ਼ਟਰ, ਉੜੀਸਾ, ਝਾਰਖੰਡ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ – ਜੰਮੂ ਅਤੇ ਕਸ਼ਮੀਰ ਅਤੇ ਲੱਦਾਖ ਸ਼ਾਮਲ ਹਨ। ਫਿਲਮ ਇੰਡਸਟਰੀ ਦੇ ਕਈ ਵੱਡੇ ਚਿਹਰੇ ਵੀ ਅੱਜ ਵੋਟਿੰਗ ਕਰਦੇ ਨਜ਼ਰ ਆਏ । ਹਾਲਾਂਕਿ ਕਈ ਕਲਾਕਾਰਾਂ ਨੇ ਸਵੇਰੇ ਹੀ ਪੋਲਿੰਗ ਬੂਥ ‘ਤੇ ਪਹੁੰਚ ਕੇ ਆਪਣੀ ਵੋਟ ਪਾਈ।
ਬਿਹਾਰ- 52.60%
ਜੰਮੂ ਅਤੇ ਕਸ਼ਮੀਰ – 54.49%
ਝਾਰਖੰਡ- 63.00%
ਲੱਦਾਖ-67.15%
ਮਹਾਰਾਸ਼ਟਰ- 48.88%
ਓਡੀਸ਼ਾ- 60.72%
ਉੱਤਰ ਪ੍ਰਦੇਸ਼-57.79%
ਪੱਛਮੀ ਬੰਗਾਲ- 73.00%






















