ਚੈੱਕ ਰਿਪਬਲਿਕ ਦੀ ਕ੍ਰਿਸਟੀਨਾ ਪਿਜਕੋਵਾ ਬਣੀ ਮਿਸ ਵਰਲਡ-2023
ਚੰਡੀਗੜ੍ਹ,10ਮਾਰਚ(ਵਿਸ਼ਵ ਵਾਰਤਾ)-ਚੈੱਕ ਰਿਪਬਲਿਕ ਦੀ ਕ੍ਰਿਸਟੀਨਾ ਪਿਜਕੋਵਾ ਨੇ ਮਿਸ ਵਰਲਡ-2023 ਦਾ ਖਿਤਾਬ ਜਿੱਤ ਲਿਆ ਹੈ। ਇਸ ਦੌਰਾਨ ਮਿਸ ਲੇਬਨਾਨ ਯਾਸਮੀਨਾ ਜ਼ੀਤੂਨ ਫਸਟ ਰਨਰ ਅੱਪ ਰਹੀ। ਇਸ ਈਵੈਂਟ ਵਿੱਚ 112 ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ਭਾਗ ਲਿਆ। ਇਹ ਇਵੈਂਟ ਮੁੰਬਈ ਦੇ ਮਸ਼ਹੂਰ ਜਿਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਇਆ। ਦੱਸ ਦਈਏ ਕਿ ਫਾਈਨਲ ਦਾ 100 ਤੋਂ ਵੱਧ ਦੇਸ਼ਾਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਗਿਆ ਸੀ।