ਪੁਣੇ, 5 ਮਈ – ਚੇਨੱਈ ਸੁਪਰ ਕਿੰਗਸ ਨੇ ਅੱਜ ਬੰਗਲੌਰ ਦੀ ਟੀਮ ਨੂੰ 6 ਵਿਕਟਾਂ ਨਾਲ ਹਰਾ ਦਿੱਤਾ|
ਬੰਗਲੌਰ ਦੇ 128 ਦੌੜਾਂ ਦੇ ਟੀਚੇ ਨੂੰ ਚੇਨੱਈ ਨੇ 4 ਵਿਕਟਾਂ ਗਵਾ ਕੇ 18ਵੇਂ ਉਵਰ ਵਿਚ ਹੀ ਪੂਰਾ ਕਰ ਲਿਆ| ਰਾਇਡੂ ਨੇ 32, ਸੁਰੇਸ਼ ਰੈਨਾ ਨੇ 25, ਧੋਨੀ ਨੇ 31 ਦੌੜਾਂ ਦਾ ਯੋਗਦਾਨ ਦਿੱਤਾ|
ਇਸ ਤੋਂ ਪਹਿਲਾਂ ਬੰਗਲੌਰ ਦੀ ਟੀਮ ਨੇ ਚੇਨੱਈ ਅੱਗੇ ਜਿੱਤ ਲਈ 128 ਦੌੜਾਂ ਦਾ ਟੀਚਾ ਰੱਖਿਆ| ਬੰਗਲੌਰ ਦੀ ਟੀਮ ਅੱਜ ਕੁਝ ਖਾਸ ਨਾ ਕਰ ਸਕੀ| ਸਭ ਤੋਂ ਵੱਧ ਪਾਰਥਿਵ ਪਟੇਲ 53 ਦੌੜਾਂ ਬਣਾਈਆਂ| ਜਦੋਂ ਕਿ ਟਿਮ ਸਾਊਥੀ ਨੇ ਬਾਅਦ ਵਿਚ ਦੌੜਾਂ ਦੀ ਪਾਰੀ ਖੇਡੀ| ਕੋਹਾਲੀ 8, ਡਿਵੀਲੀਅਰਸ 1, ਮੈਕੁਲਮ 5 ਦੌੜਾਂ ਬਣਾ ਕੇ ਆਊਟ ਹੋਇਆ|
ਰਵਿੰਦਰ ਜਡੇਜਾ ਨੇ ਸਭ ਤੋਂ ਵੱਧ 3, ਹਰਭਜਨ ਸਿੰਘ ਨੇ 2, ਵਿਲੀ ਤੇ ਨਿਦੀ ਨੇ 1-1 ਵਿਕਟ ਹਾਸਿਲ ਕੀਤੀ|
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...