ਚੇਨਈ ਸੁਪਰਕਿੰਗਜ਼ ਦਾ ਸਲਾਮੀ ਬੱਲੇਬਾਜ਼ ਰਿਤੁਰਾਜ ਗਾਇਕਵਾੜ ਬੱਝਿਆ ਵਿਆਹ ਦੇ ਬੰਧਨ ‘ਚ
ਚੰਡੀਗੜ੍ਹ, 4ਜੂਨ(ਵਿਸ਼ਵ ਵਾਰਤਾ)-ਚੇਨਈ ਸੁਪਰਕਿੰਗਜ਼ ਦੇ ਸਲਾਮੀ ਬੱਲੇਬਾਜ਼ ਰਿਤੂਰਾਜ ਗਾਇਕਵਾੜ ਨੇ ਵਿਆਹ ਕਰਵਾ ਲਿਆ ਹੈ। ਗਾਇਕਵਾੜ ਨੇ ਸ਼ਨੀਵਾਰ ਰਾਤ ਮਹਾਰਾਸ਼ਟਰ ਦੀ ਕ੍ਰਿਕਟਰ ਉਤਕਰਸ਼ਾ ਪਵਾਰ ਨਾਲ 7 ਫੇਰੇ ਲਏ। ਰਿਤੂਰਾਜ ਅਤੇ ਉਤਕਰਸ਼ਾ ਦੇ ਵਿਆਹ ਦੀਆਂ ਰਸਮਾਂ ਮਹਾਬਲੇਸ਼ਵਰ ਵਿੱਚ ਹੋਈਆਂ।
ਦੱਸ ਦਈਏ ਕਿ ਰਿਤੂਰਾਜ ਗਾਇਕਵਾੜ ਨੇ ਆਈਪੀਐਲ 2023 ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਸੀ। ਉਸਨੇ 16 ਮੈਚਾਂ ਦੀਆਂ 15 ਪਾਰੀਆਂ ਵਿੱਚ 42.14 ਦੀ ਔਸਤ ਅਤੇ 147.50 ਦੀ ਸਟ੍ਰਾਈਕ ਰੇਟ ਨਾਲ 590 ਦੌੜਾਂ ਬਣਾਈਆਂ। ਇਸ ਦੌਰਾਨ ਉਹਨਾਂ ਦੇ ਬੱਲੇ ਤੋਂ 46 ਚੌਕੇ ਅਤੇ 30 ਛੱਕੇ ਵੀ ਨਿਕਲੇ। ਉਹਨਾਂ ਨੇ ਇਸ ਸੀਜ਼ਨ ਵਿੱਚ ਚਾਰ ਅਰਧ ਸੈਂਕੜੇ ਵੀ ਲਗਾਏ ਅਤੇ ਸੀਜ਼ਨ ਦੌਰਾਨ ਉਹਨਾਂ ਦੀ ਸਭ ਤੋਂ ਵੱਡੀ ਪਾਰੀ 92 ਦੌੜਾਂ ਦੀ ਸੀ।























