
ਰਾਂਚੀ, 23 ਦਸੰਬਰ – ਚਾਰਾ ਘੁਟਾਲਾ ਮਾਮਲੇ ਵਿਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਅੱਜ ਰਾਂਚੀ ਦੀ ਵਿਸ਼ੇਸ਼ ਸੀਬੀਆਈ ਕੋਰਟ ਨੇ ਦੋਸ਼ੀ ਕਰਾਰ ਦਿੱਤਾ ਹੈ| ਸਜ਼ਾ ਦਾ ਐਲਾਨ 3 ਜਨਵਰੀ ਨੂੰ ਕੀਤਾ ਜਾਵੇਗਾ|
ਇਸ ਤੋਂ ਪਹਿਲਾਂ ਲਾਲੂ ਯਾਦਵ ਆਪਣੇ ਬੇਟੇ ਨਾਲ ਕੋਰਟ ਵਿਚ ਪੇਸ਼ ਹੋਏ| ਇਸ ਮੌਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ| ਇੱਥੇ ਵੱਡੀ ਗਿਣਤੀ ਵਿਚ ਲਾਲੂ ਯਾਦਵ ਦੇ ਸਮਰਥਕ ਪਹੁੰਚੇ ਹੋਏ ਸਨ|
ਲਾਲੂ ਯਾਦਵ ਨਾਲ ਚਾਰਾ ਘੋਟਾਲੇ ਦਾ ਮਾਮਲਾ 1997 ਤੋਂ ਚੱਲ ਰਿਹਾ ਹੈ| ਇਸ ਘੋਟਾਲੇ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ|
ਪ੍ਰਧਾਨ ਮੰਤਰੀ ਮੋਦੀ ਨੇ ਗੰਗਾ ਨਦੀ ‘ਤੇ ਬਣੇ 6-ਲੇਨ ਵਾਲੇ ‘ਨੀਤੀਸ਼ ਸੇਤੂ’ ਦਾ ਕੀਤਾ ਉਦਘਾਟਨ
ਪਟਨਾ, 21 ਨਵੰਬਰ (ਵਿਸ਼ਵ ਵਾਰਤਾ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੰਗਾ ਨਦੀ 'ਤੇ ਬਣੇ ਛੇ-ਲੇਨ ਵਾਲੇ 'ਨੀਤੀਸ਼...




















