ਚਾਂਦੀ ਦੇ ਭਾਅ ‘ਚ ਉਛਾਲ, 90 ਹਜ਼ਾਰ ਤੋਂ ਪਾਰ ਹੋਈ ਚਾਂਦੀ -ਸੋਨੇ ਦੀਆਂ ਕੀਮਤਾਂ ‘ਚ ਵੀ ਵਾਧਾ
ਚੰਡੀਗੜ੍ਹ, 6ਜੂਨ(ਵਿਸ਼ਵ ਵਾਰਤਾ)- ਅੱਜ 6 ਜੂਨ ਨੂੰ ਭਾਰਤੀ ਬਜ਼ਾਰ ‘ਚ ਚਾਂਦੀ ਦੀਆਂ ਕੀਮਤਾਂ ‘ਚ ਉਛਾਲ ਦੇਖਣ ਨੂੰ ਮਿਲਿਆ ਹੈ। ਸੋਨੇ ਦੀਆਂ ਕੀਮਤਾਂ ‘ਚ ਵੀ ਵਾਧਾ ਦੇਖਣ ਨੂੰ ਮਿਲਿਆ ਹੈ । ਸੋਨੇ ਦੀਆਂ ਕੀਮਤਾਂ ਹੁਣ 72 ਹਜ਼ਾਰ ਰੁ. ਪ੍ਰਤੀ 10 ਗ੍ਰਾਮ ਦੇ ਪਾਰ ਹੈ ਅਤੇ ਚਾਂਦੀ ਦਾ ਭਾਅ 90 ਹਜ਼ਾਰ ਰੁ, ਪ੍ਰਤੀ ਕਿਲੋ ਤੋਂ ਜ਼ਿਆਦਾ ਹੈ। 999 ਸ਼ੁੱਧਤਾ ਵਾਲੇ 24 ਕੈਰੇਟ 10 ਗ੍ਰਾਮ ਸੋਨੇ ਦੀ ਕੀਮਤ 72857 ਰੁ. ਹੈ। ਜਦੋਂ ਕਿ 999 ਸ਼ੁੱਧਤਾ ਵਾਲੀ ਚਾਂਦੀ ਦੀ ਕੀਮਤ 90643 ਹੈ।