ਚਰਨਜੀਤ ਸਿੰਘ ਚੰਨੀ ਨੇ ਢਾਬੇ ਤੇ ਬੈਠ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਸੁਣਾਏ ਲਾਜਵਾਬ ਸ਼ੇਅਰ
ਦੇਖੋ ਪੰਜਾਬ ਦੇ ਨਵੇਂ ਮੁੱਖ ਮੰਤਰੀ ਦਾ ਸ਼ਾਇਰਾਨਾ ਅੰਦਾਜ਼
“ਚਲਤੇ ਫਿਰਤੇ ਹੁਏ ਮਹਿਤਾਬ ਦਿਖਾਇੰਗੇ ਤੁਮਹੇ , ਹਮਸੇ ਮਿਲਨਾ ਕਭੀ ਪੰਜਾਬ ਦਿਖਾਏਂਗੇ ਤੁਮਹੇ”

ਚੰਡੀਗੜ੍ਹ, 22ਸਤੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਵਿਖੇ ਨਤਮਸਤਕ ਹੋਏ। ਉਸ ਤੋਂ ਬਾਅਦ ਉਹਨਾਂ ਨੇ ਵਾਲਮੀਕਿ ਤੀਰਥ ਅਸਥਾਨ ਅਤੇ ਦੁਰਗਿਆਨਾ ਮੰਦਿਰ ਵਿਖੇ ਵੀ ਮੱਥਾ ਟੇਕਿਆ। ਮੁੱਖ ਮੰਤਰੀ ਦੇ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸਨ। ਪਰ ਇਸ ਸਭ ਦੇ ਵਿਚਾਲੇ ਮੁੱਖ ਮੰਤਰੀ ਨੇ ਆਪਣੇ ਕਾਫਲੇ ਨਾਲ ਇਕ ਢਾਬੇ ਤੇ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਵੀ ਦਿਖਾਈ ਦਿੱਤੇ। ਚਾਹ ਦੇ ਨਾਲ ਨਾਲ ਚਰਨਜੀਤ ਚੰਨੀ ਨੇ ਸ਼ੇਅਰ ਵੀ ਸੁਣਾਏ। ਉਹਨਾਂ ਨੇ ਕਿਹਾ “ਚਲਤੇ ਫਿਰਤੇ ਹੁਏ ਮਹਿਤਾਬ ਦਿਖਾਇੰਗੇ ਤੁਮਹੇ , ਹਮਸੇ ਮਿਲਨਾ ਕਭੀ ਪੰਜਾਬ ਦਿਖਾਏਂਗੇ ਤੁਮਹੇ”

ਮੁੱਖ ਮੰਤਰੀ ਦਾ ਇਸ ਤਰ੍ਹਾਂ ਢਾਬੇ ਤੇ ਆਮ ਲੋਕਾਂ ਦੀ ਤਰ੍ਹਾਂ ਬੈਠ ਕੇ ਚਾਹ ਪੀਣਾ ਅਤੇ ਸ਼ੇਅਰ ਸੁਣਾਉਣਾ ਬੇਹੱਦ ਅਨੋਖਾ ਅਤੇ ਜਿਸ ਤਰ੍ਹਾਂ ਕੱਲ੍ਹ ਮੁੱਖ ਮੰਤਰੀ ਨੇ ਐਲਾਨ ਕੀਤਾ ਸੀ ਕਿ ਪੰਜਾਬ ਵਿੱਚੋਂ ਵੀਆਈਪੀ ਕਲਚਰ ਖ਼ਤਮ ਕਰ ਦਿੱਤਾ ਜਾਵੇਗਾ, ਉਸ ਐਲਾਨ ਤੇ ਖਰਾ ਉਤਰਨ ਵਾਲਾ ਹੈ।
ਇਸ ਲਿੰਕ ਤੇ ਕਲਿੱਕ ਕਰਕੇ ਦੇਖੋ, ਵੀਡੀਓ
https://youtu.be/Pj5rtvxzMjQ






















