ਚਰਨਜੀਤ ਸਿੰਘ ਚੰਨੀ ਦੇ ਸਹੁੰ ਚੁੱਕਦੇ ਹੀ ਪੰਜਾਬ ਵਿੱਚ ਹੋਵੇਗਾ ਵੱਡਾ ਪ੍ਰਸ਼ਾਸਕੀ ਫੇਰਬਦਲ ਹੋਣਗੇ
ਮੁੱਖ ਸਕੱਤਰ ਤੋਂ ਡੀਜੀਪੀ ਤੱਕ ਦੇ ਬਦਲਾਅ ਦੀਆਂ ਚਰਚਾ ਜ਼ੋਰਾਂ’ ਤੇ
ਪੜ੍ਹੋ , ਹੋਰ ਕਿਹੜੇ ਅਧਿਕਾਰੀਆਂ ਦੀ ਕੀਤੀ ਜਾ ਸਕਦੀ ਹੈ ਬਦਲੀ

ਚੰਡੀਗੜ੍ਹ,19ਸਤੰਬਰ (ਵਿਸ਼ਵ ਵਾਰਤਾ): ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਦੇ ਨਾਲ ਹੀ ਰਾਜ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ ਹੋਵੇਗਾ।ਜਾਣਕਾਰੀ ਮਿਲੀ ਹੈ ਕਿ ਮੁੱਖ ਸਕੱਤਰ ਤੋਂ ਲੈ ਕੇ ਡੀਜੀਪੀ ਤੱਕ ਦੀ ਬਦਲੀ ਬਾਰੇ ਚਰਚਾ ਜੋਰਾਂ ਤੇ ਚੱਲ ਰਹੀ ਹੈ, ਇਸ ਤੋਂ ਇਲਾਵਾ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸੀਨੀਅਰ ਅਥਾਰਟੀ ਅਤੇ ਡੀਸੀ, ਐਸਐਸਪੀ ਨੂੰ ਬਦਲਣ ਦੀ ਸੰਭਾਵਨਾ ਹੈ।






















