ਚਰਨਜੀਤ ਚੰਨੀ ਨੂੰ ਕਾਂਗਰਸ ਦਾ ਮੁੱਖ ਮੰਤਰੀ ਉਮੀਦਵਾਰ ਐਲਾਨਣ ਤੋਂ ਬਾਅਦ ਬੁਢਲਾਡਾ ਦੇ ਲੋਕਾਂ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ
ਬੁਢਲਾਡਾ 6 ਫਰਵਰੀ (ਵਿਸ਼ਵ ਵਾਰਤਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮੁੜ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਤੋਂ ਬਾਅਦ ਬੁਢਲਾਡਾ ਚ ਕਾਂਗਰਸ ਦੇ ਵਰਕਰਾਂ ਚ ਵੱਡਾ ਜੋਸ਼ ਤੇ ਉਤਸ਼ਾਹ ਵੇਖਣ ਨੂੰ ਮਿਲਿਆ। ਚੰਨੀ ਨੂੰ ਮੁੜ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਨ ਨਾਲ ਜਿੱਥੇ ਪੰਜਾਬ ਦੀਆਂ 34 ਰਾਖਵੀਆਂ ਸੀਟਾਂ ਉੱਤੇ ਕਾਂਗਰਸ ਦਾ ਹੱਥ ਉੱਪਰ ਹੋ ਜਾਵੇਗਾ ਉਥੇ ਹੀ ਬਾਕੀ ਸੀਟਾਂ ਉੱਤੇ ਵੀ ਪਾਰਟੀ ਨੂੰ ਵੋਟ ਬੈਂਕ ਪੱਖੋਂ ਲਾਭ ਮਿਲਣ ਦੀ ਸੰਭਾਵਨਾ ਬਣ ਗਈ ਹੈ। ਵਿਧਾਨ ਸਭਾ ਹਲਕਾ ਬੁਢਲਾਡਾ ਜੋ ਕਿ ਰਾਖਵਾਂ ਹੈ ਅੰਦਰ ਕਾਂਗਰਸ ਪਾਰਟੀ ਦਾ ਪਹਿਲਾ ਹੀ ਵੱਡਾ ਵੋਟ ਬੈਂਕ ਮੌਜੂਦ ਹੈ। ਰਾਹੁਲ ਗਾਂਧੀ ਦੇ ਐਲਾਨ ਤੋਂ ਬਾਅਦ ਇਸ ਵੋਟ ਬੈਂਕ ਵਿੱਚ ਹੋਰ ਵਾਧਾ ਹੋਵੇਗਾ ਜੋ ਮੀਆਂ ਨੂੰ ਵਿਧਾਨ ਸਭਾ ਦੀਆਂ ਪੋੜ੍ਹੀਆਂ ਚੜ੍ਹਾ ਸਕੇਗਾ। ਡਾ. ਮੀਆਂ ਨੇ ਭਾਵੇਂ ਦੇਰ ਨਾਲ ਚੋਣ ਮੁਹਿੰਮ ਆਰੰਭ ਕੀਤੀ ਪਰ ਲੰਘੇ ਹਫਤੇ ਦੌਰਾਨ ਉਨ੍ਹਾਂ ਦੀ ਟੀਮ ਵੱਲੋਂ ਯੋਜਨਾਬੱਧ ਤਰੀਕੇ ਨਾਲ ਚਲਾਈ ਮੁਹਿੰਮ ਨੇ ਵਿਰੋਧੀਆਂ ਨੂੰ ਵਖਤ ਪਾ ਦਿੱਤਾ ਹੈ। ਹਲਕੇ ਦੇ ਕੁਝ ਸਿਆਸੀ ਮਾਹਿਰਾਂ ਨੇ ਮੌਜੂਦਾਂ ਚੋਣਾਂ ਦੇ ਮੁਕਾਬਲਿਆਂ ਟਿੱਪਣੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਕੋਲ ਅੱਜ 45 ਹਜਾਰ ਤੋਂ ਵੱਧ ਸੁਰਖਿਅਤ ਵੋਟ ਬੈਂਕ ਹੈ ਜੋ ਡਾ. ਮੀਆਂ ਨੂੰ ਜਿੱਤ ਦੀ ਦਹਿਲੀਜ ਤੱਕ ਲੈ ਕੇ ਜਾਂਦਾ ਹੈ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ ਹਲਕਾ ਬੁਢਲਾਡਾ ਤੋਂ ਹੋਰਨਾਂ ਪਾਰਟੀਆਂ ਮੁਕਾਬਲੇ ਡਾ. ਰਣਵੀਰ ਕੌਰ ਮੀਆਂ ਦਾ ਵੋਟ ਬੈਂਕ ਵਧੇਰੇ ਸੁਰੱਖਿਅਤ ਹੈ। ਜੇਕਰ ਡਾ. ਮੀਆਂ ਦੀ ਟੀਮ ਨੇ ਕਮਜ਼ੋਰ ਪਿੰਡਾਂ ਅਤੇ ਬੂਥਾਂ ਦੀ ਪਛਾਣ ਕਰਕੇ ਉਨ੍ਹਾਂ ਉਤੇ ਯੋਜਨਾਬੱਧੀ ਨਾਲ ਪ੍ਰਚਾਰ ਮੁਹਿੰਮ ਚਲਾਈ ਅਤੇ ਵੋਟਰਾਂ ਨਾਲ ਸੰਪਰਕ ਬਣਾਉਣ ਵਿੱਚ ਕਾਮਯਾਬ ਹੋ ਜਾਂਦੇ ਹੁੰਦੇ ਹਨ ਤਾਂ ਬੁਢਲਾਡੇ ਹਲਕੇ ਤੋਂ ਕਾਂਗਰਸ ਦੀ ਜਿੱਤ ਯਕੀਨੀ ਹੈ। ਅੱਜ਼ ਹਲਕੇ ਦੇ ਵੱਖ—ਵੱਖ ਪਿੰਡਾਂ ਵਿੱਚ ਚੰਨੀ ਦੇ ਐਲਾਨ ਤੋਂ ਵੱਧ ਮੀਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਐਲਾਨ ਦੇ ਜਸ਼ਨ ਮਨਾਏ ਗਏ ਉਥੇ ਲੱਡੂ ਵੀ ਵੰਡੇ ਗਏ।























