ਬੁਢਲਾਡਾ ਵਿਖੇ ਕਬਰਸਤਾਨ ਨੂੰ 1 ਹਫ਼ਤੇ ਅੰਦਰ ਦਿੱਤਾ ਜਾਵੇਗਾ ਰਸਤਾ : ਡਿਪਟੀ ਕਮਿਸ਼ਨਰ
ਮਾਨਸਾ, 11 ਅਪਰੈਲ (ਵਿਸ਼ਵ ਵਾਰਤਾ)- ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਨੂੰ ਸਮੇਂ ਸਿਰ ਸਰਕਾਰੀ ਸਹੂਲਤਾਂ ਦੇਣੀਆਂ ਯਕੀਨੀ ਬਣਾਈਆਂ ਜਾਣ ਅਤੇ ਨਾਲ ਹੀ ਟੀਮਾਂ ਦਾ ਗਠਨ ਕਰਕੇ ਘੱਟ ਗਿਣਤੀ ਲੋਕਾਂ ਨੂੰ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦੇਣ ਲਈ ਕੈਂਪ ਲਗਾਏ ਜਾਣ। ਉਹ ਅੱਜ ਇਥੇ ਬੱਚਤ ਭਵਨ ਵਿਖੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਘੱਟ ਗਿਣਤੀ ਭਾਈਚਾਰੇ ਦੇ ਨੁਮਾਇµਦਿਆਂ ਨਾਲ ਮੀਟਿµਗ ਦੌਰਾਨ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਨਾਲ ਮੈਂਬਰ ਪµਜਾਬ ਰਾਜ ਘੱਟ ਗਿਣਤੀ ਕਮਿਸ਼ਨ ਅਲਬਰਟ ਦੁਆ ਅਤੇ ਕਿਯੂਮ ਰਾਜਾ ਵੀ ਮੌਜੂਦ ਸਨ।
ਸ਼®ੀ ਮਸੀਹ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਘੱਟ ਗਿਣਤੀ ਭਾਈਚਾਰੇ ਦਾ ਬਣਦਾ ਹੱਕ ਅਤੇ ਸਰਕਾਰੀ ਸਕੀਮਾਂ ਦਾ ਲਾਹਾ ਸਮੇਂ ਸਿਰ ਦੇਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਮੀਟਿµਗ ਵਿੱਚ ਮੌਜੂਦ ਘੱਟ ਗਿਣਤੀ ਭਾਈਚਾਰੇ ਤੋਂ ਪੁਲੀਸ ਪ®ਸ਼ਾਸ਼ਨ ਸਬµਧੀ ਗੱਲਬਾਤ ਕੀਤੀ ਤਾਂ ਭਾਈਚਾਰੇ ਨੇ ਕਿਹਾ ਕਿ ਮਾਨਸਾ ਪੁਲੀਸ ਪ®ਸ਼ਾਸ਼ਨ ਵੱਲੋਂ ਉਨ੍ਹਾਂ ਨਾਲ ਵਧੀਆ ਸਹਿਯੋਗ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀਆਂ ਹਰ ਸµਭਵ ਮੁਸ਼ਿਕਲਾਂ ਦਾ ਹੱਲ ਕੀਤਾ ਜਾਂਦਾ ਹੈ, ਜਿਸ ’ਤੇ ਚੇਅਰਮੈਨ ਨੇ ਤਸੱਲੀ ਜਾਹਿਰ ਕੀਤੀ।
ਚੇਅਰਮੈਨ ਵੱਲੋਂ ਬੁਢਲਾਡਾ ਵਿਖੇ ਕਬਰਸਤਾਨ ਦੇ ਰਸਤੇ ਬਾਰੇ ਪੁੱਛਣ ’ਤੇ ਡਿਪਟੀ ਕਮਿਸ਼ਨਰ ਮਾਨਸਾ ਬਲਵਿµਦਰ ਸਿµਘ ਧਾਲੀਵਾਲ ਨੇ ਦੱਸਿਆ ਕਿ ਇਸ ਸਬµਧੀ ਐਸ.ਡੀ.ਐਮ. ਬੁਢਲਾਡਾ ਵੱਲੋਂ ਉਸ ਜਗ੍ਹਾ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਇੱਕ ਹਫ਼ਤੇ ਦੇ ਅµਦਰ—ਅµਦਰ ਬੁਢਲਾਡਾ ਕਬਰਸਤਾਨ ਨੂੰ ਰਸਤਾ ਦੇ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਕਿਹਾ ਕਿ ਜਲਦੀ ਹੀ ਜ਼ਿਲ੍ਹੇ ਵਿਖੇ ਸ਼ਾਤੀ ਕਮੇਟੀਆਂ ਦਾ ਵੀ ਗਠਨ ਕੀਤਾ ਜਾਵੇਗਾ। ਜ਼ਿਲ੍ਹੇ ਵਿੱਚ ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ, ਤਾਂ ਇਹ ਸ਼ਾਂਤੀ ਕਮੇਟੀਆਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਲਈ ਅਪੀਲ ਕਰਨਗੀਆਂ।
ਇਸ ਮੌਕੇ ਐਸ.ਪੀ. (ਐਚ) ਡਾ. ਸਚਿਨ ਗੁਪਤਾ, ਐਸ.ਡੀ.ਐਮ. ਬੁਢਲਾਡਾ ਗੁਰਸ਼ਿਮਰਨ ਸਿµਘ ਢਿੱਲੋਂ, ਡੀ.ਐਸ.ਪੀ. ਬਹਾਦਰ ਸਿµਘ ਰਾਓ. ਸਹਾਇਕ ਕਮਿਸ਼ਨਰ (ਜ) ਓਮ ਪ®ਕਾਸ਼, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਦੀਪਕ ਰੁਹੇਲਾ, ਜ਼ਿਲ੍ਹਾ ਵਿਕਾਸ ਤੇ ਪµਚਾਇਤ ਅਫ਼ਸਰ ਜਗਤਾਰ ਸਿµਘ ਸਿੱਧੂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸਤੀਸ ਕਪੂਰ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਘੱਟ ਗਿਣਤੀ ਭਾਈਚਾਰੇ ਦੇ ਨੁਮਾਇµਦੇ ਮੌਜੂਦ ਸਨ।
ਫੋਟੋ ਨੰਬਰ: 05
ਫੋਟੋ ਕੈਪਸ਼ਨ: ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਮੁਨੱਵਰ ਮਸੀਹ, ਮਾਨਸਾ ਵਿਖੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ। ਫੋਟੋ: ਮਾਨ
ਕਪੂਰਥਲਾ : ਮਾਡਰਨ ਜੇਲ੍ਹ ‘ਚ ਚਲਾਏ ਗਏ ਸਰਚ ਅਭਿਆਨ ਦੌਰਾਨ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ
ਕਪੂਰਥਲਾ : ਮਾਡਰਨ ਜੇਲ੍ਹ 'ਚ ਚਲਾਏ ਗਏ ਸਰਚ ਅਭਿਆਨ ਦੌਰਾਨ ਮੋਬਾਈਲ ਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਬਰਾਮਦ ਚੰਡੀਗੜ੍ਹ, 5ਮਈ(ਵਿਸ਼ਵ ਵਾਰਤਾ)- ਕਪੂਰਥਲਾ...