ਹੁਸ਼ਿਆਰਪੁਰ 1 ਜੁਲਾਈ ( ਵਿਸ਼ਵ ਵਾਰਤਾ )-
ਮਿਸ਼ਨ ਫਹਿਤੇ ਤਹਿਤ ਕੋਰੋਨਾ ਮਾਹਾਮਾਰੀ ਦੋਰਾਨ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਦੇਣ ਦੇ ਮਕਸਦ ਨਾਲ ਘਰ ਬੈਠੇ ਹੀ ਈ ਸ਼ੰਜੀਵਨੀ ਉ. ਪੀ. ਡੀ. ਰਾਹੀ ਡਾਕਟਰੀ ਸਲਾਹ ਲਈ ਜਾ ਸਕਦੀ ਹੈ । ਇਸ ਦਾ ਗੱਲ ਦਾ ਪ੍ਰਗਟਾਵਾ ਕਰਦਿਆ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅੱਜ ਡਾਕਟਰ ਦਿਵਸ ਦੇ ਮੋਕੇ ਕੀਤਾ । ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਉਹਨਾਂ ਦੱਸਿਆ ਕਿ ਜਿਲ੍ਹਾ ਹੁਸ਼ਿਆਰਪੁਰ ਵਿੱਚ ਅੱਜ ਪਹਿਲੀ ਜੁਲਾਈ ਤੋ ਈ ਸੰਜੀਵਨੀ ਆਨਲਾਈਨ ਉ. ਪੀ. ਡੀ. ਸੇਵਾਵਾਂ ਦੀ ਸ਼ੁਰੂਆਤ ਹੋ ਚੁੱਕੀ ਹੈ । ਕੋਵੇਡ 19 ਦੇ ਮੱਦੇ ਨਜਰ ਹਸਪਤਾਲਾ ਵਿੱਚ ਭੀੜ ਹੋਣ ਤੋ ਰੋਕਣ ਲਈ ਟੈਲੀਮੈਡੀਸਨ ਪ੍ਰੋਗਰਾਮ ਰਾਜ ਭਰ ਸ਼ੁਰੂ ਹੋ ਚੁੱਕਾ ਹੈ । ਪਹਿਲਾਂ ਈ ਸੰਜੀਵਨੀ ਉ. ਪੀ. ਡੀ. ਲਈ ਕੰਪਉਟਰ , ਲੈਬਟਾਪ ਆਦਿ ਦੀ ਜਰੂਰਤ ਹੁੰਦੀ ਸੀ ਪਰ ਆਮ ਲੋਕਾਂ ਨੂੰ ਕੰਪਿਉਟਰ ਜਾਂ ਲੈਬ ਟੈਪ ਰਾਹੀ ਡਾਕਟਰ ਨਾਲ ਸਪੰਰਕ ਕਰਨ ਵਿੱਚ ਮੁਸ਼ਕਲ ਆ ਰਹੀ ਸੀ ਪਰ ਹੁਣ ਫੋਨ ਰਾਹੀ ਡਾਕਟਕ ਦੀ ਸੇਵੇਰ 8 ਵਜੇ ਤੋ ਲੈ ਕੇ ਦੁਪਿਹਰ 2 ਵਜੇ ਸਲਾਹ ਲਈ ਜਾ ਸਕਦਾ ਹੈ ਇਸ ਆਨ ਲਾਈਨ ਉ. ਪੀ. ਡੀ. ਰਾਹੀ ਆਮ ਬਿਮਾਰੀਆਂ ਤੋ ਇਲਾਵਾਂ ਜੱਚਾ ਬੱਚਾ ਸਿਹਤ ਸੰਭਾਲ ਸੇਵਾਵਾਂ ਵੀ ਮੁਹੀਆਂ ਕਰਵਾਈਆਂ ਜਾਂ ਰਹੀਆ ਹਨ । ਉਹਨਾਂ ਇਹ ਵੀ ਦੱਸਿਆ ਕਿ ਉ. ਪੀ. ਡੀ. ਦਾ ਸਮਾਂ ਸੋਮਵਾਰ ਤੋ ਸ਼ਨੀਵਾਰ ਤੱਕ 8. ਤੋ 2 ਵਜੇ ਤੱਕ ਹੋਵੇਗਾਂ , ਮੁੱਫਤ ਸਿਹਤ ਸਲਾਹ ਲੈਣ ਲਈ esanjeevaniopd.in ਤੇ ਵੀ ਲਾਗਇਨ ਕੀਤਾ ਜਾ ਸਕਦਾ ਹੈ ।
Punjab: ਚਰਨਜੀਤ ਚੰਨੀ ਦੀ ‘ਸਾਈਕਲ ਯਾਤਰਾ’ ਦਾ ਅੱਜ ਤੀਜਾ ਦਿਨ
Punjab: ਚਰਨਜੀਤ ਚੰਨੀ ਦੀ ‘ਸਾਈਕਲ ਯਾਤਰਾ’ ਦਾ ਅੱਜ ਤੀਜਾ ਦਿਨ – ਯਾਤਰਾ ਲੁਧਿਆਣਾ ਤੋਂ ਫਿਲੌਰ ਲਈ ਹੋਵੇਗੀ ਰਵਾਨਾ ਚੰਡੀਗੜ੍ਹ, 13...






















