ਜੈਤੋ, 25 ਸਤੰਬਰ (ਰਘੁਨੰਦਨ ਪਰਾਸ਼ਰ) ਇਥੋਂ ਲਗਭਗ 15 ਕਿਲੋਮੀਟਰ ਦੂਰ ਜੈਤੋ-ਬਠਿੰਡਾ ਰੋਡ ‘ਤੇ ਗੋਨਿਆਣਾ ਮੰਡੀ ਵਿਖੇ ਲੁਟੇਰਿਆਂ ਵੱਲੋਂ ਇੱਕ ਗਹਿਣਿਆਂ ਦੀ ਦੁਕਾਨ’ ਚੋਂ ਕਰੀਬ 2 ਕਿਲੋ 500 ਗ੍ਰਾਮ ਸੋਨਾ, 1.25 ਲੱਖ ਰੁਪਏ ਦੀ ਨਕਦੀ ਅਤੇ ਚਾਂਦੀ ਲੁੱਟ ਲਈ ਗਈ। ਲੱਖੀ ਜਵੈਲਰਜ਼ ਦੇ ਮਾਲਕ ਸੁਖਵਿੰਦਰ ਸਿੰਘ ਲੱਖੀ ਦੇ ਅਨੁਸਾਰ ਕੱਲ੍ਹ ਰਾਤ 7.45 ਵਜੇ 6 ਅਣਪਛਾਤੇ ਵਿਅਕਤੀ ਬਰੇਜਾ ਚਿੱਟੇ ਰੰਗ ਵਿੱਚ ਆਏ ਅਤੇ ਉਨ੍ਹਾਂ ਨੂੰ ਪਹੁੰਚਦੇ ਸਾਰ ਹੀ ਸਮਾਨ ਦਿਖਾਉਣ ਲਈ ਕਿਹਾ ।ਬਾਅਦ ਵਿੱਚ ਦੋ ਵਿਅਕਤੀਆਂ ਨੇ ਪਿਸਤੌਲ ਅਤੇ ਕਾਪਾ ਦਿਖਾ ਕੇ ਜ਼ਬਰਦਸਤੀ ਢਾਈ ਕਿੱਲੋ ਸੋਨਾ , 1.25 ਲੱਖ ਰੁਪਏ ਅਤੇ ਚਾਂਦੀ ਜ਼ਬਰਦਸਤੀ ਲੁੱਟਕੇ ਲੈਣ ਗਏ। ਜਾਂਦੇ ਸਮੇਂ ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਿਸ ਨੂੰ ਸੂਚਿਤ ਨਾ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਮੂੰਹ ਢੱਕੇ ਹੋਏ ਸਨ ਅਤੇ ਹੱਥਾਂ ਵਿਚ ਦਸਤਾਨੇ ਪਾ ਰੱਖੇ ਸਨ। ਬਾਅਦ ਵਿਚ ਉਨ੍ਹਾਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਤਾਂ ਅਸ਼ੋਕ ਸ਼ਰਮਾ ਡੀ.ਐਸ.ਪੀ.ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ ਅਤੇ ਪੂਰੀ ਘਟਨਾ ਦਾ ਨੇੜਿਓਂ ਜਾਇਜ਼ਾ ਲਿਆ।
ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ
ਦੇਖਣੀ ਏਸ਼ੀਆ ਦੇ ਸਦੀਵੀ ਅਮਨ ਲਈ ਵਾਘਾ ਤੇ ਕਰਤਾਰਪੁਰ ਸਾਹਿਬ ਦਾ ਬੰਦ ਰਾਹ ਖੋਲ੍ਹਿਆ ਜਾਵੇ ਯੂਨਾਈਟਿਡ ਸਿੱਖ ਮਿਸ਼ਨ ਅਮਰੀਕਾ ਦੇ...























