ਗੋਆ ‘ਚ ਜਲ ਸੈਨਾ ਦਾ MiG-29K ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸ, ਪਾਇਲਟ ਸੁਰੱਖਿਅਤ
ਚੰਡੀਗੜ੍ਹ 12 ਅਕਤੂਬਰ(ਵਿਸ਼ਵ ਵਾਰਤਾ)- ਇੰਡੀਅਨ ਨੇਵੀ ਦੇ ਮਿਗ-29ਕੇ ਜਹਾਜ਼ ਦੇ ਹਾਦਸਾਗ੍ਰਸਤ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਜਲ ਸੈਨਾ ਨੇ ਕਿਹਾ ਕਿ ਮਿਗ ਸਮੁੰਦਰ ਦੇ ਉੱਪਰ ਰੁਟੀਨ ਉਡਾਣ ਦੇ ਤੌਰ ‘ਤੇ ਉੱਡ ਰਿਹਾ ਸੀ। ਬੇਸ ‘ਤੇ ਪਰਤਦੇ ਸਮੇਂ ਇਸ ‘ਚ ਤਕਨੀਕੀ ਖਰਾਬੀ ਆ ਗਈ। ਜਿਸ ਕਾਰਨ ਗੋਆ ਤਟ ਨੇੜੇ ਇਹ ਹਾਦਸਾਗ੍ਰਸਤ ਹੋ ਗਿਆ ਹੈ। ਇਸ ਤੋਂ ਬਾਅਦ ਪਾਇਲਟ ਨੇ ਖੁਦ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਜਲ ਸੈਨਾ ਨੇ ਤਲਾਸ਼ੀ ਮੁਹਿੰਮ ਚਲਾ ਕੇ ਪਾਇਲਟ ਨੂੰ ਬਚਾਇਆ, ਉਸਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਹਾਦਸੇ ਦੀ ਜਾਂਚ ਲਈ ਬੋਰਡ ਆਫ਼ ਇਨਕੁਆਇਰੀ ਦੇ ਹੁਕਮ ਦਿੱਤੇ ਗਏ ਹਨ।
A MiG 29K on a routine sortie over sea off Goa developed a technical malfunction while returning to base. The pilot ejected safely & has been recovered in a swift SAR ops.
Pilot reported to be in stable condition.
BoI ordered to investigate the cause of the incident.— SpokespersonNavy (@indiannavy) October 12, 2022