ਚੰਡੀਗੜ੍ਹ, 8 ਫਰਵਰੀ (ਵਿਸ਼ਵ ਵਾਰਤਾ)- “ਪੰਜਾਬ ਪੁਲਿਸ ਗੈਂਗਸਟਰ ਦੇ ਖਿਲਾਫ਼ ਯੋਜਨਾਬੱਧ ਤਰੀਕੇ ਨਾਲ ਲੜਨ੍ਹ ਲਈ ਹੌਸਲੇ ਬੁਲੰਦ ਹਨ , ਪਰ ਅੱਜ ਸਭ ਰਾਜਨੀਤਕ ਪਾਰਟੀਆਂ ਦੀ ਸਮੂਲੀਅਤ ਨਜਰ ਆ ਰਹੀ ਹੈ, ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਵੱਲੋਂ ਸਫੇਦ ਪੱਤਰ ਜਾਰੀ ਕਰਨ ਦੀ ਮੰਗ”।
ਕੈਪਟਨ ਸਰਕਾਰ ਅਜਿਹੇ ਸਮੇਂ ਸ਼ਾਮਿਲ ਆਗੂਆਂ ਦੀ ਮਿਲੀਭੁਗਤ ਦਾ ਪਰਦਾਫਾਸ਼ ਕਰਨ ਦਾ ਹੌਸਲਾ ਕਰੇਗੀ? ਇਹ ਵਿਚਾਰ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਇਥੇ ਜਾਰੀ ਬਿਆਨ ਵਿੱਚ ਕਹੇ।
ਉਹਨਾਂ ਦੱਸਿਆ “ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਪੰਜਾਬ ਵਿੱਚ ਗੈਂਗਸਟਰ, ਨਸ਼ੇ ਅਤੇ ਹੋਰਨਾਂ ਘਿਨੌਣੇ ਅਪਰਾਧਾਂ ਦੀ ਨੂੰ ਰੋਕਣ ਨੂੰ ਪੁਲਿਸ ਵਿਭਾਗ ਨੂੰ ਵੱਖੋ ਵੱਖਰੇ ਵਿਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਵਿੱਚ ਕੰਮ ਕਰ ਰਿਹਾ ਹੈ, ਜੋ ਸ਼ਲਾਘਾਯੋਗ ਕਦਮ ਹੈ ਸਮੂਹਿਕ ਅਪਰਾਧਾਂ ਦੇ ਖਿਲਾਫ਼ ਮੁਹਿੰਮ ਨੂੰ ਹੋਰ ਮਜਬੂਰ ਕਰਨ ਲੋੜ ਵੱਲ ਧਿਆਨ ਦੇਣਾਂ ਚਾਹੀਦਾ ਹੈ”।
ਸ੍ਰ ਕੈਂਥ ਕਿਹਾ “ਕਿ ਪੰਜਾਬ ਵਿੱਚ ਸਿਆਸੀ ਪੁਸ਼ਤਪਨਹੀ ਵਾਲੇ ਅਕਾਲੀ ਦਲ, ਭਾਜਪਾ, ਆਮ ਆਦਮੀ ਪਾਰਟੀ, ਕਾਂਗਰਸ,ਅਧਿਕਾਰੀਆਂ ਅਤੇ ਹੋਰਨਾਂ ਸਮੂਲੀਅਤ ਵਾਲੀਆਂ ਨੂੰ ਜਨਤਕ ਕੀਤਾ ਜਾਵੇ, ਕਿਉਂਕਿ ਅਜਿਹੇ ਵਿਆਕਤੀਆਂ ਤੋ ਪੰਜਾਬ ਦੀ ਅਮਨ ਸ਼ਾਤੀ ਨੂੰ ਖਤਰਾ ਹੈ”। ਸਿਆਸੀ ਆਗੂਆਂ ਨੇ ਆਪਣੇ ਨਿੱਜੀ ਫਾਇਦੇ ਲਈ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਅਜਿਹੇ ਘਿਨੌਣੇ ਅਪਰਾਧਾਂ ਵਿੱਚ ਸ਼ਾਮਿਲ ਕਰਨ ਦਾਅਹਿਮ ਰੋਲ ਨਿਭਾਉਣ ਵਿੱਚ ਸਰਗਰਮੀ ਨਾਲ ਸਮੂਲੀਅਤ ਕੀਤੀ ਹੈ।
ਸ੍ ਕੈਂਥ ਨੇ ਕਿਹਾ “ਮੁੱਖ ਮੰਤਰੀ ਕੋਲ ਗ੍ਰਹਿ ਵਿਭਾਗ ਵੀ ਹੈ, ਅਪਰਾਧੀਆਂ ਨਾਲ ਸਿਆਸੀ ਆਗੂਆਂ ,ਅਧਿਕਾਰੀਆਂ ਦੇ ਨਾਪਕ ਗੰਢਤੁਪ ਨੂੰ ਤੋੜਨ ਲਈ ‘ਜਾਂਚ ਕਮਿਸ਼ਨ ਨਿਯੁਕਤ’ ਕੀਤਾ ਜਾਣਾ ਚਾਹੀਦਾ ਹੈ ਤਾ ਜੋ ਅਸਲੀਅਤ ਸਾਹਮਣੇ ਆ ਸਕੇ”।
ਸ੍ ਕੈਂਥ ਨੇ ਸਭ ਸਿਆਸੀ ਪਾਰਟੀਆਂ ਦੇ ਪ੍ਰਧਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਅਮਨ ਸ਼ਾਤੀ, ਤਰੱਕੀ ਅਤੇ ਨੌਜਵਾਨਾਂ ਦੇ ਵਧੀਆ ਭੱਵਿਖ ਲਈ ਅਪਰਾਧੀਆਂ ਨਾਲ ਸੰਬੰਧ ਰੱਖਣ ਵਾਲੇ ਆਗੂਆਂ ਨੂੰ ਪਾਰਟੀਆਂ ਵਿੱਚੋ ਬਾਹਰ ਕੱਢਿਆ ਜਾਵੇ ਇਹ ਪਾਰਟੀਆਂ ਲਈ ਬੇਹਤਰ ਹੋਵੇਗਾ।