ਗੈਂਗਸਟਰ ਦੀਪਕ ਟੀਨੂੰ ਦੇ ਫ਼ਰਾਰ ਮਾਮਲੇ ‘ਚ ਗ੍ਰਿਫ਼ਤਾਰ ਸਾਬਕਾ CIA ਇੰਚਾਰਜ ਐਸਆਈ ਪ੍ਰਿਤਪਾਲ ਸਿੰਘ ਦਾ ਗੈਂਗਸਟਰ ਨਾਲ ਕਲੱਬ ਵਿਚ ਪਾਰਟੀ ਕਰਦੇ ਹੋਏ ਵੀਡਿਓ ਵਾਇਰਲ
ਤੁਸੀਂ ਵੀ ਦੇਖੋ ਵੀਡੀਓ
ਚੰਡੀਗੜ੍ਹ, 31ਅਕਤੂਬਰ(ਵਿਸ਼ਵ ਵਾਰਤਾ)-ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਸ਼ੂਟਰ ਦੀਪਕ ਟੀਨੂੰ ਨੂੰ ਭਜਾਉਣ ਵਾਲੇ ਮਾਨਸਾ ਸੀਆਈਏ ਸਟਾਫ ਦੇ ਸਾਬਕਾ ਇੰਚਾਰਜ ਐਸ ਆਈ ਪ੍ਰਿਤਪਾਲ ਸਿੰਘ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਜੋ ਗੈਂਗਸਟਰ ਦੀਪਕ ਟੀਨੂੰ ਦੇ ਨਜ਼ਦੀਕੀ ਮੋਹਿਤ ਭਾਰਦਵਾਜ ਦੇ ਨਾਲ ਚੰਡੀਗੜ੍ਹ ਦੇ ਨਾਈਟ ਕਲੱਬ ਵਿੱਚ ਮਸਤੀ ਕਰਦਾ ਦਿਖਾਈ ਦੇ ਰਿਹਾ ਹੈ। SI ਪ੍ਰਿਤਪਾਲ 13 ਜੁਲਾਈ ਨੂੰ ਚੰਡੀਗੜ੍ਹ ਆਇਆ ਸੀ ਅਤੇ 14 ਜੁਲਾਈ ਦਾ ਇਹ ਵੀਡੀਓ ਸਾਹਮਣੇ ਆਇਆ ਹੈ।
ਦੱਸ ਦੇਈਏ ਕਿ ਟੀਨੂੰ ਨੂੰ ਭਜਾਉਣ ਵਿੱਚ ਮਾਸਟਰਮਾਈਂਡ ਮਾਨਸਾ CIA ਸਟਾਫ ਦੇ ਸਾਬਕਾ ਇੰਚਾਰਜ SI ਪ੍ਰਿਤਪਾਲ ਸਿੰਘ ਨੂੰ ਮੋਹਿਤ ਨੇ ਚੰਡੀਗੜ੍ਹ ਵਿੱਚ ਖੂਬ ਐਸ਼ ਕਰਵਾਈ ਸੀ। ਇਸ ਵਿੱਚ ਡਿਸਕੋ ਵਿੱਚ ਘੁਮਾਉਣਾ, ਪਾਰਟੀਆਂ ਆਰਗੇਨਾਈਜ਼ ਕਰਨਾ ਅਤੇ ਸ਼ਾਪਿੰਗ ਕਰਵਾਉਣਾ ਤੇ ਹੋਟਲ ਵਿੱਚ ਰੁਕਵਾਉਣਾ ਆਦਿ ਕਰਵਾਉਣਾ ਸ਼ਾਮਲ ਸੀ। ਟੀਨੂੰ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਫੜੇ ਜਾਣ ਤੋਂ ਬਾਅਦ ਫਰਾਰ ਹੋ ਗਿਆ ਸੀ, ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਨੂੰ ਕਾਬੂ ਕੀਤਾ ਸੀ। ਜੁਲਾਈ ਦਾ ਵੀਡੀਓ ਅਤੇ ਜਾਣਕਾਰੀ ਸਾਹਮਣੇ ਆਉਣ ਤੋਂ ਸਾਫ ਹੈ ਕਿ ਜੁਲਾਈ ਵਿੱਚ ਹੀ ਟੀਨੂੰ ਨੂੰ ਭਜਾਉਣ ਲਈ ਪਲਾਨਿੰਗ ਸ਼ੁਰੂ ਹੋ ਗਈ ਸੀ।























