ਵੱਡੀ ਖਬਰ
ਗੈਂਗਸਟਰਾਂ ਖਿਲ਼ਾਫ ਐਨਆਈਏ ਦੀ ਵੱਡੀ ਕਾਰਵਾਈ,ਦੇਸ਼ ਭਰ ਵਿੱਚ ਨਾਮੀ ਗੈਂਗਸਟਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਜਾਰੀ
ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਵਕੀਲ ਦੇ ਘਰ ਵੀ ਛਾਪੇਮਾਰੀ
ਚੰਡੀਗੜ੍ਹ 18 ਅਕਤੂਬਰ(ਵਿਸ਼ਵ ਵਾਰਤਾ)- ਇਸ ਵੇਲੇ ਦੀ ਇੱਕ ਹੋਰ ਵੱਡੀ ਖਬਰ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰ ਤੋਂ ਹੀ ਪੰਜਾਬ ਸਮੇਤ ਕਈ ਰਾਜਾਂ ਵਿੱਚ ਐਨਆਈਏ ਵੱਲੋਂ ਗੈਂਗਸਟਰਾਂ ਅਤੇ ਉਹਨਾਂ ਦੇ ਪਰਿਵਾਰਾਂ ਅਤੇ ਗੁਰਗਿਆਂ ਦੇ ਘਰਾਂ ਤੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਜਾ ਰਹੀ ਸੀ। ਇਸ ਵਿਚਾਲੇ ਹੁਣ ਖਬਰ ਸਾਹਮਣੇ ਆਈ ਹੈ ਕਿ ਐਨਆਈਏ ਨੇ ਸੈਕਟਰ 27 ਸਥਿਤ ਜੱਗੂ ਭਗਵਾਨਪੁਰੀਆ ਦੇ ਵਕੀਲ ਦੇ ਘਰ ਵੀ ਛਾਪੇਮਾਰੀ ਕੀਤੀ ਹੈ। ਇਸ ਸੰਬੰਧ ਵਿੱਚ ਵਕੀਲ ਦੇ ਕੋਲੋਂ ਕਿਸ ਤਰ੍ਹਾਂ ਦੀ ਪੁੱਛਗਿੱਛ ਕੀਤੀ ਗਈ ਹੈ ਅਤੇ ਕੀ ਕੀ ਬਰਾਮਦਗੀ ਕੀਤੀ ਗਈ ਇਸ ਬਾਰੇ ਅਜੇ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ ਹੈ।