
ਹੁਸ਼ਿਆਰਪੁਰ 29 ਜੁਲਾਈ (ਵਿਸ਼ਵ ਵਾਰਤਾ)- ਛੋਟੀ ਉਮਰੇ ਗਹਿਰੇ ਅਰਥਾ ਵਾਲੀਆ ਕਵਿਤਾਵਾਂ ਲਿਖਣ ਵਾਲੀ ਜਿਲ੍ਹਾ ਜਲੰਧਰ ਦੇ ਹਲਕਾ ਆਦਮਪੁਰ ਦੇ ਨਜਦੀਕ ਪੈਦੇ ਪਿੰਡ ਪੰਡੋਰੀ ਨਿੱਜਰਾ ਦੀ ਵਸਨੀਕ ਗੁਰਪ੍ਰੀਤ ਗੀਤ ਨਹੀ ਰਹੀ ਉਹ ਕੈਂਸਰ ਨਾਲ ਜੂਝ ਰਹੀ ਸੀ ਤੇ ਪਿਛਲੇ ਕੁੱਝ ਸਮੇਂ ਤੋਂ ਇੱਕ ਹਸਪਤਾਲ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ ਜਿੱਥੇ ਕਿ ਉਹ 20 ਜੁਲਾਈ ਨੂੰ ਉਹ ਜਿੰਦਗੀ ਤੇ ਮੋਤ ਦੀ ਲੜਾਈ ਹਾਰ ਗਈ ਤੇ ਆਪਣੇ ਚਾਹੁਣ ਵਾਲਿਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਈ ਇਸ ਹੋਣਹਾਰ ਕਵਿਤਰੀ ਦੀ ਪਹਿਲੀ ਕਿਤਾਬ “ਸੁਫਨਿਆ ਦੇ ਦਸਤਖਤ” ਸੂਰਜਾ ਦੇ ਵਾਰਿਸ਼ ਪਬਲਿਸ ਹਾਊਸ ਵੱਲੋ ਉਸ ਦੀ ਮੌਤ ਵਾਲੇ ਦਿਨ ਹੀ ਛੱਪ ਕੇ ਆਈ ਸੀ ਤੇ ਜਲਦੀ ਹੀ ਰਿਲੀਜ਼ ਹੋਣੀ ਸੀ ਕਿਤਾਬ ਪੁੱਜਣ ਤੋਂ ਪਹਿਲਾ ਹੀ ਗੁਰਪ੍ਰੀਤ ਗੀਤ ਨੂੰ ਮੌਤ ਨੇ ਅਪਣੀ ਬੁੱਕਲ ਵਿੱਚ ਲੈ ਲਿਆ ਇਹਨਾ ਗੱਲਾ ਦਾ ਪ੍ਰਗਟਾਵਾ “ਨਾਰੀ ਸ਼ਕਤੀ ਫਾਉਂਡੇਸ਼ਨ ਭਾਰਤ” ਦੀ ਪ੍ਰਧਾਨ ਭੈਣ ਸੰਤੋਸ਼ ਕੁਮਾਰੀ ਨੇ ਇੱਕ ਸੋਕ ਬੈਠਕ ਵਿੱਚ ਦੋ ਦਾ ਮੋਨ ਰੱਖਕੇ ਗੁਰਪ੍ਰੀਤ ਗੀਤ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ ਉਹਨਾ ਕਿਹਾ ਕਿ ਇਸ ਹੋਣਹਾਰ ਕਵਿਤਰੀ ਦੀ ਮੌਤ ਦੀ ਖਬਰ ਮਿਲਦਿਆਂ ਹੀ ਪੂਰੀ ਦੁਨੀਆ ਵਿੱਚ ਵੱਸਦੇ ਲੇਖਕਾ ਤੇ ਸਾਹਿਤ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਗੀਤ ਦੀ ਕਵਿਤਾ ਦੀਆਂ ਕੁੱਝ ਲਾਇਨਾ:-ਜੱਦੋ ਰੱਬ ਧਰਤੀ ਨੂੰ ਬਖਸ਼ਦਾ ਹੈ ਜੋਬਨ,ਮੋਰ ਦੀਆਂ ਕੂਕਾ ਨਾਲ ਟਾਹਣੀਆਂ ਗਾਉਣ ਸਾਉਣ ਦੇ ਗੀਤ ਨੱਚਦੇ ਨੇ ਪੱਤੇ ਚੱਲਦਾ ਹੈ ਪਿਆਰ ਦਾ ਜਾਦੂ,ਹੋ ਜਾਂਦਾ ਹੈ ਇਸ਼ਕ ਜਿੰਦਗੀ ਨਾਲ, ਵੱਡੀ ਦੁੱਖਦਾਈ ਗੱਲ ਇਹ ਕੇ ਇਹ ਕਵਿਤਰੀ ਆਪਣੀ ਪਲੇਠੀ ਕਿਤਾਬ ਆਉਣ ਤੋਂ ਕੁੱਝ ਸਮਾਂ ਪਹਿਲਾ ਹੀ ਮੌਤ ਨੂੰ ਪਿਆਰੀ ਹੋ ਗਈ ਤੇ ਅਪਨੀ ਪਹਿਲੀ ਤੇ ਆਖਰੀ ਕਿਤਾਬ ਦੇ ਨਾਂ ਪੰਨੇ ਫਰੋਲ ਸਕੀ ਤੇ ਨਾ ਹੀ ਅਪਨੇ ਸੁਫਨਿਆ ਦੀ ਕਿਤਾਬ ਤੇ ਅਾਪਣੇ ਦਸਤਖਤ ਕਰ ਸਕੀ।






















