ਕਿਸਾਨ ਅੰਦੋਲਨ ਨੂੰ ਲੈ ਕੇ ਵੱਡੀ ਖਬਰ
ਸੰਯੁਕਤ ਕਿਸਾਨ ਮੋਰਚੇ ਦਾ ਐਲਾਨ
ਗੁਰਨਾਮ ਸਿੰਘ ਚਡੂਨੀ ਨੂੰ ਕੀਤਾ ਗਿਆ ਮੋਰਚੇ ਵਿੱਚੋਂ ਮੁਅੱਤਲ
ਚੰਡੀਗੜ੍ਹ,14 ਜੁਲਾਈ(ਵਿਸ਼ਵ ਵਾਰਤਾ) ਪੰਜਾਬ ਵਿੱਚ ਆਉਣ ਵਾਲੀਆਂ ਚੋਣਾਂ ਦੌਰਾਨ ਕਿਸਾਨ ਜੱਥੇਬੰਦੀਆਂ ਵੱਲੋਂ ਚੋਣਾਂ ਲੜਨ ਨੂੰ ਲੈ ਕੇ ਦਿੱਤੇ ਬਿਆਨ ਦਾ ਵਿਰੋਧ ਝੱਲ ਰਹੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੂੰ ਅੱਜ ਸੰਯੁਕਤ ਕਿਸਾਨ ਮੋਰਚੇ ਨੇ 7 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ। ਗੁਰਨਾਮ ਸਿੰਘ ਚਡੂਨੀ ਦੇ ਮੀਟਿੰਗਾਂ ਵਿੱਚ ਸ਼ਾਮਿਲ ਹੋਣ ਅਤੇ ਬਿਆਨ ਦੇਣ ਤੇ ਵੀ ਰੋਕ ਲਗਾਈ ਗਈ ਹੈ।

ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਚਡੂਨੀ ਨੂੰ ਸਿਆਸੀ ਬਿਆਨਾਂ ਤੋਂ ਬਚਣ ਲਈ ਕਿਹਾ ਸੀ,ਅਤੇ ਅਸੀਂ ਉਸ ਦੁਆਰਾ ਦਿੱਤੇ ਬਿਆਨ ਦੀ ਬਾਰ ਬਾਰ ਨਿੰਦਾ ਕੀਤੀ ਹੈ।























