ਚੰਡੀਗੜ੍ਹ 31 ਮਈ( ਵਿਸ਼ਵ ਵਾਰਤਾ)- ਅੱਜ ਤੋਂ 5 ਸਾਲ ਪਹਿਲਾ 1 ਜੂਨ 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦਵਾਰਾ ਸਾਹਿਬ ਚੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਦੁਸ਼ਟਾ ਨੇ ਬੇਅਦਬੀ ਕੀਤੀ l ਹਰ ਸਾਲ ਦੀ ਤਰਾ ਇਸ ਸਾਲ 1 ਜੂਨ 2020 ਨੂੰ ਗੁਰਦਵਾਰਾ ਸਾਹਿਬ ਬਰਗਾੜੀ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਪਸ਼ਚਤਾਪ ਸਮਾਗਮ ਹੋਵੇਗਾ l ਇਹ ਜਾਣਕਾਰੀ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਦਿੱਤੀ l ਕਰੋਨਾ ਦੀ ਮਹਾਂਮਾਰੀ ਕਾਰਨ ਇਕੱਠ ਨਹੀ ਕੀਤਾ ਜਾਵੇਗਾ ਸਿਰਫ ਜਥੇਬੰਦੀਆ ਦੇ ਆਗੂਆ ਨੂੰ ਪਹੁੰਚਣ ਦੀ ਇਹ ਅਪੀਲ ਭਾਈ ਗੁਰਦੀਪ ਸਿੰਘ ਬਠਿੰਡਾ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ,ਸਵਰਨ ਸਿੰਘ ਪੰਜਗਰਾਈ, ਬਾਬਾ ਚਮਕੌਰ ਸਿੰਘ ਭਾਈਰੂਪਾ, ਸੁਰਜੀਤ ਸਿੰਘ ਅਰਾਈਆਂ ਵਾਲਾ, ਇਕਬਾਲ ਸਿੰਘ ਬਰੀਵਾਲਾ, ਨੱਛਤਰ ਸਿੰਘ ਦਬੜੀਖਾਨਾ, ਰਣਜੀਤ ਸਿੰਘ ਵਾਦਰ, ਗੁਰਦੀਪ ਸਿੰਘ ਢੁੱਡੀ, ਕੁਲਵਿੰਦਰ ਸਿੰਘ ਡੱਗੋ ਰੋਮਾਣਾ ,ਜਸਵਿੰਦਰ ਸਿੰਘ ਘੋਲੀਆ, ਗੁਰਪਿੰਦਰ ਸਿੰਘ ਬਰਗਾੜੀ, ਅਮਰ ਸਿੰਘ ਬਰਗਾੜੀ, ਕਾਲਾ ਸਿੰਘ ਸੰਗਰਾਣਾ, ਹਰਪ੍ਰੀਤ ਸਿੰਘ ਸੰਗਰਾਣਾ, ਸੁਖਪਾਲ ਸਿੰਘ ਬਰਗਾੜੀ, ਸੁਖਪਾਲ ਸਿੰਘ ਸਿਵੀਆ ਨੇ ਕੀਤੀ ਹੈ।
ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਰੇ ਨਾਮਜਦਗੀ ਪੱਤਰ, ਕੀਤੀ ਆਹ ਗੱਲ !
ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਨੇ ਭਰੇ ਨਾਮਜਦਗੀ ਪੱਤਰ, ਕੀਤੀ ਆਹ ਗੱਲ ! ਗੁਰਦਾਸਪੁਰ, 10 ਮਈ(ਵਿਸ਼ਵ ਵਾਰਤਾ)- ਗੁਰਦਾਸਪੁਰ ਲੋਕ...