ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ‘ਚ ਵਾਪਰੀ ਘਟਨਾ ਬਹੁਤ ਹੀ ਮੰਦਭਾਗੀ ਤੇ ਨਿੰਦਨਯੋਗ: ਕਾਲਕਾ , ਕਾਹਲੋਂ , ਭੋਮਾ
ਸਾਰੇ ਪਾਗਲ ਗੁਰਦਵਾਰਿਆਂ ਵਿੱਚ ਹੀ ਕਿਉਂ ? ਆਪਣੇ ਘਰ ਤੇ ਆਂਡ ਗੁਆਂਢ ਅਜਿਹਾ ਕਿਉਂ ਨਹੀਂ ਕਰਦੇ ?
ਚੰਡੀਗੜ੍ਹ,15ਮਈ(ਵਿਸ਼ਵ ਵਾਰਤਾ)- ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਹਰਮੀਤ ਸਿੰਘ ਕਾਲਕਾ , ਜਨਰਲ ਸਕੱਤਰ ਸ ਜਗਦੀਪ ਸਿੰਘ ਕਾਹਲੋਂ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਲਮੈਨ ਮਨਜੀਤ ਸਿੰਘ ਭੋਮਾ ਨੇ ਇੱਕ ਸਾਝੇਂ ਪ੍ਰੈਸ ਬਿਆਨ ਰਾਹੀਂ ਅੱਜ ਪਟਿਆਲਾ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਸਰੋਵਰ ਕੰਡੇ ਇੱਕ ਔਰਤ ਜੋ ਬੈਠ ਕੇ ਸ਼ਰਾਬ ਪੀ ਪੀ ਰਹੀ ਸੀ। ਜਦੋ ਮਹਿਲਾ ਸੇਵਾਦਾਰ ਨੇ ਉਸਨੂੰ ਰੋਕਿਆ ਤਾਂ ਉਸਨੇ ਮਹਿਲਾ ਸੇਵਾਦਾਰ ਤੇ ਹੀ ਬੋਤਲ ਨਾਲ ਹਮਲਾ ਕਰ ਦਿੱਤਾ ਤੇ ਸੇਵਾਦਾਰ ਨੂੰ ਜਖਮੀ ਕਰ ਦਿੱਤਾ। ਓਥੇ ਹੀ ਕੋਲੋਂ ਲੰਘਦੇ ਇੱਕ ਸਿੱਖ ਨੌਜਵਾਨ ਜਿਸ ਦੀਆਂ ਮੌਕੇ ਤੇ ਧਾਰਮਿਕ ਭਾਵਨਾਵਾਂ ਭੜਕੀਆਂ ਹੋਈਆਂ ਸਨ ਨੇ ਅਪਣੀ ਲਾਇਸੰਸੀ ਪਿਸਤੌਲ ਨਾਲ ਓਹਨਾ ਤੇ ਫਾਇਰ ਕਰ ਦਿੱਤੇ ਜਿਸ ਨਾਲ ਓਸ ਔਰਤ ਦੀ ਮੌਤ ਹੋ ਗਈ ਤੇ ਮਹਿਲਾ ਸੇਵਾਦਾਰ ਵੀ ਜ਼ਖਮੀ ਹੋ ਗਈ।
ਜਿਸਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪਰ ਸੋਚਣ ਤੇ ਸਮਝਣ ਦੀ ਗੱਲ ਇਹ ਹੈ ਕਿ ਅਜਿਹੀਆਂ ਘਟਨਾਵਾਂ ਹਰ ਵਾਰੀ ਗੁਰਦੁਆਰਿਆ ਵਿਚ ਹੀ ਕਿਉ ਵਾਪਰਦੀਆਂ ਹਨ ਕਿਉ ਇਹ ਮੰਦਬੁੱਧੀ ਲੋਕ ਗੁਰਦੁਆਰਿਆ ਵਿਚ ਹੀ ਬੇਅਦਬੀ ਕਰਦੇ ਹਨ ਕਿਉ ਸਰਕਰ ਵੱਲੋ ਇਹਨਾਂ ਲੋਕਾ ਉੱਤੇ ਕੋਈ ਸਖਤ ਕਾਰਵਾਈ ਨਹੀ ਕੀਤੀ ਜਾਂਦੀ। ਪਹਿਲਾ ਵੀ ਕਈ ਵਾਰ ਗੁਰਦੁਆਰਿਆ ਵਿੱਚ ਬੇਅਦਬੀਆਂ ਕੀਤੀਆ ਗਈਆ ਪਰ ਸਰਕਾਰ ਨੇ ਓਹਨਾ ਖਿਲਾਫ ਨਾ ਕੋਈ ਕਾਰਵਾਈ ਕੀਤੀ ਤੇ ਨਾ ਦੋਸੀਆ ਨੂੰ ਫੜਨ ਦੀ ਕੋਸ਼ਿਸ਼ ਕੀਤੀ ਅਤੇ ਨਾ ਹੀ ਕੋਈ ਸਖ਼ਤ ਸਜ਼ਾ ਵਾਲਾ ਕਾਨੂੰਨ ਬਣਾਇਆ। ਸਰਕਾਰਾਂ ਦੀਆਂ ਨਲੈਕੀਆ ਕਰਕੇ ਗੁਰੂ ਘਰਾਂ ਵਿਚ ਬੇਅਦਬੀਆਂ ਦਿਨੋ ਦਿਨ ਵਧੀ ਜਾ ਰਹੀਆਂ ਹਨ। ਜੇ ਕੋਈ ਵਿਅਕਤੀ ਮੌਕੇ ਤੇ ਫੜਿਆ ਜਾਂਦਾ ਹੈ ਤਾਂ ਉਸਨੇ ਮੰਦਬੁੱਧੀ ਜਾਂ ਪਾਗ਼ਲ ਦਸ ਕੇ ਛੱਡ ਦਿੱਤਾ ਜਾਂਦਾ ਹੈ। ਜੇਕਰ ਇਹ ਲੋਕ ਮੰਦਬੁੱਧੀ ਹਨ ਤੇ ਇਹਨਾਂ ਨੂੰ ਅਜਿਹਾ ਕਰਨ ਲਈ ਗੁਰਦੁਆਰੇ ਹੀ ਕਿਉ ਨਜ਼ਰ ਆਉਂਦੇ ਹਨ। ਇਹ ਆਪਣੇ ਘਰਦਿਆਂ ਜਾਂ ਆਲੇ ਦੁਆਲੇ ਦੇ ਲੋਕਾਂ ਦਾ ਨੁਕਸਾਨ ਕਿਉ ਨਹੀ ਕਰਦੇ ਅਸੀ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਅਜਿਹੇ ਲੋਕਾਂ ਉੱਤੇ ਸਖ਼ਤ ਤੋ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਅਜਿਹੇ ਮਾਮਲਿਆਂ ਦੀ ਪੂਰੀ ਤਹਿ ਤੱਕ ਜਾ ਕੇ ਇਹਨਾਂ ਨੂੰ ਭੇਜਣ ਵਾਲਿਆਂ ਨੂੰ ਫੜਿਆ ਜਾਵੇ ਤੇ ਓਹਨਾ ਨੂ ਘੱਟੋ ਘੱਟ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤਾਂ ਕੋਈ ਵੀ ਵਿਅਕਤੀ ਅੱਗੇ ਤੋ ਅਜਿਹੀ ਹਰਕਤ ਨਾ ਕਰੇ।