ਗੁਜਰਾਤ ਵਿਧਾਨ ਸਭਾ ਚੋਣਾਂ ਲਈ ਪਹਿਲੇ ਪੜਾਅ ਦੀ ਵੋਟਿੰਗ ਅੱਜ
ਚੰਡੀਗੜ੍ਹ 1 ਦਸੰਬਰ(ਵਿਸ਼ਵ ਵਾਰਤਾ)-ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਦਾ ਪਹਿਲਾ ਪੜਾਅ ਅੱਜ ਹੈ। ਇਸ ਤਹਿਤ 89 ਸੀਟਾਂ ‘ਤੇ ਵੋਟਿੰਗ ਜਾਰੀ ਹੈ। ਅੱਜ ਜਿਹਨਾਂ ਜਿਲ੍ਹਿਆਂ ਵਿੱਚ ਵੋਟਿੰਗ ਹੋ ਰਹੀ ਹੈ ਇਹ ਉਹ ਇਲਾਕਾ ਹੈ ਜਿੱਥੇ ਪਿਛਲੀ ਵਾਰ ਪਾਟੀਦਾਰ ਅੰਦੋਲਨ ਦਾ ਸਭ ਤੋਂ ਵੱਧ ਪ੍ਰਭਾਵ ਸੀ। ਯਾਨੀ ਸੌਰਾਸ਼ਟਰ-ਕੱਛ ਅਤੇ ਦੱਖਣੀ ਗੁਜਰਾਤ। ਦੱਖਣੀ ਗੁਜਰਾਤ ਦਾ ਅਰਥ ਹੈ ਨਰਮਦਾ ਤੋਂ ਪਾਰ ਦਾ ਸਾਰਾ ਇਲਾਕਾ। ਇੱਥੇ 35 ਸੀਟਾਂ ਹਨ। ਸੌਰਾਸ਼ਟਰ ਕੱਛ ਵਿੱਚ ਕੁੱਲ 54 ਸੀਟਾਂ ਹਨ। ਸੌਰਾਸ਼ਟਰ ਵਿੱਚ 48 ਅਤੇ ਕੱਛ ਵਿੱਚ 6।
https://twitter.com/ECISVEEP/status/1598157627665440769?t=OPxL0nF1M4X2d1uF-YQVPw&s=19























