ਗੁਜਰਾਤ ਦੇ ਮੁੰਦਰਾ ਏਅਰਪੋਰਟ ਤੋਂ ਮਿਲੀ 350 ਕਰੋੜ ਰੁਪਏ ਦੀ ਹੈਰੋਇਨ
ਚੰਡੀਗੜ੍ਹ,12 ਜੁਲਾਈ(ਵਿਸ਼ਵ ਵਾਰਤਾ)- ਗੁਜਰਾਤ ਦੇ ਅੱਤਵਾਦ ਵਿਰੋਧੀ ਦਸਤੇ(ਏਟੀਐਸ) ਨੇ ਮੁੰਦਰਾ ਪੋਰਟ ਨੇੜੇ 350 ਕਰੋੜ ਰੁਪਏ ਦੀ ਹੈਰੋਇਨ ਜ਼ਬਤ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਦੀ ਮਾਤਰਾ ਅਤੇ ਮੁੱਲ ਵਿੱਚ ਵਾਧਾ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਇੱਕ ਖਾਸ ਸੂਚਨਾ ਦੇ ਆਧਾਰ ‘ਤੇ ਏਟੀਐਸ ਨੇ ਇੱਕ ਸ਼ਿਪਿੰਗ ਕੰਟੇਨਰ ਦੀ ਤਲਾਸ਼ੀ ਲਈ, ਜੋ ਕਿ ਕੁਝ ਸਮਾਂ ਪਹਿਲਾਂ ਕਿਸੇ ਹੋਰ ਦੇਸ਼ ਤੋਂ ਆਇਆ ਸੀ ਅਤੇ ਬੰਦਰਗਾਹ ਦੇ ਬਾਹਰ ਇੱਕ ਕੰਟੇਨਰ ਮਾਲ ਸਟੇਸ਼ਨ ‘ਤੇ ਰੱਖਿਆ ਗਿਆ ਸੀ। ਜਿਸ ਵਿੱਚੋਂ ਕਰੀਬ 70 ਕਿਲੋ ਹੈਰੋਇਨ ਮਿਲੀ ਹੈ। ਜਿਸ ਦੀ ਕੀਮਤ 350 ਕਰੋੜ ਦੱਸੀ ਜਾ ਰਹੀ ਹੈ।






















