ਗੁਜਰਾਤ ਜਾਇੰਟਸ ਦੀ ਕਪਤਾਨ ਬੇਥ ਮੂਨੀ ਮਹਿਲਾ ਪ੍ਰੀਮੀਅਰ ਲੀਗ ਤੋਂ ਬਾਹਰ
ਪੜ੍ਹੋ, ਹੁਣ ਕੌਣ ਸੰਭਾਲੇਗਾ ਟੀਮ ਦੀ ਕਮਾਨ
ਚੰਡੀਗੜ੍ਹ,9ਮਾਰਚ(ਵਿਸ਼ਵ ਵਾਰਤਾ)- ਗੁਜਰਾਤ ਜਾਇੰਟਸ ਦੀ ਕਪਤਾਨ ਬੇਥ ਮੂਨੀ ਮਹਿਲਾ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਈ ਹੈ। ਉਨ੍ਹਾਂ ਦੀ ਜਗ੍ਹਾ ਹੁਣ ਸਨੇਹ ਰਾਣਾ ਟੀਮ ਦੀ ਕਪਤਾਨੀ ਸੰਭਾਲੇਗੀ। ਗੌਰਤਲਬ ਹੈ ਕਿ ਮੂਨੀ ਪਹਿਲੇ ਮੈਚ ‘ਚ ਬੱਲੇਬਾਜ਼ੀ ਕਰਦੇ ਹੋਏ ਜ਼ਖਮੀ ਹੋ ਗਈ ਸੀ। ਇਸ ਤੋਂ ਬਾਅਦ ਟੀਮ ਦੀ ਕਮਾਨ ਉਪ ਕਪਤਾਨ ਸਨੇਹ ਰਾਣਾ ਦੇ ਹੱਥ ਵਿੱਚ ਹੀ ਸੀ। ਦੱਸ ਦਈਏ ਕਿ ਫ੍ਰੈਂਚਾਇਜ਼ੀ ਨੇ ਸਨੇਹ ਰਾਣਾ ਦੀ ਜਗ੍ਹਾ ਆਸਟ੍ਰੇਲੀਆਈ ਆਲਰਾਊਂਡਰ ਐਸ਼ਲੇ ਗਾਰਡਨਰ ਨੂੰ ਨਵਾਂ ਉਪ-ਕਪਤਾਨ ਨਿਯੁਕਤ ਕੀਤਾ ਹੈ ਇਸ ਦੇ ਨਾਲ ਹੀ ਲੌਰਾ ਵੋਲਵਾਰਡ ਨੂੰ ਮੂਨੀ ਦੀ ਜਗ੍ਹਾ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਲੀਗ ਦੇ ਪਹਿਲੇ ਮੈਚ ਵਿੱਚ ਗੁਜਰਾਤ ਦੀ ਟੀਮ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 207 ਦੌੜਾਂ ਬਣਾਈਆਂ ਸਨ। ਜਵਾਬ ‘ਚ ਗੁਜਰਾਤ ਦੀ ਟੀਮ 64 ਦੌੜਾਂ ‘ਤੇ ਆਲ ਆਊਟ ਹੋ ਗਈ। ਉਨ੍ਹਾਂ ਨੂੰ 143 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।