ਦਿੱਲੀ (ਵਿਸ਼ਵ ਵਾਰਤਾ ) ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵਿਧਾਨਸਭਾ ਚੋਣਾਂ ਲਈ ਗਿਣਤੀ ਦਾ ਕੰਮ ਜਾਰੀ ਹੈ। ਰੁਝਾਨਾਂ ਵਿੱਚ ਦੋਨਾਂ ਹੀ ਰਾਜਾਂ ਵਿੱਚ ਬੀਜੇਪੀ ਸਰਕਾਰ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ। ਤਾਜ਼ਾ ਨਤੀਜੀਆਂ ਵਿੱਚ ਬੀਜੇਪੀ 102 ਸੀਟਾਂ ਉੱਤੇ ਅੱਗੇ ਚੱਲ ਰਹੀ ਹੈ ,ਜਦੋਂ ਕਿ ਕਾਂਗਰਸ 78 ਸੀਟਾਂ ਉੱਤੇ ਅੱਗੇ ਹੈ। ਉਥੇ ਹੀ ,ਹਿਮਾਚਲ ਪ੍ਰਦੇਸ਼ ਵਿੱਚ ਨਤੀਜੇ ਬੀਜੇਪੀ ਦੇ ਪੱਖ ਵਿੱਚ ਆਉਂਦੇ ਹੋਏ ਵਿਖਾਈ ਦੇ ਰਹੇ ਹਨ। ਇੱਥੇ 45 ਸੀਟਾਂ ਉੱਤੇ ਬੀਜੇਪੀ ਅੱਗੇ ਚੱਲ ਰਹੀ ਹੈ. ਉਥੇ ਹੀ ਕਾਂਗਰਸ 19 ਸੀਟਾਂ ਉੱਤੇ ਅੱਗੇ ਹੈ। ਇਸ ਦੇ ਨਾਲ ਕਾਂਗਰਸ ਅਜ਼ਾਦ ਭਾਰਤ ਦੇ ਨਾਹਰੇ ਦੇ ਨਾਲ ਅੱਗੇ ਵੱਧ ਰਹੀ ਭਾਜਪਾ ਆਪਣੀ 18 ਰਾਜਾਂ ਦੀ ਸੂਚੀ ਵਿੱਚ ਇੱਕ ਹੋਰ ਨਾਮ ਜੋੜਕੇ 19 ਰਾਜਾਂ ਨੂੰ ਕਾਂਗਰਸ ਅਜ਼ਾਦ ਕਰਾ ਪਾਉਣ ਵਿੱਚ ਸਫਲ ਹੁੰਦੀ ਨਜ਼ਰ ਆ ਰਹੀ ਹੈ। ਭਾਜਪਾ ਲਈ ਇਹ ਆਪਣੇ ਫਤਹਿ ਅਭਿਆਨ ਵਿੱਚ ਇੱਕ ਕਦਮ ਹੋਰ ਅੱਗੇ ਵਧਣ ਵਰਗਾ ਹੈ.ਜਾਣਕਾਰੀ ਮੁਤਾਬਿਕ ਗੁਜਰਾਤ ਚੋਣਾਂ : ਮੁੱਖ ਮੰਤਰੀ ਵਿਜੇ ਰੁਪਾਨੀ ਨੇ ਜਿੱਤ ਹਾਸਲ ਕੀਤੀ। ਹਿਮਾਚਲ ਚੋਣ ਚ ਠਿਯੋਗ ਤੋਂ ਸੀ.ਪੀ.ਆਈ. (ਐਮ), ਆਨੀ ਤੋਂ ਭਾਜਪਾ, ਕਸੂੰਪਟੀ ਤੋਂ ਕਾਂਗਰਸ, ਬਲਹ ਤੋਂ ਭਾਜਪਾ ਨੂੰ ਮਿਲੀ ਜਿੱਤ ਸੰਸਦ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਤ ਦਾ ਨਿਸ਼ਾਨ ਬਣਾ ਕੇ ਖੁਸ਼ੀ ਦਾ ਇਜ਼ਹਾਰ ਕੀਤਾ ।