ਗੁਜਰਾਤ ਅਤੇ ਹਿਮਾਚਲ ’ਚ ਨਤੀਜਿਆਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਐਲਾਨ
ਚੰਡੀਗੜ੍ਹ, 12ਨਵੰਬਰ(ਵਿਸ਼ਵ ਵਾਰਤਾ)- ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਦੇ ਚੋਣ ਨਤੀਜੇ ਆਉਣ ਤੱਕ ਚੋਣ ਕਮਿਸ਼ਨ ਨੇ ਵੱਖ ਵੱਖ ਚੈਨੱਲਾਂ ’ਤੇ ਵਿਖਾਏ ਜਾ ਰਹੇ ਐਗਜ਼ਿਟ ਪੋਲ਼ ਤੇ ਰੋਕ ਲਗਾ ਦਿੱਤੀ ਹੈ। ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਅਨੁਸਾਰ ਨਵੰਬਰ 12 ਤੋਂ ਲੈ ਕੇ 5 ਦਿਸੰਬਰ ਸ਼ਾਮ 5 ਵਜੇ ਤੱਕ ਕੋਈ ਵੀ ਪ੍ਰਿੰਟ ਜਾਂ ਇਲੈਕਟ੍ਰਾਨਿਕ ਮੀਡੀਆ ਐਗਜ਼ਿਟ ਪੋਲ਼ ਨਹੀਂ ਵਿਖਾਏਗਾ। ਇਸ ਦੇ ਨਾਲ ਹੀ ਕਿਸੇ ਵੀ ਚੋਣ ਵਾਲੇ ਇਲਾਕੇ ’ਚ ਚੋਣਾਂ ਤੋਂ 48 ਘੰਟੇ ਪਹਿਲਾਂ ਕਿਸੇ ਕਿਸਮ ਦੇ ਐਗਜ਼ਿਟ ਪੋਲ਼, ਸਰਵੇਖਣ ਜਾਂ ਸੰਭਾਵਤ ਨਤੀਜੇ ਵਿਖਾਏ ਜਾਣ ’ਤੇ ਵੀ ਪਾਬੰਦੀ ਰਹੇਗੀ।






















