ਚੰਡੀਗੜ੍ਹ 24 ਮਈ)-ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੀ ਕੁੱਝ ਪੁਲਿਸ ਮੁਲਾਜ਼ਮਾਂ ਨਾਲ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਖਿਲਾਫ ਸਦਰ ਪੁਲਿਸ ਥਾਣਾ ਧੂਰੀ ਵਿਖੇ ਮਾਮਲਾ ਦਰਜ ਕੀਤਾ ਗਿਆ। ਇਸ ਕੇਸ ਨਾਲ ਸਬੰਧਿਤ ਚਾਰ ਪੁਲਿਸ ਮੁਲਾਜ਼ਮਾਂ ਨੇ ਅਗਾਉਂ ਜਮਾਨਤ ਲਈ ਸੰਗਰੂਰ ਦੀ ਅਦਾਲਤ ਵਿਚ ਅਰਜੀ ਲਗਾਈ ਹੈ। ਬਚਾਅ ਪੱਖ ਦੇ ਵਕੀਲ ਨੇ ਅਜੀਤ ਨੂੰ ਦੱਸਿਆ ਕਿ ਕੇਸ ਨਾਲ ਸਬੰਧਤ ਇਨ੍ਹਾਂ ਚਾਰ ਮੁਲਾਜਮਾਂ ਵਧੀਕ ਸੈਸ਼ਨ ਜੱਜ ਪੂਨਮ ਬਾਂਸਲ ਦੀ ਅਦਾਲਤ ‘ਚ ਅਗਾਊਂ ਜਮਾਨਤ ਲਈ ਅਰਜੀ ਲਗਾਈ ਹੈ। ਜਿਸ ‘ਤੇ 26 ਮਈ ਨੂੰ ਸੁਣਵਾਈ ਹੋਵੇਗੀ।
ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ ਪੁੱਜੀ ਕਣਕ ਦੀ ਹੋਈ 100 ਫੀਸਦੀ ਖਰੀਦ : ਹਰਚੰਦ ਸਿੰਘ ਬਰਸਟ
ਸੰਗਰੂਰ ਜਿਲ੍ਹੇ ਵਿੱਚ ਹੋਈ ਸਭ ਤੋਂ ਵੱਧ ਕਣਕ ਦੀ ਖਰੀਦ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਵੱਲੋਂ ਸਮੇਂ-ਸਮੇਂ ਤੇ ਲਿਆ ਜਾ...