ਸਿਹਤ ਵਿਭਾਗ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੀ ਹੈ ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, ਅਪ੍ਰੈਲ ( ਵਿਸ਼ਵ ਵਾਰਤਾ)-ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਦੀ ਅਪੀਲ ਉਤੇ ਮੌਜੂਦਾ ਸੰਕਟ ਨੂੰ ਵੇਖਦੇ ਸਿਹਤ ਵਿਭਾਗ ਦੀ ਮਦਦ ਉਤੇ ਆਏ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਰਬਿੰਦਰ ਸਿੰਘ ਸੇਠੀ ਦਾ ਕਹਿਣਾ ਹੈ ਕਿ ਗਲੋਬਲ ਮੈਡੀਕਲ ਐਮਰਜੈਸੀ ਨੂੰ ਧਿਆਨ ਵਿੱਚ ਰੱਖਦਿਆਂ ਆਈ.ਐਮ.ਏ ਅੰਮ੍ਰਿਤਸਰ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ ਅਤੇ ਅਸੀਂ ਸਿਹਤ ਵਿਭਾਗ ਨਾਲ ਤਨ, ਮਨ ਅਤੇ ਧਨ ਨਾਲ ਸਹਿਯੋਗ ਕਰ ਰਹੇ ਹਾਂ। ਉਨਾਂ ਕਿਹਾ ਕਿ ਕਿ ਂ ਇਨ•ਾਂ ਹੀ ਯਤਨਾਂ ਤਹਿਤ ਅੱਜ ਸਿਵਲ ਸਰਜਨ ਅੰਮ੍ਰਿਤਸਰ ਡਾ. ਪ੍ਰਭਦੀਪ ਕੌਰ ਜੌਹਲ ਨੂੰ ਸਿਵਲ ਹਸਪਤਾਲ ਅੰਮ੍ਰਿਤਸਰ ਲਈ ਅਤੇ ਪ੍ਰਿਸੀਪਲ ਡਾ. ਸੁਜਾਤਾ ਸ਼ਰਮਾ ਨੂੰ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਕੋਰੋਨਾ ਵਿਰੁੱਧ ਜੰਗ ਲਈ ਲੋੜੀਦਾ ਸਾਜੋ ਸਮਾਨ ਮੁਹੱਈਆ ਕਰਵਾਇਆ ਗਿਆ ਹੈ।
ਉਨਾਂ ਦੱਸਿ ਕਿ ਇਸ ਸਮਾਨ ਵਿਚ ਐਨ 95 ਮਾਸਕ, ਪੀ.ਪੀ.ਈ.ਕਿੱਟਾਂ, ਹੈਂਡ ਸੈਨੀਟਾਈਜਰ, ਅਤੇ ਮਾਸਕ ਜੋ ਕਿ ਸ਼੍ਰੀ ਬ੍ਰਿਜ ਕੱਕੜ ਅਤੇ ਸ਼੍ਰੀ ਅਸ਼ੋਕ ਸੇਠੀ ਵੱਲੋਂ ਆਈ.ਐਮ.ਏ ਨੂੰ ਦਿੱਤੇ ਗਏ ਗਏ ਸਨ। ਡਾ. ਸੇਠੀ ਨੇ ਦੱਸਿਆ ਕਿ ਆਈ.ਐਮ.ਏ ਵੱਲੋਂ 361 ਆਈਸੋਲੇਸ਼ਨ ਬੈਡ 155 ਆਈ.ਸੀ.ਯੂ. ਬੈਡ ਅਤੇ 53 ਵੈਂਨਟੀਲੇਟਰ ਕਰੋਨਾ ਦੇ ਮਰੀਜ਼ਾਂ ਲਈ ਰਿਜ਼ਰਵ ਰੱਖੇ ਗਏ ਹਨ।
ਇਸ ਤੋਂ ਇਲਾਵਾ ਐਮਰਜੈਂਸੀ ਹਾਲਾਤਾਂ ਵਿੱਚ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿੱਚ ਕਰੋਨਾ ਵਾਇਰਸ ਸਬੰਧੀ ਆਈਸੋਲੇਸ਼ਨ ਵਾਰਡਾਂ ਤਿਆਰ ਕੀਤੀਆਂ ਗਈਆਂ ਹਨ। ਸਮੂਹ ਪ੍ਰਾਈਵੇਟ ਹਸਪਤਾਲਾਂ ਵਿੱਚ ਡਾਕਟਰਾਂ ਅਤੇ ਪੈਰਾ-ਮੈਡੀਕਲ ਸਟਾਫ ਦੀ ਟ੍ਰੇਨਿੰਗ ਕੀਤੀ ਜਾ ਰਹੀ ਹੇ। ਇਸ ਤੋਂ ਇਲਾਵਾ ਮਾਲ,ਅਤੇ ਪਬਲਿਕ ਸੰਸਥਾਵਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਜਾ ਚੁੱਕੇ ਹਨ। ਸਾਰੇ ਨਰਸਿੰਗ ਹੋਮਾਂ ਵਿੱਚ ਜਰੂਰੀ ਐਮਰਜੈਂਸੀ ਸਾਜੋ ਸਮਾਨ ਪੂਰਾ ਕੀਤਾ ਜਾ ਰਿਹਾ ਹੈ।ਸਾਰੇ ਹਸਪਤਾਲਾਂ ਵਿੱਚ ਫਲੂ ਡੈਸਕ ਬਣਾਏ ਗਏ ਹਨ।ਇਸ ਤੋਂ ਇਲਾਵਾ ਵਲੰਟੀਅਰ , (ਸਵੈ ਇੱਛਕ)ਤੋਰ ਤੇ ਸੇਵਾ ਨਿਭਾਉਣ ਵਾਲੇ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਇੱਕ ਲਿਸਟ ਤਿਆਰ ਕੀਤੀ ਜਾਵੇਗੀ ਜੋ ਕਿ ਐਮਰਜੈਂਸੀ ਹਾਲਾਤਾਂ ਵਿੱਚ ਲੋਕਾਂ ਦੀ ਸੇਵਾ ਲਈ ਤਿਆਰ ਬਰ ਤਿਆਰ ਰਹੇਗੀ। ਉਹਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਰੋਨਾ ਵਾਇਰਸ ਨੂੰ ਲੈ ਕੇ ਘਬਰਾਉਣ ਦੀ ਕੋਈ ਜਰੂਰਤ ਨਹੀਂ, ਸਿਰਫ ਕੁੱਝ ਸਾਵਧਾਨੀਆਂ ਵਰਤ ਕੇ ਇਸ ਤੋਂ ਬਚਿਆ ਜਾ ਸਕਦਾ ਹੈ। ਇਸ ਮੌਕੇ ਤੇਸਿਵਲ ਸਰਜਨ ਡਾ. ਪ੍ਰਭਦੀਪ ਕੌਰ ਜੌਹਲ ਅਤੇ ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਸੁਜਾਤਾ ਸ਼ਰਮਾ ਵੱਲੋਂ ਆਈ.ਐਮ.ਏ ਦਾ ਧੰਨਵਾਦ ਕੀਤਾ ਗਿਆ।ਇਸ ਅਵਸਰ ਤੇ ਜ਼ਿਲ•ਾ ਟੀਕਾਕਰਨ ਅਫਸਰ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਅਮਨਦੀਪ ਸਿੰਘ ਐਸ.ਐਮ.ਓ ਸਿਵਲ ਹਸਪਤਾਲ, ਡਾ.ਅਰੁਣ ਕੁਮਾਰ, ਰਕੇਸ਼ ਸ਼ਰਮਾ ਚੇਅਰਮੈਨ ਇਪਲਾਈ ਵੈਲਫੇਅਰ ਐਸੋਸੀਏੇਸ਼ਨ ਅਤੇ ਆਈ.ਐਮ.ਏ ਮੈਂਬਰ ਅ ਜਿਲੇ ਦੇ ਮਾਹਿਰ ਡਾਕਟਰ ਹਾਜ਼ਰ ਸਨ।