ਪਰਿਵਾਰ ਨੂੰ ਸਹਾਇਤਾ ਰਾਸ਼ੀ ਦਾ ਚੈਕ ਭੇਟ- ਐਸ ਡੀ ਐਮ ਸਰਬਜੀਤ ਕੋਰਮਨਪ੍ਰੀਤ ਬਾਦਲ, ਜਾਖੜ, ਬਾਜਵਾ ਦੇ ਸ਼ੋਕ ਸੰਦੇਸ਼ ਪੜ੍ਹ ਕੇ ਸੁਣਾਏ
ਪੰਜਾਬ ਪੁਲਿਸ ਦਾ ਹਰ ਜਵਾਨ ਸਰਧਾ ਦੇ ਫੁੱਲ ਭੇਂਟ ਕਰਦਾ ਹੈ – ਬਲਵੰਤ ਭੀਖੀ

ਬੁਢਲਾਡਾ/ 6 ਅਪਰੈਲ). : ਲੇਹ ਲਦਾਖ ਦੇ ਸੀਆਂਚਿੰਨ੍ਹ ਖੇਤਰ ਵਿਚ ਗਲੇਸ਼ੀਅਰ ਫੱਟਣ ਨਾਲ ਸ਼ਹੀਦ ਹੋਏ ਖੇਤਰ ਦੇ ਪਿੰਡ ਹਾਕਮਵਾਲਾ ਦੇ ਸੈਨਿਕ ਪ੍ਰਭਜੀਤ ਸਿੰਘ ਦੀ ਅੰਤਿਮ ਅਰਦਾਸ ਸਥਾਨਕ ਗੁਰੂਦੁਆਰਾ ਸਾਹਿਬ ਵਿਚ ਕੀਤੀ ਗਈ । ਸ਼ਹੀਦ ਸੈਨਿਕ ਨੂੰ ਸ਼ਰਧਾਜ਼ਲੀਆਂ ਭੇਟ ਕਰਦਿਆਂ ਸਬ ਡਿਿਵਜਨ ਬੁਢਲਾਡਾ ਦੇ ਐਸਡੀਐਮ ਬੀਬੀ ਸਰਬਜੀਤ ਕੌਰ ਨੇ ਕਿਹਾ ਕਿ ਸ਼ਹੀਦ ਦੀ ਸ਼ਹਾਦਤ ਨੂੰ ਭੁੱਲਿਆਂ ਨਹੀ ਜਾ ਸਕਦਾ ਪੰ੍ਰਤੂ ਪੰਜਾਬ ਸਰਕਾਰ ਹਮੇਸ਼ਾਂ ਜੰਗੀ ਯੋਧਿਆ ਦੇ ਨਾਲ ਚਟਾਨ ਵਾਂਗ ਖੜੀ ਹੇ। ਇਸ ਮੋਕੇ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਰਨਲ ਸਕੱਤਰ ਮਨਜੀਤ ਸਿੰਘ ਝਲਬੂਟੀ ਵੱਲੋਂ ਵਿੱਤ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ, ਕਾਂਗਰਸ ਪ੍ਰਧਾਨ ਸੁਨੀਲ ਜਾਖੜ, ਪੇਂਡੂ ਵਿਕਾਸ ਮੰਤਰੀ ਤ੍ਰਿਪਤਇੰਦਰ ਸਿੰਘ ਬਾਜਵਾ, ਇੰਪਰੂਵਮੈਂਟ ਬਠਿੰਡਾ ਦੇ ਚੇਅਰਮੈਨ ਕੇ ਕੇ ਅਗਰਵਾਲ ਦੇ ਸ਼ੋਕ ਸੰਦੇਸ਼ਪੜ੍ਹ ਕੇ ਸੁਨਾਏ ਗਏ। ਇਸ ਮੋਕੇ ਤੇ ਪੰਜਾਬ ਪੁਲਿਸ ਦੇ ਸਟੇਟ ਅਵਾਰਡੀ ਬਲਵੰਤ ਸਿੰਘ ਭੀਖੀ ਨੇ ਸ਼ਹੀਦ ਪ੍ਰਭਜੀਤ ਸਿੰਘ ਦੀ ਸਹਾਦਤ ਨੂੰ ਸਲਾਮ ਕਰਦਿਆਂ ਕਿਹਾ ਕਿ ਅੱਜ ਅਸੀਂ ਇਨ੍ਹਾਂ ਜੰਗੀ ਯੋਧਿਆ ਦੀ ਸਹਾਦਤ ਕਾਰਨ ਹੀ ਅਜਾਦੀ ਦਾ ਨਿੱਗ ਮਾਣ ਰਹੇ ਹਾਂ। ਉਨ੍ਹਾਂ ਕਿਹਾ ਕਿ ਸਰਹੱਦਾ ਤੇ ਦੇਸ਼ ਦੀ ਰਾਖੀ ਕਰਨ ਵਾਲੇ ਸਾਡੇ ਸੈਨਿਕ ਭਰਾ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਸਾਡੀ ਸੁਰੱਖਿਆ ਕਰਦੇ ਹਨ। ਪ੍ਰਭਜੀਤ ਸਿੰਘ ਦੀ ਸਹਾਦਤ ਨੂੰ ਭੁੱਲਿਆਂ ਨਹੀਂ ਜਾ ਸਕਦਾ। ਉਨ੍ਹਾ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਦੇ ਖਜਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਸ਼ੇਸ਼ ਤੋਰ ਤੇ ਗਲੇਸ਼ੀਅਰ ਵਿੱਚ ਸ਼ਹੀਦ ਹੋਏ ਸੈਨੀਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਹਰ ਸੰਭਵ ਕਰਨ ਦਾ ਜਿੱਥੇ ਐਲਾਨ ਕੀਤਾ ਗਿਆ ਹੈ ਉਥੇ ਉਨ੍ਹਾਂ ਦੀ ਯਾਦ ਨੂੰ ਤਾਜਾ ਕਰਦਿਆਂ ਅਹਿਮ ਐਲਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਦੇ ਐਸ ਐਸ ਪੀ ਸੁਰਿੰਦਰ ਲਾਬਾ ਦੀ ਅਗਵਾਈ ਹੇਠ ਪੰਜਾਬ ਪੁਲਿਸ ਦਾ ਹਰ ਜਵਾਨ ਸਰਧਾ ਦੇ ਫੱੁਲ ਭੇਟ ਕਰਦਾ ਹੈ। ਇਸ ਮੌਕੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ , ਐਸ ਪੀ ( ਹੈਡਕੁਆਟਰ) ਸਤਨਾਮ ਸਿੰਘ, ਡਾ ਮਨੋਜ਼ ਮੰਜੂ ਬਾਸਲ, ਠੇਕੇਦਾਰ ਗੁਰਪਾਲ ਸਿੰਘ, ਮਾਰਕਿਟ ਕਮੇਟੀ ਦੇ ਚੇਅਰਮੈਨ ਖੇਮ ਸਿੰਘ ਜਟਾਣਾ, ਚੇਅਰਮੈਨ ਜਗਦੇਵ ਸਿੰਘ ਜ਼ੋਈਆ, ਨਗਰ ਕੋਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ, ਕੋਸਲਰ ਪੇ੍ਰਮ ਗਰਗ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਅੱਕਾਂਵਾਲੀ , ਪੰਜਾਬ 21 ਰੈਜੀਮੈਂਟ ਦੇ ਸੂਬੇਦਾਰ ਪਰਵਿੰਦਰ ਸਿੰਘ,ਬਹੁਜਨ ਸਮਾਜ ਪਾਰਟੀ ਦੇ ਆਗੂ ਆਤਮਾ ਸਿੰਘ ਪਮਾਰ , ਮੈਡੀਕਲ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜ਼ਿਲ੍ਹਾ ਪ੍ਰਧਾਨ ਰਘਬੀਰ ਚੰਦ ਸ਼ਰਮਾਂ , ਖਜਾਨਚੀ ਅਸ਼ੋਕ ਕੁਮਾਰ ਗਾਮੀਵਾਲਾ, ਸਾਬਕਾ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਥਿੰਦ , ਸਰਪੰਚ ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਪਟਵਾਰੀ , ਅਕਾਲੀ ਦਲ ਡੈਮੋਕਰੇਟਿਕ ਦੇ ਆਗੂ ਮਲਕੀਤ ਸਿੰਘ ਸਮਾੳ ਆਦਿ ਨੇ ਕਿਹਾ ਕਿ ਸ਼ਹੀਦ ਸੈਨਿਕਾ ਦੀਆਂ ਕੁਰਬਾਨੀਆ ਕਰਕੇ ਹੀ ਦੇਸ਼ ਦੇ ਆਮ ਲੋਕ ਅਮਨ ਤੇ ਸ਼ਾਂਤੀ ਨਾਲ ਜੀਵਨ ਬਤੀਤ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ ਨੂੰ ਸ਼ਹੀਦ ਪ੍ਰਭਜੀਤ ਸਿੰਘ ਦੀ ਸ਼ਹਾਦਤ ‘ਤੇ ਬਹੁਤ ਮਾਣ ਹੈ। ਇਸ ਸਮੇ ਪਿੰਡ ਵਾਸੀਆਂ ਨੇ ਸੈਨਿਕ ਦੇ ਗਰੀਬ ਪਰਿਵਾਰ ਨੂੰ ਇਕ ਕਰੋੜ ਦੀ ਸਹਾਇਤਾ ਦੇਣ , ਬੋਹਾ -ਹਾਕਮਵਾਲਾ ਸੜਕ ਨੂੰ ਡੱਬਲ ਕਰਕੇ ਇਸਦਾ ਨਾਂ ਸ਼ਹੀਦ ਦੇ ਨਾ ‘ਤੇ ਰੱਖਣ ਤੇ ਸਕੂਲ ਦਾ ਨਾਂ ਪ੍ਰਭਜੀਤ ਸਿੰਘ ਦੇ ਨਾ ਤੇ ਰੱਖ ਕੇ ਇਸ ਨੂੰ ਅਪਗਰੇਡ ਕਰਨ ਦੀ ਮੰਗ ਕੀਤੀ । ਐਸਡੀਐਮ ਸਰਬਜੀਤ ਕੌਰ ਨੇ ਕਿਹਾ ਕਿ ਪਿੰਡ ਵਾਸੀਆ ਦੀਆਂ ਸਾਰੀਆਂ ਮੰਗਾ ਪੰਜਾਬ ਸਰਕਾਰ ਨੂੰ ਭੇਜ ਦਿੱਤੀਆਂ ਜਾਣਗੀਆਂ । ਇਸ ਸਮੇ ਉਹਨਾਂ ਪੰਜਾਬ ਸਰਕਾਰ ਵੱਲੋਂ ਸ਼ਹੀਦ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈੱਕ ਵੀ ਪ੍ਰਦਾਨ ਕੀਤਾ।
ਫੋਟੋ: ਬੁਢਲਾਡਾ: ਸ਼ਹੀਦ ਸੈਨੀਕ ਪ੍ਰਭਜੀਤ ਸਿੰਘ ਦੀ ਫਾਇਲ ਫੋਟੋ।






















