ਚੰਡੀਗੜ੍ਹ ,24ਫਰਵਰੀ(ਵਿਸ਼ਵ ਵਾਰਤਾ)- ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਗੁਰੂ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਵਿੱਚ ਹਿੱਸਾ ਲਿਆ ਅਤੇ ਕੀਰਤਨ ਸਰਵਣ ਕੀਤਾ। ਸ ਗੜ੍ਹੀ ਨੇ ਗੁਰਪੁਰਬ ਦੀ ਵਧਾਈ ਦਿੰਦਿਆ ਕਿਹਾ ਕਿ ਪਰਾਧੀਨਤਾ ਨੂੰ ਤੋੜਨ ਲਈ ਸਾਰਾ ਉਮਰ ਸੰਘਰਸ਼ਸ਼ੀਲ ਰਹੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਆਪਣੀ ਹਕੂਮਤ ਬਨਾਉਣ ਦੀ ਚਾਹਤ ਰੱਖਣ ਵਾਲੇ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ, ਬੇਗ਼ਮਪੁਰਾ ਦੇ ਸੁਪਨਸਾਜ਼ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਮੌਕੇ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਜਿਵੇਂ ਸਤਿਗੁਰਾਂ ਦੇ ਜਨਮ ਦਿਹਾੜੇ ਮੌਕੇ ਧਾਰਮਿਕ ਭਾਵਨਾ ਤਹਿਤ ਮਧੁਪ ਮਖੀਰਾ ਬਣਕੇ (ਡੂਮਣੇ ਦੀਆਂ ਮੱਖੀਆਂ ਵਾਂਗ) ਸੜਕ ਤੇ ਨਿਕਲਦੇ ਓ, ਰਾਜਨੀਤੀਕ ਭਾਵਨਾ ਤਹਿਤ ਵੀ ਬੇਗ਼ਮਪੁਰਾ ਵਸਾਉਣ ਲਈ ਇਕੱਠੇ ਹੋਕੇ ਗਰੀਬ ਸਮਾਜ ਨੂੰ ਅੱਗੇ ਆਉਣਾ ਚਾਹੀਦਾ ਹੈ, ਤਾਂਕਿ ਗੁਰੂ ਰਵਿਦਾਸ ਜੀ ਬੇਗ਼ਮਪੁਰਾ ਵਸਾਉਣ ਦਾ ਅਧੂਰਾ ਸੁਪਨਾ ਪੂਰਾ ਕਰਨ ਲਈ ਆਪਣਾ ਜੀਵਨ ਸਫ਼ਲ ਕਰ ਸਕੀਏ।
ਪ੍ਰੀ-ਬਜ਼ਟ ਮੀਟਿੰਗ: Punjab ਵੱਲੋਂ Police ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ ਦੀ ਮੰਗ
ਪ੍ਰੀ-ਬਜ਼ਟ ਮੀਟਿੰਗ: Punjab ਵੱਲੋਂ Police ਦੇ ਆਧੁਨਿਕੀਕਰਨ ਲਈ 1000 ਕਰੋੜ ਰੁਪਏ ਦੇ ਪੈਕੇਜ, ਗੁਆਂਢੀ ਪਹਾੜੀ ਰਾਜਾਂ ਵਾਂਗ ਉਦਯੋਗਿਕ ਪ੍ਰੋਤਸਾਹਨ...