97.4 ਫੀਸਦੀ ਅੰਕ ਕੀਤੇ ਪ੍ਰਾਪਤ
ਪ੍ਰਸ਼ਾਤ ਅਰੋੜਾ 97.2 ਫੀਸਦੀ ਦੂਸਰਾ ਸਥਾਨ, ਸ਼ਿਵਾਨੰਦ 97 ਫੀਸਦੀ ਨੇ ਤੀਸਰਾ ਸਥਾਨ ਕੀਤਾ ਹਾਸਲ
ਬੁਢਲਾਡਾ 13, ਜੁਲਾਈ( ਵਿਸ਼ਵ ਵਾਰਤਾ): ਸੀ ਬੀ ਐਸ ਸੀ ਬੋਰਡ ਵੱਲੋਂ ਐਲਾਨੇ ਗਏ 12ਵੀਂ ਕਲਾਸ ਦੇ ਨਤੀਜੇ ਵਿੱਚ ਗਰੀਨਲੈਂਡ ਪਬਲਿਕ ਸਕੂਲ ਦੇ ਵਿਿਦਆਰਥੀ ਸਾਹਿਲ ਜਿੰਦਲ ਨੇ ਕਮਰਸ ਗਰੁੱਪ ਵਿੱਚ 97.4 ਫੀਸਦੀ ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਅਤੇ ਇਸੇ ਤਰ੍ਹਾਂ ਨਾਨ ਮੈਡੀਕਲ ਵਿੱਚੋਂ ਮਨੂੰ ਵਾਟਿਕਾ ਸਕੂਲ ਦੇ ਪ੍ਰਸ਼ਾਤ ਅਰੋੜਾ ਨੇ 97.2 ਫੀਸਦੀ ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਅਤੇ ਇਸੇ ਤਰ੍ਹਾਂ ਮੀਰਾ ਪਬਲਿਕ ਸਕੂਲ ਸਰਦੂਲੇਵਾਲਾ(ਸਰਦੂਲਗੜ੍ਹ) ਦੇ ਸਿਵਾਨੰਦ ਨੇ 97 ਫੀਸਦੀ ਅੰਕ ਪ੍ਰਾਪਤ ਕਰਕੇ ਜਿਲ੍ਹੇ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਆਰਟਸ ਗਰੁੱਪ ਵਿੱਚੋਂ ਡੀ ਏ ਵੀ ਪਬਲਿਕ ਸਕੂਲ ਮਾਨਸਾ ਦੀ ਵਿਿਦਆਰਥਣ ਸੀਬੀਆ ਨੇ 96.8 ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਸਰਵਹਿੱਤਕਾਰੀ ਚੇਤਨ ਸਕੂਲ ਮਾਨਸਾ ਦਾ ਨਤੀਜਾ ਵੀ 100 ਫੀਸਦੀ ਰਿਹਾ। ਗਰੀਨਲੈਂਡ ਸਕੂਲ ਦੀ ਪ੍ਰਿਸੀਪਲ ਉਰਮਿਲ ਜੈਨ ਨੇ ਦੱਸਿਆ ਕਿ ਬੋਰਡ ਵੱਲੋਂ ਐਲਾਨ ਕੀਤਾ ਗਿਆ ੳਵਰਆਲ ਨਤੀਜਾ 88.78 ਫੀਸਦੀ ਰਿਹਾ ਪਰੰਤੂ ਗਰੀਨਲੈਂਡ ਪਬਲਿਕ ਸਕੂਲ ਦੇ ਕਮਰਸ ਗਰੁੱਪ ਦੇ ਵਿਿਦਆਰਥੀ ਨੇ ਮਾਲਵਾ ਖੇਤਰ ਵਿੱਚ ਬੁਲੰਦੀਆਂ ਦੇ ਝੰਡੇ ਗੱਡ ਕੇ ਸਕੂਲ ਇਲਾਕੇ ਅਤੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਨਾਨ ਮੈਡੀਕਲ ਦੇ ਗਰੁੱਪ ਵਿੱਚ ਤਾਨੀਸ਼ਾ 96.4 ਫੀਸਦੀ, ਨਮਨ, ਉਮੰਗ 96 ਫੀਸਦੀ ਅਤੇ ਲਵੀਸ 94.8 ਫੀਸਦੀ, ਮੈਡੀਕਲ ਵਿੱਚ ਅਨਮੋਲ ਨੇ 95 ਫੀਸਦੀ, ਜ਼ਸ਼ਨ 94 ਫੀਸਦੀ ਅਤੇ ਅੰਸ਼ ਨੇ 93.8 ਫੀਸਦੀ, ਆਰਟਸ ਵਿੱਚ ਰੀਨਾ 94 ਫੀਸਦੀ, ਹਰਪ੍ਰੀਤ 93 ਫੀਸਦੀ, ਗੁਰਸ਼ਰਨ 92 ਫੀਸਦੀ, ਕਾਮਰਸ ਗਰੁੱਪ ਵਿੱਚ ਅਭਿਸ਼ੇਕ ਸਿੰਗਲਾ 94.4 ਫੀਸਦੀ, ਆਰੀਅਨ ਸਿੰਗਲਾ 94 ਫੀਸਦੀ ਅੰਕ ਪਾ੍ਰਪਤ ਕੀਤੇ ਹਨ। ਉਨ੍ਹਾਂ ਦੱਸਿਆ ਕਿ ਸਕੂਲ ਦੇ ਵਿਿਦਆਰਥੀਆਂ ਨੇ ਗਣਿਤ ਅਤੇ ਫਿਜ਼ੀਕਲ ਐਜ਼ੁਕਲ ਵਿੱਚੋਂ 100 ਫੀਸਦੀ ਅੰਕ, ਪੋਲੀਟੀਕਲ ਸਾਇੰਸ ਅਤੇ ਮਿਊਜ਼ਕ ਵਿੱਚੋਂ 99 ਫੀਸਦੀ, ਇਕਨਾਮਿਕਸ ਅਤੇ ਬਿਜਨਸ਼ ਮੈਨੇਜ਼ਮੈਂਟ ਵਿੱਚੋਂ 98 ਫੀਸਦੀ ਅੰਕ ਪ੍ਰਾਪਤ ਕੀਤੇ ਹਨ। ਦੂਸਰੇ ਪਾਸੇ ਮਨੂੰ ਵਾਟਿਕਾ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਭਾਰਤ ਭੂਸ਼ਨ ਸਰਾਫ ਨੇ ਦੱਸਿਆ ਕਿ ਸਕੂਲ ਦੇ 18 ਵਿਿਦਆਰਥੀਆਂ ਨੇ 95 ਫੀਸਦੀ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਹਨ ਜਿਸ ਵਿੱਚ ਸਭ ਤੋਂ ਵੱਧ ਪ੍ਰਸ਼ਾਤ ਅਰੋੜਾ ਨੇ ਅੰਕ ਪਾ੍ਰਪਤ ਕੀਤੇ ਹਨ। ਇਸ ਤੋਂ ਇਲਾਵਾ ਨਾਨ ਮੈਡੀਕਲ ਵਿੱਚੋਂ ਮਾਨੀਕ ਨੇ 96.8 ਫੀਸਦੀ ਅੰਕ, ਸਨਜੋਤ ਕੌਰ 96 ਫੀਸਦੀ, ਮੁਦੀਤ ਗੋਇਲ 96 ਫੀਸਦੀ, ਨਯਨ ਅਭਿਸ਼ੇਕ 96 ਫੀਸਦੀ, ਧਰੀਤੀ ਤਨੇਜਾ 95.6 ਫੀਸਦੀ, ਮੁਸਕਾਨ ਸਿੰਗਲਾ 95.6 ਫੀਸਦੀ, ਸਮਾਇਲ ਸ਼ਰਮਾ 95.6 ਫੀਸਦੀ, ਹਨੀਸ਼ ਗੋਇਲ 95.6 ਫੀਸਦੀ, ਮਨਪ੍ਰੀਤ ਸਿੰਘ 95.4 ਫੀਸਦੀ, ਅਨੁਰਾਗ ਜਿੰਦਲ 95 ਫੀਸਦੀ, ਕਮਰਸ ਵਿਚੋਂ ਲਵਜੀਤ ਕੌਰ 96.8 ਫੀਸਦੀ, ਪ੍ਰਿਯੰਸ਼ੁ ਸਿੰਗਲਾ 95.8 ਫੀਸਦੀ, ਪ੍ਰਿਅੰਸ਼ੁ ਕੁਮਾਰ 95 ਫੀਸਦੀ, ਮੈਡੀਕਲ ਸਮਿਕਸ਼ਾ ਜੈਨ 95.8 ਫੀਸਦੀ ਅੰਕ, ਸਵਲੀਨ ਕੌਰ ਪਾਹਵਾ 95.6 ਫੀਸਦੀ, ਮੈਡੀਕਲ ਪਨੀਤ ਕੌਰ 95 ਫੀਸਦੀ, ਆਰਟਸ ਮਨਦੀਪ ਸਿੰਘ 95.2 ਫੀਸਦੀ ਰਿਹਾ। ਇਸੇ ਤਰ੍ਹਾਂ ਸ਼ਹਿਰ ਦੇ ਡੀ ਏ ਵੀ ਪਬਲਿਕ ਸਕੂਲ ਦਾ ਨਤੀਜਾ 100% ਰਿਹਾ। ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਡਾH ਆਰ ਸੀ ਜੈਨ, ਰਾਮਸ਼ਰਨ, ਅਟਲ ਬਿਹਾਰੀ ਬਾਂਸਲ ਨੇ ਦੱਸਿਆ ਕਿ ਕਾਮਰਸ ਗਰੱੁਪ ਦੇ ਸੁਖਚੈਨ ਸਿੰਘ ਨੇ 96% ਅੰਕ ਲੈ ਕੇ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਵਾਸੂ ਅਤੇ ਰਮਨਦੀਪ ਕੋਰ ਨੇ 95.2%, ਦੀਕਸ਼ਾ ਨੇ 94.8% ਅੰਕ, ਸਾਇੰਸ ਗਰੱੁਪ ਵਿੱਚੋਂ ਅਰਸ਼ਪ੍ਰੀਤ ਕੋਰ ਅਤੇ ਸੁਨੀਧੀ ਨੇ 96%, ਦਿਪਾਂਸ਼ੂ ਅਤੇ ਗੁਰਮੰਤਰ ਸਿੰਘ ਨੇ 92.4%, ਮਹਿਕਦੀਪ ਅਤੇ ਸ਼ੀਨਮ ਨੇ 91.6% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
ਸਾਹਿਲ ਜਿੰਦਲ
ਸਾਹਿਲ ਆਈ ਏ ਐਸ ਅਫਸਰ ਬਣ ਕੇ ਕਰਨਾ ਚਾਹੁੰਦਾ ਹੈ ਮਾਨਵਤਾ ਦੀ ਸੇਵਾ
ਸਵਰਗੀਏ ਮਾਂ ਦੀ ਗੈਰ ਹਾਜ਼ਰੀ ਨੇ ਖੁਸ਼ੀ ਦੇ ਹੰਝੂ ਨਾ ਰੋਕ ਸਕੀਆ
ਜਿਲ੍ਹੈ *ਚ 97.4 ਅੰਕ ਲੈ ਕੇੇ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਸਾਹਿਲ ਜਿੰਦਲ ਦਾ ਅੱਜ ਸਕੂਲ ਦੇ ਵਿਹੜੇ ਵਿੱਚ ਪਹੁੰਚਣ ਤੇ ਪ੍ਰਿੰਸੀਪਲ ਉਰਮਿਲ ਜੈਨ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ । ਇਸ ਮੌਕੇ ਸਾਹਿਲ ਦੀਆ ਅੱਖਾਂ ਵਿੱਚ ਖੁਸ਼ੀ ਤੇ ਹੰਝੂ ਨਜਰ ਤਾਂ ਨਜਰ ਆ ਰਹੇ ਸਨ,। ਉਹ ਅੱਜ ਸਕੂਲ ਵਿੱਚ ਆਪਣੇ ਪਿਤਾ ਅਨੀਲ ਕੁਮਾਰ, ਤਾਇਆ ਵਿਜੈ ਕੁਮਾਰ ਅਤੇ ਤਾਈ ਮੀਨਾ ਰਾਣੀ ਨਾਲ ਪਹੁੰਚੀਆਂ ਪਰ ਆਪਣੀ ਸਵ. ਮਾਤਾ ਸ਼ੁਸਮਾ ਰਾਣੀ ਦੀ ਗੈਰ ਹਾਜ਼ਰੀ ਉਸਨੂੰ ਇਸ ਖੁਸ਼ੀ ਦੇ ਪਲ ਵਿੱਚ ਚੁੰਬ ਰਹੀ ਸੀ। ਆਈ ਏ ਐਸ ਅਫਸਰ ਬਣਨ ਦਾ ਸੁਪਨਾ ਸੰਜੋਈ ਬੈਠੇ ਸਾਹਿਲ ਨੂੰ ਸੰਯੁਕਤ ਪਰਿਵਾਰ ਹੱਲਾ ਸ਼ੇਰੀ ਦੇ ਰਿਹਾ ਹੈ। ਸਕੂਲ ਵਿੱਚ ਖੂਸ਼ੀ ਦਾ ਮਾਹੌਲ ਸੀ। ਇਸ ਮੌਕੇ ਤੇ ਵਾਇਸ ਪ੍ਰਿੰਸੀਪਲ ਯਾਦਵਿੰਦਰ ਭੱਠਲ ਵੀ ਹਾਜ਼ਰ ਸਨ। ਇਸ ਮੋਕੇ ਤੇ ਸਕੂਲ ਪ੍ਰਬੰਧਕ ਕਮੇਟੀ ਦੀ ਚੇਅਰਪਰਸਨ ਡਾਕਟਰ ਮਨੋਜ਼ ਮੰਜੂ ਬਾਂਸਲ ਅਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਵੱਲੋਂ ਵੀ ਸਕੂਲ ਦੇ ਸ਼ਾਨਦਾਰ ਨਤੀਜੇ ਤੇ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ।
ਫੋਟੋ: ਬੁਢਲਾਡਾ: ਜਿਲ੍ਹੇ ਦਾ ਟਾਪਰ 97.4 ਅੰਕ ਪ੍ਰਾਪਤ ਕਰਨ ਵਾਲੇ ਸਾਹਿਲ ਜਿੰਦਲ ਦਾ ਮੂੰਹ ਮਿੱਠਾ ਕਰਵਾਉਦੇ ਹੋਏ ਸਕੂਲ ਪ੍ਰਿੰਸੀਪਲ।
ਪ੍ਰਸ਼ਾਤ ਅਰੌੜਾ
ਪ੍ਰਸ਼ਾਤ ਬਣਨਾ ਚਾਹੁੰਦਾ ਹੈ ਇੰਜੀਨੀਅਰ
97.2 ਫੀਸਦੀ ਅੰਕ ਪ੍ਰਾਪਤ ਕਰਨ ਵਾਲੇ ਪ੍ਰਸ਼ਾਤ ਅਰੋੜਾ ਦੇ ਘਰ ਵੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਪਿਤਾ ਰਵਿੰਦਰ ਕੁਮਾਰ ਮਾਤਾ ਸੁਨੀਤਾ ਰਾਣੀ ਫੂਲੇ ਨਹੀਂ ਸਮਾ ਰਹੇ ਸਨ। ਪ੍ਰਸ਼ਾਤ ਇੰਜੀਨੀਅਰ ਬਣਕੇ ਦੇਸ਼ ਦੇ ਚਹੁੰ ਪੱਖੀ ਵਿਕਾਸ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ। ਪ੍ਰਸ਼ਾਤ ਨੇ ਮਨੂੰ ਵਾਟੀਕਾ ਸਕੂਲ ਪ੍ਰਬੰਧਕ ਕਮੇਟੀ ਅਤੇ ਅਧਿਆਪਕਾਂ ਨੂੰ ਪ੍ਰੇਰਣਾ ਸਰੋਤ ਦੱਸਿਆ।
ਫੋਟੋ: ਬੁਢਲਾਡਾ: 97.2 ਅੰਕ ਪ੍ਰਾਪਤ ਕਰਨ ਵਾਲੇ ਪ੍ਰਸ਼ਾਤ ਅਰੋੜਾ ਦਾ ਮੂੰਹ ਮਿੱਠਾ ਕਰਵਾਉਦੇ ਹੋਏ ਪਰਿਵਾਰਕ ਮੈਂਬਰ।
ਸਮੀਕਸ਼ਾ ਜੈਨ
ਸਮੀਕਸ਼ਾ ਜੈਨ ਬਣਨਾ ਚਾਹੁੰਦੀ ਹੈ ਡਾਕਟਰ
ਮੈਡੀਕਲ ਵਿੱਚੋਂ 95.8 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਸਮੀਕਸ਼ਾ ਜੈਨ ਦੇ ਘਰ ਵੀ ਖੁਸ਼ੀਆਂ ਦਾ ਟਿਕਾਣਾ ਨਹੀਂ ਸੀ। ਦਾਦਾ ਡਾ. ਆਰ ਸੀ ਜੈਨ ਬੰਗਾਲੀ, ਦਾਦੀ ਅਤੇ ਪਿਤਾ ਡਾ. ਪੰਕਜ ਜੈਨ, ਮਾਤਾ ਡਾ. ਆਸ਼ਾ ਜੈਨ ਨੇ ਸਕੂਲ ਪ੍ਰਬੰਧਕ ਕਮੇਟੀ ਮਨੂੰ ਵਾਟੀਕਾ ਦਾ ਵਿਸ਼ੇਸ਼ ਤੋਰ ਤੇ ਧੰਨਵਾਦ ਕੀਤਾ। ਸਮੀਕਸ਼ਾ ਨੇ ਕਿਹਾ ਕਿ ਉਹ ਮਾਤਾ, ਪਿਤਾ ਅਤੇ ਦਾਦੇ ਦੀ ਤਰ੍ਹਾਂ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ।
ਫੋਟੋ: ਬੁਢਲਾਡਾ: ਮੈਡੀਕਲ ਵਿੱਚੋਂ 95.8 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਸਮੀਕਸ਼ਾ ਜੈਨ ਦਾ ਉਸਦੀ ਮਾਤਾ ਆਸ਼ਾ ਜੈਨ, ਪਿਤਾ ਅਤੇ ਦਾਦਾ ਮੂੰਹ ਮਿੱਠਾ ਕਰਵਾਉਦੇ ਹੋਏ।
ਧਰੀਤੀ ਤਨੇਜਾ ਬਣਨਾ ਚਾਹੁੰਦੀ ਹੈ ਡਾਕਟਰ
95.6 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਧਰੀਤੀ ਤਨੇਜਾ ਜ਼ੋ ਸ਼ਹਿਰ ਦੇ ਮਸ਼ਹੂਰ ਡਾਕਟਰ ਗੋਪਾਲ ਕ੍ਰਿਸ਼ਨ ਦੀ ਪੋਤੀ, ਪਿਤਾ ਅਨੁਰਾਗ ਤਨੇਜਾ, ਮਾਤਾ ਡਾਕਟਰ ਨਿਿਸ਼ਮਾ ਤਨੇਜ਼ਾ ਨੇ ਆਪਣੀ ਹੋਣਹਾਰ ਪੁੱਤਰੀ ਦਾ ਮੂੰਹ ਮਿੱਠਾ ਕਰਵਾਉਣ ਸਮੇਂ ਧਰੀਤੀ ਨੇ ਕਿਹਾ ਕਿ ਆਪਣੇ ਦਾਦਾ, ਮਾਤਾ ਪਿਤਾ ਦੀ ਤਰ੍ਹਾਂ ਡਾਕਟਰ ਬਣਕੇ ਮਾਨਵਤਾ ਦੀ ਸੇਵਾ ਕਰਨਾ ਚਾਹੁੰਦੀ ਹੈ।
ਫੋਟੋ: ਬੁਢਲਾਡਾ: ਮੈਡੀਕਲ ਵਿੱਚੋਂ 95.6 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਧਰੀਤੀ ਤਨੇਜਾ ਦਾ ਉਸਦੀ ਮਾਤਾ ਡਾ. ਨਿਸ਼ਾ ਤਨੇਜਾ ਅਤੇ ਪਿਤਾ ਅਨੁਰਾਗ ਤਨੇਜਾ ਮੂੰਹ ਮਿੱਠਾ ਕਰਵਾਉਦੇ ਹੋਏ।

























