ਚੰਡੀਗੜ੍ਹ 25 ਮਈ ( ਵਿਸ਼ਵ ਵਾਰਤਾ)-ਜਿਵੇਂ ਕਿ ਪਹਿਲਾਂ ਹੀ ਮਈ ਅੰਤ ਤੇ ਜੂਨ ਦੇ ਸ਼ੁਰੂ ਚ “ਵੈਸਟਰਨ ਡਿਸਟ੍ਬੇਂਸ” ਸਦਕਾ ਮੀਂਹ-ਹਨੇਰੀਆਂ ਦੀ ਉਮੀਦ ਕੀਤੀ ਜਾ ਰਹੀ ਸੀ।
29-30-31 ਮਈ ਨੂੰ ਸਮੁੱਚੇ ਸੂਬੇ ਚ ਗਰਜ/ਚਮਕ ਤੇ ਹਨੇਰੀਆਂ(75-90kph) ਨਾਲ਼ ਦਰਮਿਆਨੇ ਤੋਂ ਭਾਰੀ ਮੀਂਹ ਦੀ ਆਸ ਹੈ। ਵੈਸਟਰਨ ਡਿਸਟ੍ਬੇਂਸ ਤੇ ਖਾੜੀ ਬੰਗਾਲ ਦੀਆਂ ਨਮ ਹਵਾਂਵਾਂ ਦੇ ਸਾਂਝੇ ਪੋ੍ਗਰਾਮ ਸਦਕਾ, ਤਕੜੀਆਂ ਕਾਰਵਾਈਆਂ ਦਾ ਇਹ ਦੌਰ 2 ਜੂਨ ਤੱਕ ਜਾਰੀ ਰਹਿ ਸਕਦਾ ਹੈ। ਜਿਸ ਨਾਲ ਹੁਣੇ ਹੀ ਸ਼ੁਰੂ ਹੋਈ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਹੁਣ 42-45° ਵਿਚਕਾਰ ਚੱਲ ਰਿਹਾ ਦਿਨ ਦਾ ਪਾਰਾ, ਹਨੇਰੀਆਂ ਤੇ ਬਰਸਾਤਾਂ ਨਾਲ਼ 30° ਤੋਂ ਵੀ ਹੇਠਾਂ ਆ ਜਾਵੇਗਾ। ਕੁੱਲ ਮਿਲਾਕੇ ਮਈ ਅੰਤ ਤੇ ਜੂਨ ਦਾ ਆਰੰਭ ਠੰਢਾ ਤੇ ਲੂ ਰਹਿਤ ਹੋਵੇਗਾ।
#PDM
ਹਾਲਾਂਕਿ ਸਿਸਟਮ ਦਾ ਅਸਰ 28 ਮਈ ਤੋਂ ਹੀ ਤੇਜ਼ ਦੱਖਣ-ਪੂਰਬੀ ਹਵਾਂਵਾਂ(40-50kph) ਨਾਲ ਸ਼ੁਰੂ ਹੋ ਜਾਵੇਗਾ, ਜੋ ਕਿ ਸਵੇਰ ਵੇਲੇ ਠੰਢੀਆਂ ਰਹਿਣਗੀਆਂ ਪਰ ਮੀਂਹ ਦੀ ਆਮਦ ਤੋਂ ਪਹਿਲਾਂ ਤੇਜ਼ ਦੱਖਣ-ਪੂਰਬੀ ਹਵਾਂਵਾਂ ਨਾਲ਼ ਅਸਮਾਨੀ ਚੜ੍ਹੀ ਰਾਜਸਥਾਨੀ ਰੇਤ(ਮਾਲਵਾ ਚ) ਤੇ ਵਧੀ ਹੋਈ ਨਮੀ ਨਾ ਕੇਵਲ ਦਿਨ ਬਲਕਿ ਰਾਤਾਂ ਨੂੰ ਵੀ ਅਸਹਿਜ ਬਣਾ ਦੇਵੇਗੀ।






















