ਖੱਟੜ ਕਿਸਾਨਾਂ ਤੇ ਡਾਂਗਾਂ ਤੇ ਪਾਣੀ ਦੀਆਂ ਬੁਛਾੜਾਂ ਦਾ ਮੀਂਹ ਵਰ੍ਹਾਕੇ ਭਜਨ ਲਾਲ ਦੇ ਜ਼ੁਲਮਾਂ ਦੀ ਯਾਦ ਤਾਜ਼ਾ ਕਰਵਾਈ – ਭੋਮਾ
ਚੰਡੀਗੜ੍ਹ 26 ਨਵੰਬਰ ( ਵਿਸ਼ਵ ਵਾਰਤਾ )-ਕੇਂਦਰ ਦੇ ਕਿਸਾਨ ਮਜਦੂਰ ਤੇ ਦਲਿਤ ਵਿਰੋਧੀ ਕਾਲੇ ਬਿਲ਼ਾਂ ਦਾ ਵਿਰੋਧ ਕਰਦੇ ਕਿਸਾਨਾ ਮਜਦੂਰਾਂ ਤੇ ਦਲਿਤਾਂ ਆਮ ਦੇਸ਼ ਵਾਸੀਆ ਦਾ ਠਾਠਾ ਮਾਰਦਾ ਸਮੁੰਦਰੀ ਤੁਫਾਨ ਵਰਗਾ ਕਾਫਲਾ ਸਕੂਟਰਾਂ,ਮੋਟਰਸਾਈਕਲਾਂ,ਕਾਰਾਂ,ਟੈਂਪੂਆਂ ਤੇ ਟਰਾਲੀਆਂ ਨਾਲ ਲੈਸ ਹਰਿਆਣਾ ਦੀ ਸਰਹੱਦ ਤੇ ਲਗੀਆਂ ਵੱਡੀਆਂ ਸਰਕਾਰੀ ਰੁਕਾਵਟਾਂ ਉਖਾੜਦਾ ਹੋਇਆ ਲੰਘਿਆਂ ਤਾ ਖੱਟੜ ਸਰਕਾਰ ਦੇ ਰੲਵੀਏ ਨੇ ਭਜਨ ਲਾਲ ਦੀ ਯਾਦ ਤਾਜਾ ਕਰਵਾ ਦਿੱਤੀ ਜਦੋਂ ਪੰਜਾਬੀਆਂ ਖਾਸ ਕਰ ਸਿੱਖਾਂ ਨੂੰ ਭਜਨ ਲਾਲ ਦੀ ਸਰਕਾਰ ਨੇ ਜ਼ਬਰ ਜ਼ੁਲਮ ਦਾ ਮੀਂਹ ਵਰਾਉਂਦਾ ਸੀ। ਇਹ ਵਿਚਾਰ ਅੱਜ ਸ਼੍ਰੌਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਬੁਲਾਰੇ ਮਨਜੀਤ ਸਿੰਘ ਭੋਮਾ ਨੇ ਜਾਰੀ ਬਿਆਨ ਵਿੱਚ ਕਹੇ । ਉਹਨਾ ਕਿਹਾ ਮੋਦੀ ਸਰਕਾਰ ਦੇਸ਼ ਦੇ ਜੁਝਾਰੂ ਕਿਸਾਨ ਲੋਕਾਂ ਦੇ ਤੁਫਾਨ ਅਗੇ ਟਿੱਕ ਨਹੀ ਪਾਏਗੀ ਅਤੇ ਕਾਲੇ ਕਨੂੰਨ ਵਾਪਸ ਲੈਣੇ ਹੀ ਪੈਣਗੇ। ਇਸ ਮੌਕੇ ਅਕਾਲੀ ਦਲ ਡੈਮੌਕਰੇਟਿਕ ਦੇ ਸੀਨੀਅਰ ਆਗੂ ਤੇ ਵਿਧਾਇਕ ਸ੍ਰ ਪਰਮਿੰਦਰ ਸਿੰਘ ਢੀਂਡਸਾ ਸਮੇ ਅਨੇਕਾਂਅਕਾਲੀ,ਕਿਸਾਨ,ਵਿਦਿਆਰਥੀ,ਤੇ ਹੋਰ ਪਾਰਟੀਆਂ ਦੇ ਅਨੇਕਾਂ ਆਗੂਆਂ ਦੀ ਕੇਂਦਰ ਤੇ ਹਰਿਆਣਾ ਸਰਕਾਰ ਵਲੋਂ ਕੀਤੀਆਂ ਗ੍ਰਿਫਤਾਰੀਆਂ ਦੀ ਸਖਤ ਸ਼ਬਦਾਂ ਚ ਕਰੜੀ ਅਲੋਚਨਾਂ ਕਰਦਿਆਂ ਸ੍ਰ ਭੌਮਾਂ ਨੇ ਕਿਹਾ ਕਿ ਇਹ ਕੇਂਦਰ ਸਰਕਾਰ ਦੀ ਬੁਖਲਾਹਟ ਦਾ ਨਤੀਜਾ ਹੈ ਜੋ ਦੇ਼ਸ਼ ਦੇ ਕਿਸਾਨਾਂ ਦੀ ਏਕਤਾ ਨੂੰ ਦੇਖ ਕੇ ਘਬਰਾ ਗਈ ਹੈ।
ਉਹਨਾ ਕਿਹਾ ਦੇਸ਼ ਵਿਚ ਲੋਕਤੰਤਰ ਦਾ ਗਲਾ ਘੋਟ ਕੇ ਲੋਕਾਂ ਤੇ ਰਾਜ ਨਹੀਂ ਕਰ ਸਕਦੀ ਭਾਜਪਾ ਦੀ ਕੇਂਦਰ ਸਰਕਾਰ। ਭਾਰਤ ਦੇ ਸੂਬਿਆਂ ਦੇ ਅਧਿਕਾਰਾਂ ਦਾ ਕਤਲ ਲੋਕ ਕਿਵੇਂ ਬਰਦਾਸ਼ਤ ਕਰ ਸਕਦੇ ਹਨ। ਮੋਦੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਦੇ ਨਾਗਰਿਕ ਜਾਗਦੇ ਹਨ ਸੁਤੇ ਨਹੀ। ਉਹ ਅਪਣੇ ਦੇਸ਼ ਨੂੰ ਆਰਥਿਕ ਗੁਲਾਮ ਨਹੀ ਹੋਣ ਦੇਣਗੇ।