ਅਧਿਆਪਕ ਦਿਵਸ ਮੌਕ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਵੱਲੋਂ ਖਜ਼ਾਨਾਂ ਮੰਤਰੀ ਨੂੰ ਖੂਨ ਭੇਂਟ,
ਮੀਟਿੰਗ ਦਾ ਮਿਲਿਆ

ਬਠਿੰਡਾਂ, 5 ਸਤੰਬਰ(ਕੁਲਬੀਰ ਬੀਰਾ )-ਅੱਜ ਅਧਿਆਪਕ ਦਿਵਸ ਮੌਕੇ ਸੂਬੇ ਦੇ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕਾਂ ਵੱਲੋਂ ਖਜ਼ਾਨਾਂ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਵਿਧਾਨ ਸਭਾ ਹਲਕਾ ਬਠਿੰਡਾ ਵਿੱਚ ਰੋਜ਼ ਗਾਰਡਨ ਤੋ ਖਾਲੀ ਪੀਪੇ ਖੜਕਾਉਂਦੇ ਹੋਏ ਸਥਾਨਕ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਵੱਲ ਨੂੰ ਰੋਸ ਮਾਰਚ ਕੀਤਾ।ਬੇਰੁਜ਼ਗਾਰ ਅਧਿਆਪਕ ਖਜ਼ਾਨਾਂ ਮੰਤਰੀ ਲਈ ਖੂਨ ਦਾ ਪਿਆਲਾ ਵੀ ਲੈ ਕੇ ਪਹੁੰਚੇ ਸਨ ਪਰ ਪੁਲਿਸ ਨੇ ਬੇਰੁਜ਼ਗਾਰ ਅਧਿਆਪਕਾਂ ਨੂੰ ਦਫ਼ਤਰ ਤੋ ਕੁਝ ਕਦਮ ਪਿੱਛੇ ਰੋਕ ਕੇ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ।
ਇਸ ਮੌਕੇ ਸੰਬੋਧਨ ਕਰਦਿਆਂ ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ‘ਘਰ – ਘਰ ਨੌਕਰੀ’ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਕੈਪਟਨ ਸਰਕਾਰ ਤੋ ਜਦ ਬੇਰੁਜ਼ਗਾਰ ਅਧਿਆਪਕਾਂ ਨੂੰ ਭਰਤੀ ਕਰਨ ਦੀ ਮੰਗ ਕਰਦੇ ਹਨ ਤਾਂ ਸਰਕਾਰ ਕਹਿੰਦੀ ਹੈ ਕਿ ਖਜ਼ਾਨਾਂ ਖਾਲ੍ਹੀ ਹੈ। ਪਰ ਹਕੀਕਤ ਇਹ ਹੈ ਕਿ ਇਹ ਖਜ਼ਾਨਾਂ ਸਿਰਫ ਬੇਰੁਜ਼ਗਾਰਾਂ ਨੂੰ ਭਰਤੀ ਕਰਨ ਸਮੇਂ ਹੀ ਖਾਲ੍ਹੀ ਹੁੰਦਾ ਹੈ ਜਦਕਿ ਮੰਤਰੀਆਂ/ਵਿਧਾਇਕਾਂ/ਸੰਸਦਾਂ ਨੂੰ ਨਵੀਆਂ ਗੱਡੀਆਂ ਦੇਣ ਸਮੇਂ ਤੇ ਪੰਜ-ਪੰਜ,ਛੇ-ਛੇ ਪੈਨਸ਼ਨਾਂ,ਬੇਲੋੜੇ ਭੱਤੇ ਦੇਣ ਸਮੇਂ ਇਹ ਖਜ਼ਾਨਾਂ ਭਰ ਜਾਂਦਾ ਹੈ।ਉਨ੍ਹਾਂ ਕਿਹਾ ਕਿ ਖਜ਼ਾਨਾਂ ਮੰਤਰੀ ਬੇਰੁਜ਼ਗਾਰ ਤੇ ਗਰੀਬ ਵਿਰੋਧੀ ਹੈ ਕਿਉਂਕਿ ਪਿਛਲੇ ਸਾਢੇ ਚਾਰ ਸਾਲ ਤੋਂ ਇਸਦੇ ਮੰਤਰੀ ਰਹਿੰਦਿਆਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਵਰਗ ਦੇ ਵਿਦਆਰਥੀਆਂ ਨੂੰ ਸਕੂਲਾਂ ‘ਚ ਪੂਰੇ ਅਧਿਆਪਕ ਮੁਹੱਈਆ ਨਹੀਂ ਕਰਵਾਏ ਜਾ ਸਕੇ।
ਇਸ ਮੌਕੇ ਸੰਬੋਧਨ ਕਰਦਿਆ ਗੁਰਪ੍ਰੀਤ ਸਿੰਘ ਪੱਕਾ ਕਲਾਂ ਨੇ ਕਿਹਾ ਕਿ 2017 ਦੀ ਚੋਣ ਸਮੇਂ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਤੇ ‘ਘਰ ਘਰ ਨੌਕਰੀ’ ਜਿਹੇ ਝੂਠੇ ਵਾਅਦੇ ਕਰਕੇ ਸੱਤਾ ਸੰਭਾਲੀ ਤੇ ਸੱਤਾ ਸੰਭਾਲਣ ਉਪਰੰਤ ਬੇਰੁਜ਼ਗਾਰਾਂ ਨੇ ਖਜ਼ਾਨਾਂ ਮੰਤਰੀ ਦੇ ਮੂੰਹੋ ਇੱਕੋ ਸ਼ਬਦ ਸੁਣਿਆ ਹੈ ਕਿ ‘ਖਜ਼ਾਨਾਂ ਖਾਲ੍ਹੀ ਹੈ’ ਤੇ ਜੇਕਰ ਇਸਦੇ ਸ਼ਬਦਾਂ ਅਨੁਸਾਰ ਖਜ਼ਾਨਾਂ ਸੱਚਮੁੱਚ ਖਾਲ੍ਹੀ ਹੈ ਤਾਂ ਇਹ ਫੌਰੀ ਅਸਤੀਫਾ ਕਿਉਂ ਨਹੀਂ ਦਿੰਦਾ ਹੈ ਜਦਕਿ ਵਿਧਾਇਕਾਂ ਤੇ ਰਸੂਖਵਾਨਾਂ ਦੇ ਮੁੰਡਿਆਂ ਨੂੰ ਸਿੱਧੇ ਉੱਚ ਅਫਸਰ ਭਰਤੀ ਕੀਤਾ ਗਿਆ ਹੈ।
ਇਸ ਮੌਕੇ ਬਲਰਾਜ ਮੌੜ,ਕੁਲਵਿੰਦਰ ਸਿੰਘ,ਹਰਵਿੰਦਰ ਸਿੰਘ ,ਨਰਿੰਦਰ ਸਿੰਘ ਕੰਬੋਜ ਅਤੇ ਪ੍ਰਵੀਨ ਕੌਰ ਨੇ ਕਿਹਾ ਕਿ ਅੱਜ ਅਧਿਆਪਕ ਦਿਵਸ ਮੌਕੇ ਕੈਪਟਨ ਸਰਕਾਰ ਅਧਿਆਪਕਾਂ ਦਾ ਸਨਮਾਨ ਕਰਨ ਦਾ ਫੋਕਾ ਡਰਾਮਾ ਕਰ ਰਹੀ ਹੈ ਜਦਕਿ ਇਸੇ ਸਰਕਾਰ ਦੇ ਕਾਰਜ਼ਕਾਲ ਦੌਰਾਨ ਰੁਜ਼ਗਾਰ ਮੰਗਣ ‘ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਡਾਂਗਾ ਨਾਲ ਨਿਵਾਜਿਆ ਜਾਂਦਾ ਰਿਹਾ ਹੈ ਤੇ ਬੇਰੁਜ਼ਗਾਰ ਅਧਿਆਪਕਾਂ ‘ਤੇ ਦਰਜ਼ਨਾਂ ਝੂਠੇ ਕੇਸ ਮੜ੍ਹੇ ਗਏ ਹਨ।
ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੇ ਕਿਹਾ ਕਿ ਖਜ਼ਾਨਾਂ ਮੰਤਰੀ ਨੇ ਪਿਛਲੇ ਸਾਢੇ ਚਾਰ ਸਾਲ ਵਿੱਚ ਖਜ਼ਾਨੇ ਦਾ ਮੂੰਹ ਆਪਣੇ ਮੰਤਰੀਆਂ,ਵਿਧਾਇਕਾਂ ਨੂੰ ਤਨਖਾਹਾਂ,ਵਾਧੂ ਪੈਨਸ਼ਨਾਂ,ਬੇਲੋੜੇ ਭੱਤਿਆਂ ਤੇ ਸੂਬੇ ਦੇ ਧਨਾਢ ਸ਼ਰਮਾਏਦਾਰਾਂ ਵੱਲ ਖੋਲ੍ਹੀ ਰੱਖਿਆ ਹੈ ਤੇ ਹੁਣ ਉਹ ਮੰਗ ਕਰਦੇ ਹਨ ਕਿ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕੀਤਾ ਜਾਵੇ।
ਇਸ ਮੌਕੇ ਬੇਰੁਜ਼ਗਾਰ ਅਧਿਆਪਕਾਂ ਨੇ ਖਜ਼ਾਨਾਂ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹਨਾਂ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਉਹਨਾਂ ਜਿਵੇਂ ਪਿਛਲੇ ਮਹੀਨਿਆਂ ਤੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰ ਰੱਖਿਆ ਹੈ ਉਸੇ ਤਰ੍ਹਾਂ ਖਜ਼ਾਨਾਂ ਮੰਤਰੀ ਖਿਲਾਫ ਵੀ ਮੋਰਚਾ ਖੋਲ੍ਹ ਦੇਣਗੇ।
ਪ੍ਰਸ਼ਾਸ਼ਨ ਵੱਲੋਂ ਨਾਇਬ ਤਹਿਸੀਲਦਾਰ ਨੇ ਮੰਗ ਪੱਤਰ ਹਾਸਲ ਕਰਨ ਮਗਰੋਂ 8 ਅਗਸਤ ਲਈ ਖਜਾਨਾ ਮੰਤਰੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਨਿਸ਼ਚਿਤ ਕਰਵਾਈ।ਬੇਰੁਜ਼ਗਾਰਾਂ ਵੱਲੋ ਪੇਸ਼ ਕੀਤਾ ਗਿਆ ਖੂਨ ਦਾ ਪਿਆਲਾ ਪ੍ਰਾਪਤ ਕਰਨ ਤੋ ਇਨਕਾਰ ਕਰ ਦਿੱਤਾ ਤਾਂ ਬੇਰੁਜ਼ਗਾਰਾਂ ਨੇ ਖੂਨ ਦਾ ਪਿਆਲਾ ਮੰਤਰੀ ਦੀ ਕੋਠੀ ਅੱਗੇ ਲੱਗੇ ਬੈਰੀਕੇਡਾਂ ਉਪਰ ਡੋਲ ਕੇ ਰੋਸ ਜਿਤਾਇਆ।
ਇਸ ਮੌਕੇ ਲਵਦੀਪ ਸਿੰਘ,ਹਰਦੀਪ ਸਿੰਘ,ਰਾਜ ਕਿਰਨ,ਅੰਗਰੇਜ ਸਿੰਘ,ਗਗਨਦੀਪ ਸਿੰਘ,ਸੁਖਦੇਵ ਸਿੰਘ ਜਲਾਲਾਬਾਦ






















