ਖੇਤ ਵਿੱਚ ਡਿੱਗੇ ਪਤੰਗ ਨੂੰ ਚੁੱਕਣ ਗਏ 12 ਸਾਲਾਂ ਮੁੰਡੇ ਨੂੰ ਖੇਤ ਮਾਲਕ ਨੇ ਬੇਰਹਿਮੀ ਨਾਲ ਕੁੱਟਿਆ
ਵੀਡੀਓ ਵਾਇਰਲ ਹੋਣ ਤੋਂ ਬਾਅਦ ਮਾਲਕ ਗ੍ਰਿਫਤਾਰ
ਚੰਡੀਗੜ੍ਹ 2 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਪਿੰਡ ਮੋਰਾਂਵਾਲੀ, ਜ਼ਿਲਾ ਮਲੇਰਕੋਟਲਾ ਵਿੱਚ ਇੱਕ ਅਨੁਸੂਚਿਤ ਜਾਤੀ ਦੇ 12 ਸਾਲਾਂ ਬੱਚੇ ਨੂੰ ਇੱਕ ਖੇਤ ਮਾਲਕ ਵੱਲੋਂ ਬਹੁਤ ਬੇਰਹਿਮੀ ਨਾਲ ਕੁੱਟਿਆ ਗਿ। ਉਸ ਦਾ ਕਸੂਰ ਸੀ ਕਿ ਉਹ ਖੇਤ ਵਿੱਚ ਪਤੰਗ ਪਿੱਛੇ ਗਿਆ ਸੀ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ। ਜਿਸ ਦਾ ਨੋਟਿਸ ਲੈਂਦੇ ਹੋਏ ਮਲੇਕੋਟਲਾ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਹੈ ਅਤੇ ਦੋਸ਼ੀ ਖਿਲਾਫ ਐਫਆਈਆਰ ਦਰਜ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ। ਇਸ ਦੀ ਜਾਣਕਾਰੀ ਮਲੇਰਕੋਟਲਾ ਦੀ ਐਸਐਸਪੀ ਅਵਨੀਤ ਕੌਰ ਸਿੱਧੂ ਨੇ ਦਿੱਤੀ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ‘ਤੇ ਮਾਲੇਰਕੋਟਲਾ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗੇਤਰੀ ਜਾਂਚ ਜਾਰੀ ਹੈ। #ActionAgainstCrime pic.twitter.com/v4Qju7wtKW
— Malerkotla Police (@MalerkotlaPol) February 2, 2023