• Latest
  • Trending
ਖੇਤੀ ਵਿਰੋਧੀ ਕਾਲਾ ਕਾਨੂੰਨਾਂ ਨੂੰ ਹੁਣ ਰਾਜ ਸਭਾ ‘ਚ ਰੋਕਣ ਦਾ ਮੌਕਾ-ਭਗਵੰਤ ਮਾਨ

ਖੇਤੀ ਵਿਰੋਧੀ ਕਾਲਾ ਕਾਨੂੰਨਾਂ ਨੂੰ ਹੁਣ ਰਾਜ ਸਭਾ ‘ਚ ਰੋਕਣ ਦਾ ਮੌਕਾ-ਭਗਵੰਤ ਮਾਨ

6 years ago
ਬਾਬਰ ਆਜ਼ਮ ਮੁੜ ਬਣੇ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ

ਬਾਬਰ ਆਜ਼ਮ ਮੁੜ ਬਣੇ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ

6 minutes ago
ਕੇਤਨ ਅਗਰਵਾਲ ਦੀ ਮੌਤ ਦੇ ਸਦਮੇ ‘ਚ ਦਾਦਾ ਨੇ ਵੀ ਤੋੜਿਆ ਦਮ! 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

ਕੇਤਨ ਅਗਰਵਾਲ ਦੀ ਮੌਤ ਦੇ ਸਦਮੇ ‘ਚ ਦਾਦਾ ਨੇ ਵੀ ਤੋੜਿਆ ਦਮ! 71 ਸਾਲ ਦੀ ਉਮਰ ‘ਚ ਲਏ ਆਖਰੀ ਸਾਹ

1 hour ago
Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ 3 ਵਜੇ ਦੀਆਂ ਵੱਡੀਆਂ ਖ਼ਬਰਾਂ

1 hour ago
Punjab ਕਾਂਗਰਸ ਦਾ ਕਾਟੋ-ਕਲੇਸ਼ ਵਧਿਆ, ਨਵਜੋਤ ਸਿੱਧੂ ਧੜੇ ਦੇ ਕਰੀਬੀ ਦੀ ਵੀ ਹੋਈ ਵਿਵਾਦ ‘ਚ ਐਂਟਰੀ

Punjab ਕਾਂਗਰਸ ਦਾ ਕਾਟੋ-ਕਲੇਸ਼ ਵਧਿਆ, ਨਵਜੋਤ ਸਿੱਧੂ ਧੜੇ ਦੇ ਕਰੀਬੀ ਦੀ ਵੀ ਹੋਈ ਵਿਵਾਦ ‘ਚ ਐਂਟਰੀ

2 hours ago
ਗੌਰੀ ਸਪ੍ਰੈਟ ਨਾਲ ਵਿਆਹ ਦੇ ਬੰਧਨ ‘ਚ ਬੱਝੇ ਆਮਿਰ ਖ਼ਾਨ; ਪਹਿਲੀ ਤਸਵੀਰ ਆਈ ਸਾਹਮਣੇ

ਗੌਰੀ ਸਪ੍ਰੈਟ ਨਾਲ ਵਿਆਹ ਦੇ ਬੰਧਨ ‘ਚ ਬੱਝੇ ਆਮਿਰ ਖ਼ਾਨ; ਪਹਿਲੀ ਤਸਵੀਰ ਆਈ ਸਾਹਮਣੇ

2 hours ago
Power Slap Fighter: ਪੰਜਾਬ ਦੀ ਧੀ ਮਨਜੋਤ ਕੌਰ ਨੇ ‘ਪਾਵਰ ਸਲੈਪ’ ਵਿੱਚ ਰਚਿਆ ਇਤਿਹਾਸ

Power Slap Fighter: ਪੰਜਾਬ ਦੀ ਧੀ ਮਨਜੋਤ ਕੌਰ ਨੇ ‘ਪਾਵਰ ਸਲੈਪ’ ਵਿੱਚ ਰਚਿਆ ਇਤਿਹਾਸ

2 hours ago
Big News: ਜੰਮੂ-ਕਸ਼ਮੀਰ ‘ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ

Big News: ਜੰਮੂ-ਕਸ਼ਮੀਰ ‘ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ

3 hours ago
Entertainment: ਪਦਮ ਵਿਭੂਸ਼ਣ ਪਾਂਡਵਾਨੀ ਗਾਇਕਾ ਤੀਜਨ ਬਾਈ ਨਹੀਂ ਰਹੇ

Entertainment: ਪਦਮ ਵਿਭੂਸ਼ਣ ਪਾਂਡਵਾਨੀ ਗਾਇਕਾ ਤੀਜਨ ਬਾਈ ਨਹੀਂ ਰਹੇ

3 hours ago
Breaking: ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਕੱਲ੍ਹ ਨੂੰ ਆਉਣਗੇ ਚੰਡੀਗੜ੍ਹ, ਨਾਰਾਜ਼ ਆਗੂਆਂ ਨਾਲ ਕਰਨਗੇ ਮੁਲਾਕਾਤ

Breaking: ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਕੱਲ੍ਹ ਨੂੰ ਆਉਣਗੇ ਚੰਡੀਗੜ੍ਹ, ਨਾਰਾਜ਼ ਆਗੂਆਂ ਨਾਲ ਕਰਨਗੇ ਮੁਲਾਕਾਤ

4 hours ago
Breaking: ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

Breaking: ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

4 hours ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

4 hours ago
National: ਭੂਟਾਨ ਨੇ ਭਾਰਤ ਤੋਂ E20 ਪੈਟਰੋਲ ਲੈਣ ਤੋਂ ਕੀਤਾ ਇਨਕਾਰ

National: ਭੂਟਾਨ ਨੇ ਭਾਰਤ ਤੋਂ E20 ਪੈਟਰੋਲ ਲੈਣ ਤੋਂ ਕੀਤਾ ਇਨਕਾਰ

5 hours ago
Hindi News
English News
Sunday, July 5, 2026
No Result
View All Result
40 °c
Chandigarh
31 ° Mon
30 ° Tue
32 ° Wed
31 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਖੇਤੀ ਵਿਰੋਧੀ ਕਾਲਾ ਕਾਨੂੰਨਾਂ ਨੂੰ ਹੁਣ ਰਾਜ ਸਭਾ ‘ਚ ਰੋਕਣ ਦਾ ਮੌਕਾ-ਭਗਵੰਤ ਮਾਨ

September 18, 2020
in ਚੰਡੀਗੜ੍ਹ
ਖੇਤੀ ਵਿਰੋਧੀ ਕਾਲਾ ਕਾਨੂੰਨਾਂ ਨੂੰ ਹੁਣ ਰਾਜ ਸਭਾ ‘ਚ ਰੋਕਣ ਦਾ ਮੌਕਾ-ਭਗਵੰਤ ਮਾਨ

-ਮੋਦੀ ਦੇ ਜਨਮ ਦਿਨ ਨੂੰ ਕਾਲੇ ਦਿਵਸ ਵਜੋਂ ਮਨਾਇਆ ਕਰੇਗਾ ਅੰਨਦਾਤਾ
-ਨਿਰਾ ਡਰਾਮਾ ਹੈ ਬਾਦਲਾਂ ਦਾ ਯੂ-ਟਰਨ ਅਤੇ ਹਰਸਿਮਰਤ ਦਾ ਅਸਤੀਫ਼ਾ
-ਭਾਜਪਾ ਦੇ ਹੱਥ ਹੈ ਕੈਪਟਨ ਦੀ ਦੁਖਦੀ ਰਗ

ਨਵੀਂ ਦਿੱਲੀ/ਚੰਡੀਗੜ੍ਹ, 18 ਸਤੰਬਰ , 2020 (ਵਿਸ਼ਵ ਵਾਰਤਾ )-ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਦੇਸ਼ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮੋਦੀ ਸਰਕਾਰ ਵੱਲੋਂ ਬਹੁਮਤ ਦੀ ਤਾਨਾਸ਼ਾਹੀ ਨਾਲ ਲੋਕ ਸਭਾ ‘ਚ ਪਾਸ ਕੀਤੇ ਖੇਤੀ ਵਿਰੋਧੀ ਬਿਲਾਂ ਨੂੰ ਰਾਜ ਸਭਾ ‘ਚ ਹਰਗਿਜ਼ ਪਾਸ ਨਾ ਹੋਣ ਦੇਣ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ਖ਼ਾਸ ਕਰਕੇ ਹਰਸਿਮਰਤ ਕੌਰ ਬਾਦਲ ਨੂੰ ਖ਼ੂਬ ਖਰੀਆਂ-ਖਰੀਆਂ ਸੁਣਾਈਆਂ।
ਇੱਥੇ ਪਾਰਟੀ ਹੈੱਡਕੁਆਟਰ ‘ਚ ਮੀਡੀਆ ਦੇ ਰੂਬਰੂ ਹੋਏ ਭਗਵੰਤ ਮਾਨ ਨੇ ਕਿਹਾ ਕਿ 17 ਸਤੰਬਰ ਨੂੰ ਦੇਸ਼ ਖ਼ਾਸ ਕਰਕੇ ਅੰਨਦਾਤਾ ਹਮੇਸ਼ਾ ‘ਕਾਲੇ ਦਿਵਸ’ ਵਜੋਂ ਮਨਾਇਆ ਕਰੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਜਨਮ ਦਿਨ (17 ਸਤੰਬਰ) ਮੌਕੇ ਜਿਸ ਤਾਨਾਸ਼ਾਹੀ ਤਰੀਕੇ ਨਾਲ ਲੋਕ ਸਭਾ ‘ਚ ਖੇਤੀ ਵਿਰੋਧੀ ਬਿਲ ਪਾਸ ਕਰਕੇ ਦੇਸ਼ ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਅਤੇ ਖੇਤੀਬਾੜੀ ‘ਤੇ ਨਿਰਭਰ ਆੜ੍ਹਤੀਆਂ, ਮੁਨੀਮਾਂ, ਮਜ਼ਦੂਰਾਂ-ਪੱਲੇਦਾਰਾਂ ਅਤੇ ਟਰਾਂਸਪੋਰਟਰਾਂ ਦੀ ਬਰਬਾਦੀ ਕਰਕੇ ਪੂੰਜੀਪਤੀ ਕਾਰਪੋਰੇਟ ਘਰਾਣਿਆਂ ਨੂੰ ਤੋਹਫ਼ਾ ਦਿੱਤਾ ਹੈ, ਇਸ ਦਿਨ ਨੂੰ ਹਮੇਸ਼ਾ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ, ਕਿਉਂਕਿ ਮੋਦੀ ਦੇ ਇਹ ਕਾਲੇ ਕਾਨੂੰਨ ਖੇਤਾਂ ਦੇ ਰਾਜੇ ਕਿਸਾਨ ਨੂੰ ਭਿਖਾਰੀ ਬਣਾ ਦੇਣਗੇ। ਕਿਸਾਨ ਮਾਲਕ ਬਣ ਕੇ ਵੀ ਮਾਲਕ ਨਹੀਂ ਰਹਿਣਗੇ।
ਭਗਵੰਤ ਮਾਨ ਦੇਸ਼ ਦੇ ਸਾਰੇ ਰਾਜ ਸਭਾ ਸੰਸਦ ਮੈਂਬਰਾਂ ਨੂੰ ਪਾਰਟੀਬਾਜ਼ੀ ਅਤੇ ਵਿਪ ਦੀ ਪ੍ਰਵਾਹ ਕੀਤੇ ਬਿਨਾ ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਜ ਸਭਾ ਦੇ ਪਟਲ ‘ਤੇ ਪਟਕਨੀ ਦੇਣ ਦੀ ਅਪੀਲ ਕੀਤੀ।
ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਤਿੰਨੋਂ ਰਾਜ ਸਭਾ ਮੈਂਬਰ ਰਾਜ ਸਭਾ ਦੇ ਪਟਲ ‘ਤੇ ਲਾਲ ਬਟਨ ਦਬਾ ਕੇ ਇਨ੍ਹਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰਨਗੇ।
ਭਗਵੰਤ ਮਾਨ ਨੇ ਖੇਤੀ ਵਿਰੋਧੀ ਆਰਡੀਨੈਂਸਾਂ ਉੱਤੇ ਬਾਦਲ ਪਰਿਵਾਰ ਦੇ ਯੂ-ਟਰਨ ਅਤੇ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਹੁਣ ਬੇਮਾਨਾ ਅਤੇ ਨਿਰਾ ਡਰਾਮਾ ਕਰਾਰ ਦਿੱਤਾ।
ਮਾਨ ਮੁਤਾਬਿਕ, ”ਡਰਾਮਾ ਕੁਵੀਨ (ਹਰਸਿਮਰਤ) ਦਾ ਅਸਤੀਫ਼ਾ ਲੰਘੇ ਸੱਪ ਦੀ ਲਕੀਰ ਕੁੱਟਣ ਵਾਂਗ ਹੈ। ਜਦ ਲੋਕਾਂ ਨੇ ਪਿੰਡਾਂ ‘ਚ ਨਾ ਵੜਨ ਦੇਣ ਦੇ ਬੋਰਡ ਲਗਾ ਦਿੱਤੇ ਤਾਂ ਅਚਾਨਕ ਯੂ-ਟਰਨ ਲੈ ਲਿਆ ਗਿਆ।
ਜੇ ਹਰਸਿਮਰਤ ਕੌਰ ਬਾਦਲ ਕੈਬਨਿਟ ‘ਚ ਹੀ ਤਿੱਖਾ ਵਿਰੋਧ ਅਤੇ ਵਾਕਆਊਟ ਕਰਦੇ ਅਤੇ ਬਾਦਲ ਦਲ ਵੀ ਕਿਸਾਨ ਜਥੇਬੰਦੀਆਂ ਅਤੇ ਆਮ ਆਦਮੀ ਪਾਰਟੀ ਨਾਲ ਸੜਕਾਂ ‘ਤੇ ਉੱਤਰਦਾ ਤਾਂ ਇਨ੍ਹਾਂ ਘਾਤਕ ਆਰਡੀਨੈਂਸਾਂ ਨੂੰ ਲੋਕ ਸਭਾ ‘ਚ ਪੇਸ਼ ਹੋਣ ਤੋਂ ਰੋਕਿਆ ਜਾ ਸਕਦਾ ਸੀ। ਬਾਦਲ ਪਰਿਵਾਰ ਹੁਣ ਬੇਸ਼ੱਕ ਜਿੰਨੇ ਮਰਜ਼ੀ ਡਰਾਮੇ ਕਰ ਲਵੇ ਅਤੇ ਮਾਫ਼ੀਆ ਮੰਗਦੇ ਫਿਰਨ ਪਰੰਤੂ ਪੰਜਾਬ ਦੇ ਲੋਕਾਂ ਇਨ੍ਹਾਂ ਵੱਲੋਂ ਕੁਰਸੀ ਲਈ ਕੀਤੇ ਗੁਨਾਹਾਂ ਦੀ ਕਦੇ ਮੁਆਫ਼ੀ ਨਹੀਂ ਦੇਣਗੇ।”
ਭਗਵੰਤ ਮਾਨ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਕਿ ਉਨ੍ਹਾਂ ਨੇ ਅੰਦਰ ਖਾਤੇ ਆਰਡੀਨੈਂਸਾਂ ਨੂੰ ਸਹਿਮਤੀ ਕਿਉਂ ਦਿੱਤੀ?
ਭਗਵੰਤ ਮਾਨ ਨੇ ਤੰਜ ਕੱਸਿਆ ਕਿ ਰਾਜਾ ਅਮਰਿੰਦਰ ਸਿੰਘ ਦੀ ਇੱਕ ਦੁਖਦੀ ਰਗ ਭਾਜਪਾ (ਮੋਦੀ-ਸਰਕਾਰ) ਦੇ ਹੱਥ ‘ਚ ਹੈ ਅਤੇ ਉਹ ਬਾਂਹ ਮਰੋੜ ਕੇ ਅਮਰਿੰਦਰ ਸਿੰਘ ਦੀ ਸਹਿਮਤੀ ਲੈ ਲੈਂਦੇ ਹਨ, ਬੇਸ਼ੱਕ ਉਹ ਕਿੰਨੀ ਵੀ ਪੰਜਾਬ ਵਿਰੋਧੀ ਕਿਉਂ ਨਾ ਹੋਵੇ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਬਾਬਰ ਆਜ਼ਮ ਮੁੜ ਬਣੇ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ

ਬਾਬਰ ਆਜ਼ਮ ਮੁੜ ਬਣੇ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ

by Jaspreet Kaur
July 5, 2026
0

ਬਾਬਰ ਆਜ਼ਮ ਮੁੜ ਬਣੇ ਪਾਕਿਸਤਾਨ ਟੈਸਟ ਟੀਮ ਦੇ ਕਪਤਾਨ - PCB ਨੇ ਸ਼ਾਨ ਮਸੂਦ ਨੂੰ ਹਟਾਇਆ; ਜਾਣੋ ਕਾਰਨ ਨਵੀ ਦਿੱਲੀ,...

Most Popular

ਲੁਧਿਆਣਾ: ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ

ਲੁਧਿਆਣਾ: ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ

by Jaspreet Kaur
2 weeks ago
0

ਲੁਧਿਆਣਾ: ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਭਿਆਨਕ ਅੱਗ ਲੁਧਿਆਣਾ, 21 ਜੂਨ 2026 (ਵਿਸ਼ਵ ਵਾਰਤਾ): ਖੰਨਾ ਨੇੜੇ ਲੁਧਿਆਣਾ-ਅੰਮ੍ਰਿਤਸਰ ਨੈਸ਼ਨਲ ਹਾਈਵੇਅ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 