• ਖਰੜੇ ਦੇ ਅਧਿਐਨ ਲਈ ਕੈਬਨਿਟ ਸਬ-ਕਮੇਟੀ ਦਾ ਗਠਨ ਕਰਨ ਬਾਰੇ ਮੁੱਖ ਮੰਤਰੀ ਵੱਲੋਂ ਦਿੱਤੇ ਸੁਝਾਅ ‘ਤੇ ਸਹਿਮਤੀ ਬਣੀ
ਚੰਡੀਗੜ•, 30 ਜੁਲਾਈ- Êਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਕਿਸਾਨ ਨੀਤੀ ਦੇ ਖਰੜੇ ਦਾ ਵਿਸਥਾਰਤ ਅਧਿਐਨ ਕਰਨ ਲਈ ਇਸ ਨੂੰ ਕੈਬਨਿਟ ਸਬ-ਕਮੇਟੀ ਨੂੰ ਸੌਂਪਣ ਦਾ ਫੈਸਲਾ ਲਿਆ।
ਇਹ ਖਰੜਾ ਕਿਸਾਨ ਕਮਿਸ਼ਨ ਵੱਲੋਂ ਵੱਖ-ਵੱਖ ਭਾਈਵਾਲਾਂ ਦੇ ਸਲਾਹ-ਮਸ਼ਵਰੇ ਨਾਲ ਤਿਆਰ ਕੀਤਾ ਗਿਆ ਹੈ ਅਤੇ ਅੱਜ ਇੱਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਇਸ ਖਰੜੇ ਨੂੰ ਗੈਰ-ਰਸਮੀ ਵਿਚਾਰ-ਚਰਚਾ ਲਈ ਲਿਆਂਦਾ ਗਿਆ।
ਖਰੜਾ ਪੇਸ਼ ਕਰਦਿਆਂ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇ ਵੀਰ ਜਾਖੜ ਨੇ ਕਿਹਾ ਕਿ ਖੇਤੀ ਨੀਤੀ ਵਿਚਾਰ-ਚਰਚਾ ਅਤੇ ਸੋਧ ਲਈ ਖੁੱਲ•ੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ•ਾਂ ਨੇ ਖਰੜਾ ਦੇਖਿਆ ਹੈ ਅਤੇ ਇਸ ਦੇ ਕੁਝ ਉਪਬੰਧ ਦੀਆਂ ਸਿਆਸੀ ਅੜਚਣਾਂ ਹੋਣ ਦੇ ਮੱਦੇਨਜ਼ਰ ਕੈਬਨਿਟ ਸਬ-ਕਮੇਟੀ ਨੂੰ ਇਸ ਨੀਤੀ ਦੀ ਘੋਖ ਕਰਕੇ ਅਗਲੇਰਾ ਫੈਸਲਾ ਲੈਣਾ ਚਾਹੀਦਾ ਹੈ। ਮੰਤਰੀ ਮੰਡਲ ਨੇ ਮੁੱਖ ਮੰਤਰੀ ਨੂੰ ਕੈਬਨਿਟ ਸਬ-ਕਮੇਟੀ ਦਾ ਗਠਨ ਕਰਨ ਲਈ ਅਧਿਕਾਰਤ ਕੀਤਾ ਹੈ।
ਇਹ ਨੀਤੀ ਜਲ ਪ੍ਰਬੰਧਨ, ਪਸ਼ੂ ਧਨ ਦੇ ਵਿਕਾਸ, ਫਸਲੀ ਵੰਨ-ਸੁਵੰਨਤਾ, ਵਸਤੂ ਤੋਂ ਹੋਰ ਵਸਤਾਂ ਤਿਆਰ ਕਰਨ, ਸਾਂਝੀ ਜ਼ਮੀਨ, ਫਸਲ ਮੁਆਵਜ਼ਾ ਫੰਡ, ਸ਼ਾਸਨ, ਵਿਭਾਗਾਂ ਅਤੇ ਮਹਿਕਮਿਆਂ ਦਾ ਰਲੇਵਾਂ ਆਦਿ ਮੁੱਦਿਆਂ ‘ਤੇ ਕੇਂਦਰਿਤ ਹੈ ਤਾਂ ਕਿ ਖੇਤੀਬਾੜੀ ‘ਤੇ ਨਿਰਭਰ ਲੋਕਾਂ ਦਾ ਜੀਵਨ ਹੰਢਣਸਾਰ ਢੰਗ ਨਾਲ ਸੁਧਾਰਨ ਦੇ ਨਾਲ-ਨਾਲ ਭਵਿੱਖੀ ਪੀੜ•ੀਆਂ ਲਈ ਵਾਤਾਵਰਣ ਸੰਤੁਲਨ ਕਾਇਮ ਰੱਖਿਆ ਜਾ ਸਕੇ।
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ ‘ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ
ਆਦਮਪੁਰ ਹਵਾਈ ਅੱਡੇ ਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਨਾਮ 'ਤੇ ਹੀ ਰੱਖਿਆ ਜਾਵੇਗਾ-ਚਰਨਜੀਤ ਸਿੰਘ ਚੰਨੀ ਬਾਬਾ ਸਾਹਿਬ...