(ਦੋਸ਼ੀ ਏ.ਐਸ.ਆਈ. ਰਾਹੀਂ ਪ੍ਰਾਈਵੇਟ ਟਰਾਂਸਪੋਰਟਰਾਂ ਕੋਲੋਂ ਕਰਾਉਂਦਾ ਸੀ ਉਗਰਾਹੀ)
ਚੰਡੀਗੜ• 20 ਦਸੰਬਰ:(ਵਿਸ਼ਵ ਵਾਰਤਾ ) ਪੰਜਾਬ ਵਿਜੀਲੈਸ ਬਿਊਰੋ ਨੇ ਅੱਜ ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ) ਦਫਤਰ ਹੁਸ਼ਿਆਰਪੁਰ ਵਿਖੇ ਤਾਇਨਾਤ ਸਕੱਤਰ ਪਿਆਰਾ ਸਿੰਘ ਨੂੰ ਭ੍ਰਿਸ਼ਟਾਚਾਰ ਦੇ ਦੇਸ਼ ਹੇਠ ਗ੍ਰਿਫਤਾਰ ਕਰ ਲਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ ਨਵੰਬਰ ਮਹੀਨੇ ਦੌਰਾਨ ਏ.ਆਰ.ਟੀ.ਏ. ਹੁਸ਼ਿਆਰਪੁਰ ਦਫਤਰ ਵਿਖੇ ਤਾਇਨਾਤ ਏ.ਐਸ.ਆਈ. ਰਮੇਸ਼ ਚੰਦਰ ਨੂੰ ਸ਼ਿਕਾਇਤਕਰਤਾ ਸੁੱਖੀ ਟਰਾਂਸਪੋਰਟ ਦੇ ਮਾਲਕ ਸੁਖਮਿੰਦਰ ਸਿੰਘ ਵਾਸੀ ਖੰਨਾ, ਜ਼ਿਲ•ਾ ਲੁਧਿਆਣਾ ਪਾਸੋਂ 1,50,000/- ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਓਰੋ ਵਲੋਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਸੀ ।
ਉਕਤ ਮੁਕੱਦਮੇ ਦੀ ਤਫ਼ਤੀਸ਼ ਦੌਰਾਨ ਇਹ ਸਾਹਮਣੇ ਆਇਆ ਕਿ ਦੋਸ਼ੀ ਏ.ਐਸ.ਆਈ ਰਮੇਸ਼ ਚੰਦਰ ਉਰਫ ਹੈਪੀ ਉਸ ਸਮੇਂ ਉਕਤ ਸਕੱਤਰ ਏ.ਆਰ.ਟੀ.ਏ ਹੁਸ਼ਿਆਰਪੁਰ ਨਾਲ ਡਰਾਇਵਰ ਵਜੋਂ ਤਾਇਨਾਤ ਸੀ ਅਤੇ ਪਿਆਰਾ ਸਿੰਘ ਦੋਸ਼ੀ ਰਮੇਸ਼ ਚੰਦਰ ਪਾਸੋਂ ਬਤੌਰ ਡਰਾਇਵਰ ਦਾ ਸਰਕਾਰੀ ਕੰਮ ਲੈਣ ਦੀ ਬਜਾਏ ਪ੍ਰਾਈਵੇਟ ਟਰਾਂਸਪੋਰਟਰਾਂ ਕੋਲੋਂ ਮਹੀਨਾਵਾਰ ਪੈਸੇ ਦੀ ਉਗਰਾਹੀ ਕਰਨ ਲਈ ਅੱਗੇ ਰੱਖਿਆ ਹੋਇਆ ਸੀ।
ਤਫਤੀਸ਼ ਅਤੇ ਪੜਤਾਲੇ ਗਏ ਰਿਕਾਰਡ ਤੋਂ ਸਕੱਤਰ ਪਿਆਰਾ ਸਿੰਘ ਦੀ ਦੋਸ਼ੀ ਰਮੇਸ਼ ਚੰਦਰ ਉਰਫ ਹੈਪੀ ਨਾਲ ਮਿਲੀਭੁਗਤ ਸਾਹਮਣੇ ਆਉਣ ‘ਤੇ ਇਸ ਸਬੰਧੀ ਥਾਣਾ ਵਿਜੀਲੈਂਸ ਬਿਓਰੋ, ਜਲੰਧਰ ਰੇਂਜ ਵਿਖੇ ਪਹਿਲਾਂ ਹੀ ਦਰਜ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 13(2) ਤਹਿਤ ਮੁਕੱਦਮੇ ਵਿਚ ਵਾਧਾ ਜੁਰਮ 120-ਬੀ ਆਈ.ਪੀ.ਸੀ ਕੀਤਾ ਗਿਆ ਹੈ ਜਿਸ ਤਹਿਤ ਕਾਰਵਾਈ ਕਰਦੇ ਹੋਏ ਪਿਆਰਾ ਸਿੰਘ, ਸਕੱਤਰ ਏ.ਆਰ.ਟੀ.ਏ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕਰ ਲਿਆ ਹੈ।
ਅਕਾਲੀ ਦਲ ਨੇ ਨਿਰਾਸ਼ ਤੱਤਾਂ ਨੂੰ ਆਪਣੇ ਵਿਚਾਰ ਪ੍ਰਗਟਾਵੇ ਲਈ ਪਾਰਟੀ ਪਲੇਟਫਾਰਮ ਦੀ ਵਰਤੋਂ ਕਰਨ ਦੀ ਕੀਤੀ ਅਪੀਲ
ਅਕਾਲੀ ਦਲ ਨੇ ਨਿਰਾਸ਼ ਤੱਤਾਂ ਨੂੰ ਆਪਣੇ ਵਿਚਾਰ ਪ੍ਰਗਟਾਵੇ ਲਈ ਪਾਰਟੀ ਪਲੇਟਫਾਰਮ ਦੀ ਵਰਤੋਂ ਕਰਨ ਦੀ ਕੀਤੀ ਅਪੀਲ ਨਿਰਾਸ਼ ਗਰੁੱਪ...