ਖੇਡ ਮੰਤਰੀ ਰਾਣਾ ਸੋਢੀ ਦੀ ਕੋਠੀ ਦੇ ਬਾਹਰ ਲਾਇਆ ਧਰਨਾ

ਗੁਰੂਹਰਸਹਾਏ10ਅਪ੍ਰੈਲ(ਵਿਸ਼ਵ ਵਾਰਤਾ )ਜਬਰ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਾਜੇ ਕੇ ਦੇ ਹਾਕਮ ਚੰਦ ਦੀ ਥਾਂ ਜੋ ਕਿ ਪਿੰਡ ਦੇ ਹੀ ਕਿਸੇ ਸਰਪੰਚ ਵੱਲੋਂ ਉਸ ਦੀ ਜਗ੍ਹਾ ਤੇ ਕਬਜ਼ਾ ਕਰ ਕੇ ਉਸ ਜਗ੍ਹਾ ਨੂੰ ਆਪਣੀ ਬਣ ਰਹੀ ਕੋਠੀ ਵਿੱਚ ਮਿਲਾ ਲਿਆ ਹਾਕਮ ਚੰਦ ਦੀ ਜਗ੍ਹਾ ਨੂੰ ਛੁਡਾਉਣ ਵਾਸਤੇ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਲੇਕਿਨ ਉਕਤ ਸਰਪੰਚ ਨੇ ਜਿਸ ਨੇ ਹਾਕਮ ਚੰਦ ਦੀ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਹੈ ਨੂੰ ਨਹੀਂ ਛੱਡਿਆ।ਜਿਸ ਦੌਰਾਨ ਖੇਡ ਮੰਤਰੀ ਰਾਣਾ ਸੋਢੀ ਦੀ ਕੋਠੀ ਦੇ ਬਾਹਰ ਧਰਨਾ ਦਿੱਤਾ ਗਿਆ ਹੈ।ਇਸ ਧਰਨੇ ਵਿੱਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਟੈਕਨੀਕਲ ਸਰਵਿਸ ਯੂਨੀਅਨ , ਤੋਂ ਇਲਾਵਾ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਇਸ ਧਰਨੇ ਸਬੰਧੀ ਜਾਣਕਾਰੀ ਦਿੰਦਿਆਂ ਰੇਸ਼ਮ ਮਿੱਡਾ ਨੇ ਦੱਸਿਆ ਕਿ ਸਾਲ 2017 ਨੂੰ ਬਾਜੇਕੇ ਦੇ ਹੀ ਕਿਸੇ ਸਰਪੰਚ ਨੇ ਜ਼ਬਰਦਸਤੀ ਹਾਕਮ ਚੰਦ ਦੇ ਪਰਿਵਾਰ ਤੇ ਗੁੰਡਿਆਂ ਨੂੰ ਬੁਲਾ ਕੇ ਹਮਲਾ ਕਰਵਾ ਦਿੱਤਾ ਸੀ ਜਿਸ ਦੌਰਾਨ ਹਾਕਮ ਚੰਦ ਦਾ ਪਰਿਵਾਰ ਜ਼ਖ਼ਮੀ ਹੋ ਗਿਆ ਸੀ ਹਾਕਮ ਚੰਦ ਜੋ ਕਿ ਪਿੰਡ ਬਾਜੇਕੇ ਵਿਖੇ ਹੀ ਮੋਟਰਾਂ ਦੀ ਦੁਕਾਨ ਦਾ ਕੰਮ ਕਰਨ ਕਾਰਦਾ ਸੀ ਨੂੰ ਢਾਹ ਕੇ ਅੰਦਰ ਪਿਆ ਸਾਮਾਨ ਚੁੱਕ ਕੇ ਖੁਰਦ ਬੁਰਦ ਕਰ ਦਿੱਤਾ ਅਤੇ ਜਗ੍ਹਾ ਤੇ ਕਬਜ਼ਾ ਕਰ ਲਿਆ।ਇਸ ਮਸਲੇ ਨੂੰ ਹੱਲ ਕਰਵਾਉਣ ਲਈ ਸੰਘਰਸ਼ ਕਮੇਟੀ ਨੇ ਕਈ ਵਾਰ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਥਾਣਾ ਗੁਰੂਹਰਸਹਾਏ ਦੇ ਬਾਹਰ ਧਰਨੇ ਦਿੱਤੇ ਪਰ ਵਿਸ਼ਵਾਸ ਦਿਵਾਉਣ ਤੋਂ ਇਲਾਵਾ ਕਿਸੇ ਵੀ ਅਧਿਕਾਰੀ ਨੇ ਇਸ ਮਸਲੇ ਨੂੰ ਹੱਲ ਨਹੀਂ ਕੀਤਾ ਜਿਸ ਦੇ ਚੱਲਦਿਆਂ ਅੱਜ ਉਨ੍ਹਾਂ ਵਲੋਂ ਫਿਰ ਇੱਕ ਵਾਰ ਖੇਡ ਮੰਤਰੀ ਰਾਣਾ ਸੋਢੀ ਪਿੰਡ ਮੋਹਨ ਕੇ ਉਤਾਡ਼ ਵਿਖੇ ਦੀ ਕੋਠੀ ਦੇ ਬਾਹਰ ਅਣਮਿੱਥੇ ਸਮੇਂ ਲਈ ਧਰਨਾ ਲੱਗਾ ਦਿੱਤਾ ਗਿਆ ਹੈ।ਅਤੇ ਉਨ੍ਹਾਂ ਨੇ ਕਿਹਾ ਕਿ ਪਿੰਡ ਬਾਜੇ ਕੇ ਦੇ ਹੀ ਕਿਸੇ ਸਰਪੰਚ ਨੇ ਹਾਕਮ ਚੰਦ ਦੀ ਥਾਂ ਤੇ ਕਬਜ਼ਾ ਕੀਤਾ ਹੋਇਆ ਹੈ ਉਸ ਤੇ ਰਾਣਾ ਸੋਢੀ ਦਾ ਹੱਥ ਹੈ।ਇਸ ਮੌਕੇ ਵੱਡੀ ਗਿਣਤੀ ਵਿਚ ਧਰਨਾਕਾਰੀਆਂ ਨੇ ਰਾਣਾ ਸੋਢੀ ਅਤੇ ਸਰਪੰਚ ਦੇ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ ਇਸ ਮੌਕੇ ਸ਼ਿੰਗਾਰ ਚੰਦ, ਜ਼ੈਲ ਸਿੰਘ ਵੱਖ ਵੱਖ ਯੂਨੀਅਨਾਂ ਦੇ ਆਗੂ ਮੌਜੂਦ ਸਨ।






















