• Latest
  • Trending
ਖੇਡ ਮੰਤਰੀ ਨੇ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਅਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਮੁਕੰਮਲ ਵੇਰਵੇ ਮੰਗੇ

ਖੇਡ ਮੰਤਰੀ ਨੇ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਅਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਮੁਕੰਮਲ ਵੇਰਵੇ ਮੰਗੇ

6 years ago
Big News: ਜੰਮੂ-ਕਸ਼ਮੀਰ ‘ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ

Big News: ਜੰਮੂ-ਕਸ਼ਮੀਰ ‘ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ

18 minutes ago
Entertainment: ਪਦਮ ਵਿਭੂਸ਼ਣ ਪਾਂਡਵਾਨੀ ਗਾਇਕਾ ਤੀਜਨ ਬਾਈ ਨਹੀਂ ਰਹੇ

Entertainment: ਪਦਮ ਵਿਭੂਸ਼ਣ ਪਾਂਡਵਾਨੀ ਗਾਇਕਾ ਤੀਜਨ ਬਾਈ ਨਹੀਂ ਰਹੇ

54 minutes ago
Breaking: ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਕੱਲ੍ਹ ਨੂੰ ਆਉਣਗੇ ਚੰਡੀਗੜ੍ਹ, ਨਾਰਾਜ਼ ਆਗੂਆਂ ਨਾਲ ਕਰਨਗੇ ਮੁਲਾਕਾਤ

Breaking: ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਕੱਲ੍ਹ ਨੂੰ ਆਉਣਗੇ ਚੰਡੀਗੜ੍ਹ, ਨਾਰਾਜ਼ ਆਗੂਆਂ ਨਾਲ ਕਰਨਗੇ ਮੁਲਾਕਾਤ

1 hour ago
Breaking: ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

Breaking: ਹੁਸ਼ਿਆਰਪੁਰ ਕੇਂਦਰੀ ਜੇਲ੍ਹ ਦਾ ਡਿਪਟੀ ਸੁਪਰਡੈਂਟ ਗ੍ਰਿਫ਼ਤਾਰ

1 hour ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
National: ਭੂਟਾਨ ਨੇ ਭਾਰਤ ਤੋਂ E20 ਪੈਟਰੋਲ ਲੈਣ ਤੋਂ ਕੀਤਾ ਇਨਕਾਰ

National: ਭੂਟਾਨ ਨੇ ਭਾਰਤ ਤੋਂ E20 ਪੈਟਰੋਲ ਲੈਣ ਤੋਂ ਕੀਤਾ ਇਨਕਾਰ

2 hours ago
Punjab: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ, ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

Punjab: ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਥਾਪਨਾ ਦਿਵਸ ਅੱਜ, ਸ਼੍ਰੋਮਣੀ ਕਮੇਟੀ ਵੱਲੋਂ ਕਰਵਾਇਆ ਗਿਆ ਸਮਾਗਮ

3 hours ago
Telegram ‘ਤੇ ਕੇਂਦਰ ਨੇ ਕੀਤੀ ਸਖ਼ਤੀ: ਪਾਈਰੇਟਿਡ ਫਿਲਮਾਂ ਹਟਾਉਣ ਦੇ ਦਿੱਤੇ ਹੁਕਮ

Telegram ‘ਤੇ ਕੇਂਦਰ ਨੇ ਕੀਤੀ ਸਖ਼ਤੀ: ਪਾਈਰੇਟਿਡ ਫਿਲਮਾਂ ਹਟਾਉਣ ਦੇ ਦਿੱਤੇ ਹੁਕਮ

4 hours ago
FIFA World Cup 2026: ਮੋਰੋਕੋ ਨੇ ਕੈਨੇਡਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

FIFA World Cup 2026: ਮੋਰੋਕੋ ਨੇ ਕੈਨੇਡਾ ਨੂੰ ਹਰਾ ਕੇ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਕੀਤਾ ਪ੍ਰਵੇਸ਼

4 hours ago
Weather Update: ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

Weather Update: ਮੌਸਮ ਵਿਭਾਗ ਨੇ ਕਈ ਸੂਬਿਆਂ ਵਿੱਚ ਭਾਰੀ ਮੀਂਹ ਲਈ ਅਲਰਟ ਕੀਤਾ ਜਾਰੀ

4 hours ago
Haryana Police ਅਤੇ STF ਦੀ ਵੱਡੀ ਕਾਰਵਾਈ

Haryana Police ਅਤੇ STF ਦੀ ਵੱਡੀ ਕਾਰਵਾਈ

5 hours ago
Punjab: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥਕ ਇਕੱਠ ਅੱਜ

Punjab: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਥਕ ਇਕੱਠ ਅੱਜ

5 hours ago
Hindi News
English News
Sunday, July 5, 2026
No Result
View All Result
39 °c
Chandigarh
31 ° Mon
30 ° Tue
32 ° Wed
31 ° Thu
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਖੇਡ ਮੰਤਰੀ ਨੇ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਅਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਮੁਕੰਮਲ ਵੇਰਵੇ ਮੰਗੇ

September 16, 2020
in ਚੰਡੀਗੜ੍ਹ
ਖੇਡ ਮੰਤਰੀ ਨੇ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਅਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਮੁਕੰਮਲ ਵੇਰਵੇ ਮੰਗੇ

ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ 21 ਸਤੰਬਰ ਤੱਕ ਹਰ ਹਾਲ ਵਿੱਚ ਮੁੱਖ ਦਫ਼ਤਰ ਵਿਖੇ ਸੂਚਨਾ ਭੇਜਣ ਦੇ ਨਿਰਦੇਸ਼

ਚੰਡੀਗੜ੍ਹ, 16 ਸਤੰਬਰ (ਵਿਸ਼ਵ ਵਾਰਤਾ)-ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰਨ ਵਾਲੇ ਪੰਜਾਬ ਦੇ ਖਿਡਾਰੀਆਂ ਨੂੰ ਸਮੇਂ ਸਿਰ ਉਨ੍ਹਾਂ ਦਾ ਬਣਦਾ ਮਾਣ-ਸਤਿਕਾਰ ਦੇਣ ਅਤੇ ਆਗਾਮੀ ਖੇਡਾਂ ਲਈ ਤਿਆਰੀਆਂ ਕਰ ਰਹੇ ਖਿਡਾਰੀਆਂ ਦੇ ਲੋੜੀਂਦੇ ਖ਼ਰਚਿਆਂ ਦੀ ਤੁਰੰਤ ਪੂਰਤੀ ਕਰਨ ਸਬੰਧੀ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਹਦਾਇਤਾਂ ਮੁਤਾਬਕ ਖੇਡ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਸਮਾਂਬੱਧ ਤਰੀਕੇ ਨਾਲ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਖੇਡ ਅਫ਼ਸਰਾਂ ਨੂੰ 21 ਸਤੰਬਰ ਤੱਕ ਹਰ ਹਾਲ ਵਿੱਚ ਮੁਕੰਮਲ ਵੇਰਵੇ ਮੁੱਖ ਦਫ਼ਤਰ ਨੂੰ ਭੇਜਣ ਲਈ ਪਾਬੰਦ ਕੀਤਾ ਗਿਆ ਹੈ।

ਇੱਥੇ ਜਾਰੀ ਬਿਆਨ ਵਿੱਚ ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਪਿਛਲੇ ਦਿਨੀਂ ਅਰਜੁਨਾ ਐਵਾਰਡ, ਧਿਆਨ ਚੰਦ ਅਤੇ ਹੋਰ ਕੌਮੀ ਐਵਾਰਡ ਜੇਤੂਆਂ ਨੂੰ ਸਨਮਾਨਤ ਮੌਕੇ ਇਹ ਧਿਆਨ ਵਿੱਚ ਆਇਆ ਸੀ ਕਿ ਕਈ ਉੱਘੇ ਖਿਡਾਰੀ ਕੌਮੀ ਤੇ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰ ਚੁੱਕੇ ਹਨ ਪਰ ਜ਼ਿਲ੍ਹਾ ਪੱਧਰ’ ਤੇ ਖੇਡ ਅਫ਼ਸਰਾਂ ਅਤੇ ਖਿਡਾਰੀਆਂ ਦਰਮਿਆਨ ਆਪਸੀ ਤਾਲਮੇਲ ਦੀ ਘਾਟ ਕਾਰਨ ਇਹ ਖਿਡਾਰੀ ਪੰਜਾਬ ਸਰਕਾਰ ਦੀ ਖੇਡ ਨੀਤੀ-2018 ਤਹਿਤ ਮਹਾਰਾਜਾ ਰਣਜੀਤ ਸਿੰਘ ਖੇਡ ਪੁਰਸਕਾਰਾਂ ਅਤੇ ਹੋਰ ਰਿਆਇਤਾਂ ਤੇ ਸਹੂਲਤਾਂ ਤੋਂ ਵਾਂਝੇ ਰਹਿ ਗਏ ਹਨ। ਇਸ ਦੇ ਸਨਮੁੱਖ ਸਮੂਹ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਮਾਣਮੱਤੀਆਂ ਪ੍ਰਾਪਤੀਆਂ ਵਾਲੇ ਅਜਿਹੇ ਖਿਡਾਰੀਆਂ ਬਾਰੇ ਮੁਕੰਮਲ ਵੇਰਵੇ ਸਮਾਂਬੱਧ ਢੰਗ ਨਾਲ ਮੁੱਖ ਦਫ਼ਤਰ ਚੰਡੀਗੜ੍ਹ ਨੂੰ 21 ਸਤੰਬਰ ਤੱਕ ਭੇਜਣ ਦੀਆਂ ਸਖ਼ਤ ਹਦਾਇਤਾਂ ਕੀਤੀਆਂ ਗਈਆਂ ਹਨ।

ਖੇਡ ਮੰਤਰੀ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਖੇਡ ਨੀਤੀ-2018 ਤਹਿਤ ਪਿਛਲੇ ਵਰ੍ਹੇ ਪੁਰਾਣੇ ਦਿੱਗਜ਼ ਖਿਡਾਰੀਆਂ ਸਣੇ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। ਪਿਛਲੇ ਦਿਨੀਂ ਸੂਬੇ ਦੀ ਖੇਡ ਨੀਤੀ ‘ਚ ਬਦਲਾਅ ਕਰਕੇ ਧਿਆਨ ਚੰਦ ਤੇ ਦਰੋਣਾਚਾਰੀਆ ਪੁਰਸਕਾਰ ਜੇਤੂ ਖਿਡਾਰੀਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਨਵੇਂ ਐਲਾਨ ਤੋਂ ਬਾਅਦ ਰਾਜ ਖੇਡ ਪੁਰਸਕਾਰਾਂ ਲਈ ਸਾਰੇ ਯੋਗ ਖਿਡਾਰੀਆਂ ਨੂੰ ਕਵਰ ਕਰਨ ਦੇ ਮਨਸ਼ੇ ਨਾਲ ਇਹ ਕਾਰਵਾਈ ਅਰੰਭੀ ਗਈ ਹੈ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਖੇਡ ਡਾਇਰੈਕਟਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਦੱਸਿਆ ਕਿ ਸੂਬੇ ਵਿੱਚ ਕਾਫ਼ੀ ਤਦਾਦ ਵਿੱਚ ਅਜਿਹੇ ਖਿਡਾਰੀ ਹਨ, ਜਿਨ੍ਹਾਂ ਕੌਮਾਂਤਰੀ ਪੱਧਰ ‘ਤੇ ਮੱਲਾਂ ਮਾਰੀਆਂ ਹਨ ਅਤੇ ਉਹ ਕੌਮਾਂਤਰੀ ਪੱਧਰ ਦੇ ਆਗਾਮੀ ਟੂਰਨਾਮੈਂਟਾਂ ਲਈ ਤਿਆਰੀਆਂ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਅਜਿਹੇ ਹੋਣਹਾਰ ਖਿਡਾਰੀਆਂ, ਉਨ੍ਹਾਂ ਦੀ ਖੇਡ ਵੰਨਗੀ, ਜਿੱਤੇ ਗਏ ਇਨਾਮਾਂ ਦੀ ਗਿਣਤੀ, ਰਾਜ ਪੁਰਸਕਾਰਾਂ ਲਈ ਯੋਗਤਾ ਆਦਿ ਦੇ ਵੇਰਵੇ ਫ਼ੌਰੀ ਤੌਰ ‘ਤੇ ਭੇਜਣ। ਜ਼ਿਲ੍ਹਾ ਅਫ਼ਸਰਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ-ਆਪਣੇ ਜ਼ਿਲ੍ਹੇ ਨਾਲ ਸਬੰਧਤ ਅਜਿਹੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਆਪਣੇ ਦਫ਼ਤਰ ਬੁਲਾਉਣ, ਜੋ ਪੰਜਾਬ ਖੇਡ ਨੀਤੀ-2018 ਅਨੁਸਾਰ ਨਗਦ ਪੁਰਸਕਾਰ, ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਅਤੇ ਪੰਜਾਬ ਸਰਕਾਰ ਦੀਆਂ ਹੋਰ ਰਿਆਇਤਾਂ ਦੇ ਯੋਗ ਹਨ। ਖਿਡਾਰੀਆਂ ਤੋਂ ਨਿਰਧਾਰਤ ਪ੍ਰੋਫ਼ਾਰਮੇ ਵਿੱਚ ਮੁਕੰਮਲ ਜਾਣਕਾਰੀ ਭਰਵਾ ਕੇ ਇਹ ਰਿਪੋਰਟ ਵਿਸ਼ੇਸ਼ ਹਰਕਾਰੇ ਰਾਹੀਂ ਮੁੱਖ ਦਫ਼ਤਰ ਪੁੱਜਦੀ ਕਰਨ।

ਸ੍ਰੀ ਖਰਬੰਦਾ ਨੇ ਕਿਹਾ ਕਿ ਇਸ ਤੋਂ ਇਲਾਵਾ ਅਜਿਹੇ ਖਿਡਾਰੀਆਂ ਦੀ ਵੀ ਜਾਣਕਾਰੀ ਮੰਗੀ ਗਈ ਹੈ, ਜੋ ਆਗਾਮੀ ਉਲੰਪਿਕਸ, ਰਾਸ਼ਟਰਮੰਡਲ ਖੇਡਾਂ, ਏਸ਼ੀਅਨ ਖੇਡਾਂ ਅਤੇ ਕੌਮੀ/ਕੌਮਾਂਤਰੀ ਪੱਧਰ ਦੇ ਹੋਰ ਖੇਡ ਟੂਰਨਾਮੈਂਟਾਂ ਲਈ ਤਿਆਰੀ ਕਰ ਰਹੇ ਹਨ। ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਖਿਡਾਰੀਆਂ ਦੀ ਤਿਆਰੀ, ਲੋੜੀਂਦੇ ਖ਼ਰਚੇ, ਖੇਡਣ ਜਾਣ ਵਾਲੇ ਸਥਾਨ ਤੇ ਮੁਲਕ ਆਦਿ ਬਾਰੇ ਮੁਕੰਮਲ ਰਿਪੋਰਟ ਭੇਜਣ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

by Ranjit Singh
July 1, 2026
0

Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ

by Ranjit Singh
June 29, 2026
0

Breaking: ਚੰਡੀਗੜ੍ਹ ਪ੍ਰਸ਼ਾਸਨ ਨੂੰ ਨਵਾਂ ਸਕੱਤਰ ਮਿਲਿਆ ਚੰਡੀਗੜ੍ਹ, 29 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਪ੍ਰਸ਼ਾਸਨ ਵਿੱਚ ਇੱਕ ਵੱਡਾ ਪ੍ਰਸ਼ਾਸਕੀ ਫੇਰਬਦਲ...

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

Chandigarh ‘ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ

by Ranjit Singh
June 25, 2026
0

Chandigarh 'ਚ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੀ ਅਹਿਮ ਮੀਟਿੰਗ ਸ਼ੁਰੂ ਚੰਡੀਗੜ੍ਹ, 25 ਜੂਨ (ਵਿਸ਼ਵ ਵਾਰਤਾ) – ਚੰਡੀਗੜ੍ਹ ਦੇ ਸੈਕਟਰ-35...

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh

by Ranjit Singh
June 23, 2026
0

HIV Night Campaign ਸ਼ੁਰੂ ਕਰਨ ਵਾਲਾ ਦੇਸ਼ ਦਾ ਪਹਿਲਾ ਸ਼ਹਿਰ ਬਣਿਆ Chandigarh - ਸਿਹਤ ਵਿਭਾਗ ਨੇ ਰਾਤ ਨੂੰ 'ਏਡਜ਼ ਸੁਰੱਖਿਆ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big News: ਜੰਮੂ-ਕਸ਼ਮੀਰ ‘ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ

Big News: ਜੰਮੂ-ਕਸ਼ਮੀਰ ‘ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ

by Ranjit Singh
July 5, 2026
0

Big News: ਜੰਮੂ-ਕਸ਼ਮੀਰ 'ਚ ਸਕੂਲ ਦੀਆਂ ਕਿਤਾਬਾਂ ਨੂੰ ਲੈ ਖੜ੍ਹਾ ਹੋਇਆ ਵਿਵਾਦ, ਅੱਤਵਾਦੀਆਂ ਨੂੰ ਦੱਸਿਆ ਸ਼ਹੀਦ - ਅੱਤਵਾਦੀ ਹਾਫਿਜ਼ ਸਈਦ...

Most Popular

Petrol-Diesel ਨੂੰ ਲੈ ਕੇ ਭਾਰਤ ਸਰਕਾਰ ਨੇ 1 ਜੁਲਾਈ ਤੋਂ ਲਿਆ ਇਹ ਵੱਡਾ ਫੈਸਲਾ

Petrol-Diesel ਨੂੰ ਲੈ ਕੇ ਭਾਰਤ ਸਰਕਾਰ ਨੇ 1 ਜੁਲਾਈ ਤੋਂ ਲਿਆ ਇਹ ਵੱਡਾ ਫੈਸਲਾ

by Ranjit Singh
5 days ago
0

Petrol-Diesel ਨੂੰ ਲੈ ਕੇ ਭਾਰਤ ਸਰਕਾਰ ਨੇ 1 ਜੁਲਾਈ ਤੋਂ ਲਿਆ ਇਹ ਵੱਡਾ ਫੈਸਲਾ ਚੰਡੀਗੜ੍ਹ, 30 ਜੂਨ (ਵਿਸ਼ਵ ਵਾਰਤਾ): ਕੇਂਦਰ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 