ਖੇਡਾ ਰਾਹੀਂ ਨੋਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰੱਖਿਆ ਜਾ ਸਕਦਾ ਹੈ: ਅਤੁਲ ਜੋਸ਼ੀ
-ਫਾਉਡੇਸ਼ਨ ਕ੍ਰਿਕੇਟ ਕੱਲਬ ਨੇ ਜਿੱਤਿਆ ਕ੍ਰਿਕੇਟ ਟੂਰਨਾਮੈਂਟ

ਪਟਿਆਲਾ 7 ਅਪ੍ਰੈਲ ( ਵਿਸ਼ਵ ਵਾਰਤਾ )-ਪਿਛਲੇ ਇਕ ਮਹੀਨੇ ਤੋਂ ਪਟਿਆਲ ਵਿਖੇ ਚਲ ਰਹੇ ਚਾਰ ਟੀਮਾਂ ਦੇ ਕ੍ਰਿਕੇਟ ਟੂਰਨਾਮੈਂਟ ਨੂੰ ਫਾਉਡੇਸ਼ਨ ਕ੍ਰਿਕੇਟ ਕੱਲਬ ਨੇ ਅਰਬਨ ਅਸਟੇਟ ਕ੍ਰਿਕੇਟ ਕੱਲਬ ਨੂੰ ਹਰਾ ਕੇ ਜੀਤ ਲਿਆ ਹੈ। ਇਸ ਮੌਕੇ ਮੁੱਖ ਮਹਿਮਾਨ ਤੇ ਤੌਰ ਦੇ ਪਹੁੰਚੇ ਬਲਾਕ ਪ੍ਰਧਾਨ ਤੇ ਕੌਸਲਰ ਅਤੁਲ ਜੋਸ਼ੀ ਨੇ ਜੇਤੂ ਟੀਮ ਨੂੰ 5100 ਰੁਪਏ ਦੀ ਰਾਸ਼ੀ ਅਤੇ ਹੋਰ ਇਨਾਮ ਵੰਡੇ। ਇਸ ਮੌਕੇ ਭੁਪਿੰਦਰ ਗਿਲ ਨੂੰ ਮੈਨ ਆਫ ਦੀ ਸੀਰੀਜ ਅਤੇ ਮੈਨ ਆਫ ਦਾ ਮੈਚ ਐਲਾਨਿਆ ਗਿਆ। ਇਸ ਮੌਕੇ ਅਤੁਲ ਜੋਸ਼ੀ ਨੇ ਕਿਹਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ, ਬੀਬਾ ਜੈਇੰਦਰ ਕੌਰ ਅਤੇ ਮੇਅਰ ਸੰਜੀਵ ਸ਼ਰਮਾ ਬਿਟੂ ਤੇ ਯਤਨਾਂ ਸਦਕਾ ਨਗਰ ਨਿਗਮ ਵਲੋਂ ਕਰੋੜਾ ਰੁਪਏ ਖੇਡਾ ਲਈ ਖਰਚ ਕੀਤੇ ਜਾ ਰਹੇ ਹਨ। ਜਿਸਦੇ ਤਹਿਤ ਪਟਿਆਲਾ ਸ਼ਹਿਰ ਦੇ 8 ਸਰਕਾਰੀ ਸਕੂਲਾਂ ਦੇ ਪਾਰਕਾਂ ਨੂੰ 60 ਲੱਖ ਦੀ ਲਾਗਤ ਨਾਲ ਤਿਆਰ ਕਰਕੇ ਬੱਚਿਆ ਦੇ ਖੇਡਨ ਲਈ ਵਿਕਸਤ ਕੀਤਾ ਗਿਆ ਹੈ। ੳਨ੍ਹਾਂ ਅੱਗੇ ਕਿਹਾ ਕਿ ਖੇਡਾ ਰਾਹੀਂ ਹੀ ਨੋਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਪੰਜਾਬ ਅਤੇ ਦੇਸ਼ ਦਾ ਭਵਿੱਖ ਸਵਾਰਿਆ ਜਾ ਸਕਦਾ ਹੈ। ਇਸ ਮੌਕੇ ਰਮਨ, ਮੁਨੀਸ਼ ਕੁਮਾਰ, ਅਜੈ ਭਾਰਦਵਾਜ, ਦਲੇਰ ਸੰਧੂ, ਦਮਨ, ਵਿਜੇ ਸੈਂਡੀ, ਰਾਜੇਸ਼ ਕੁਮਾਰ, ਹਿੰਮਤ ਕੁਮਾਰ, ਅਮਰ ਸਿੰਘ ਨੀਨੂੰ, ਰਵੀ ਅਤੇ ਵੀਰੂ ਹਾਜ਼ਰ ਸਨ।






















