‘ਖੇਡਾਂ ਵਤਨ ਪੰਜਾਬ ਦੀਆਂ’ ਰਾਜ ਪੱਧਰੀ ਮੁਕਾਬਲੇ ਅੱਜ ਤੋਂ ਸ਼ੁਰੂ
ਚੰਡੀਗੜ੍ਹ 15 ਅਕਤੂਬਰ(ਵਿਸ਼ਵ ਵਾਰਤਾ): ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ ਦੇ ਰਾਜ ਪੱਧਰੀ ਮੁਕਾਬਲੇ ਅੱਜ 15 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਜੋ ਕਿ 22 ਅਕਤੂਬਰ ਤੱਕ ਕਰਾਏ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਜ਼ਿਲ੍ਹਿਆਂ ਵਿੱਚ ਜੇਤੂ ਰਹਿਣ ਵਾਲੀਆਂ ਟੀਮਾਂ ਅਤੇ ਖਿਡਾਰੀ ਭਾਗ ਲੈਣਗੇ। ਮੁਹਾਲੀ ਵਿਖੇ 8 ਥਾਵਾਂ ਉੱਤੇ ਫੁੱਟਬਾਲ, ਬੈਡਮਿੰਟਨ, ਲਾਅਨ ਟੈਨਿਸ, ਜਿਮਨਾਸਟਿਕ, ਤੈਰਾਕੀ ਦੇ ਮੁਕਾਬਲੇ ਹੋਣਗੇ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਮੁਹਾਲੀ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਲੜਕੇ ਅਤੇ ਲੜਕੀਆਂ ਭਾਗ ਲੈਣਗੀਆਂ । ਇਹ ਮੁਕਾਬਲੇ ਖੇਡ ਭਵਨ ਸੈਕਟਰ-78, ਸਰਕਾਰੀ ਸਕੂਲ ਫੇਜ਼ 3ਬੀ1, ਫੁੱਟਬਾਲ ਗਰਾਊਂਡ ਸੈਕਟਰ 42 ਅਤੇ 46 ਚੰਡੀਗੜ੍ਹ, ਖੇਡ ਭਵਨ ਸੈਕਟਰ 63, ਸ਼ੈਮਰਾਕ ਸਪੋਰਟਸ ਐਰੀਨਾ ਸੈਕਟਰ 69, ਪੈਰਾਗੋਨ ਸਕੂਲ ਸੈਕਟਰ 69 ਐਨੀਜ਼ ਸਕੂਲ ਸੈਕਟਰ 69 ਵਿਖੇ ਕਰਵਾਏ ਜਾ ਰਹੇ ਹਨ।